Close
Menu

ਸ਼ਕਤੀ ਪ੍ਰਦਰਸ਼ਨ ਕਰ ਕੇ ਜੇਲ੍ਹ ਪੁੱਜੇ ਨਵਾਜ਼

-- 09 May,2019

ਲਾਹੌਰ, 9 ਮਈ
ਅਯੋਗ ਦੱਸ ਕੇ ਅਹੁਦੇ ਤੋਂ ਲਾਂਭੇ ਕੀਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਛੇ ਹਫ਼ਤਿਆਂ ਦੀ ਜ਼ਮਾਨਤ ਮਗਰੋਂ ਅੱਜ ਤੜਕੇ ਆਪਣੇ ਹਮਾਇਤੀਆਂ ਦੇ ਵੱਡੇ ਕਾਫ਼ਲੇ ਨਾਲ ਜੇਲ੍ਹ ਪਰਤ ਆਏ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਲ ਅਜ਼ੀਜ਼ੀਆ ਸਟੀਲ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ਵਿੱਚ 26 ਮਾਰਚ ਨੂੰ ਸ਼ਰੀਫ਼ ਨੂੰ ਮੈਡੀਕਲ ਅਧਾਰ ’ਤੇ ਇਸ ਸ਼ਰਤ ਨਾਲ ਛੇ ਹਫ਼ਤਿਆਂ ਦੀ ਜ਼ਮਾਨਤ ਦਿੱਤੀ ਸੀ ਕਿ ਉਹ ਮੁਲਕ ’ਚੋਂ ਬਾਹਰ ਨਹੀਂ ਜਾਣਗੇ।
ਸ਼ਰੀਫ਼ ਆਪਣੀ ਧੀ ਮਰੀਅਮ ਦੀ ਅਗਵਾਈ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਰੈਲੀ ਨਾਲ ਇਥੇ ਆਪਣੇ ਜਾਤੀ ਉਮਰਾ ਵਿਚਲੀ ਰਿਹਾਇਸ਼ ਤੋਂ ਕੋਟ ਲਖਪਤ ਜੇਲ੍ਹ ਲਈ ਰਵਾਨਾ ਹੋਏ। ਸ਼ਰੀਫ਼ ਦੀ ਧੀ ਮਰੀਅਮ, ਭਤੀਜੇ ਹਮਜ਼ਾ ਸ਼ਹਿਬਾਜ਼ ਤੇ ਪਾਰਟੀ ਦੇ ਹਜ਼ਾਰਾਂ ਕਾਰਕੁਨ ਸਾਬਕਾ ਪ੍ਰਧਾਨ ਮੰਤਰੀ ਨਾਲ ਜੇਲ੍ਹ ਤਕ ਗਏ। ਸਾਬਕਾ ਪ੍ਰਧਾਨ ਮੰਤਰੀ ਨੂੰ ਕੋਟ ਲਖਪਤ ਜੇਲ੍ਹ ਪੁੱਜਣ ਵਿੱਚ ਚਾਰ ਘੰਟੇ ਲੱਗੇ। ਸ਼ਰੀਫ ਨੇ ਜੇਲ੍ਹ ਪੁੱਜਣ ’ਤੇ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ।

Facebook Comment
Project by : XtremeStudioz