Close
Menu

ਮਮਤਾ ਦੀ ਵਿਗਾੜੀ ਹੋਈ ਫੋਟੋ ਪੋਸਟ ਕਰਨ ਵਾਲੀ ਭਾਜਪਾ ਕਾਰਕੁਨ ਰਿਹਾਅ

-- 16 May,2019

ਕੋਲਕਾਤਾ, 16 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਇਕ ਤਸਵੀਰ ਨੂੰ ਵਿਗਾੜੇ ਹੋਏ ਰੂਪ ’ਚ ਫੇਸਬੁੱਕ ’ਤੇ ਪੋਸਟ ਕਰਨ ਵਾਲੀ ਭਾਜਪਾ ਯੂਥ ਵਿੰਗ ਦੀ ਕਾਰਕੁਨ ਪ੍ਰਿਯੰਕਾ ਸ਼ਰਮਾ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਭਾਜਪਾ ਕਾਰਕੁਨ ਨੂੰ ਪੰਜ ਦਿਨ ਬਾਅਦ ਅੱਜ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਰਿਹਾਅ ਕੀਤਾ ਗਿਆ ਹੈ। ਪ੍ਰਿਯੰਕਾ ਨੇ ਕਿਹਾ ਹੈ ਕਿ ਉਹ ਮੁਆਫ਼ੀ ਨਹੀਂ ਮੰਗੇਗੀ। ਇੱਥੇ ਭਾਜਪਾ ਦਫ਼ਤਰ ਵਿਚ ਪ੍ਰਿਯੰਕਾ ਨੇ ਕਿਹਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ਤੇ ਨਾ ਕੋਈ ਅਫ਼ਸੋਸ ਹੈ। ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਉਸ ਨੂੰ ਜੇਲ੍ਹ ’ਚ ਤੰਗ ਕੀਤਾ ਗਿਆ ਤੇ ‘ਮਾਨਸਿਕ ਤਸ਼ੱਦਦ’ ਵੀ ਕੀਤਾ ਗਿਆ। ਉਸ ਨੇ ਜੇਲ੍ਹ ਅਧਿਕਾਰੀ ’ਤੇ ਵੀ ਧੱਕਾ ਮਾਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਬੜਾ ਰੁੱਖਾ ਵਿਹਾਰ ਕੀਤਾ ਗਿਆ। ਭਾਜਪਾ ਕਾਰਕੁਨ ਦੀ ਰਿਹਾਈ ਮੌਕੇ ਜੇਲ੍ਹ ਦੇ ਬਾਹਰ ਉਸ ਦੀ ਮਾਂ ਤੇ ਭਾਜਪਾ ਆਗੂ ਮੌਜੂਦ ਸਨ। ਉਸ ਦੇ ਭਰਾ ਰਾਜੀਵ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਰਿਹਾਈ ਨਾ ਕਰ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਸੁਪਰੀਮ ਕੋਰਟ ਨੇ ਵੀ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ‘ਪਹਿਲੀ ਨਜ਼ਰੇ ਮਨਮਾਨੀ ਵਾਲੀ ਕਾਰਵਾਈ’ ਕਰਾਰ ਦਿੱਤਾ। ਅਦਾਲਤ ਨੇ ਰਿਹਾਈ ਵਿਚ ਦੇਰੀ ਲਈ ਪੱਛਮੀ ਬੰਗਾਲ ਸਰਕਾਰ ਦੀ ਖਿਚਾਈ ਵੀ ਕੀਤੀ।

Facebook Comment
Project by : XtremeStudioz