Close
Menu

ਸਰਦਾਰ ਪਟੇਲ ਦਾ ਬੁੱਤ ਨਹਿਰੂ ਦੇ ਨਿਰਾਦਰ ਲਈ ਨਹੀਂ ਬਣਵਾਇਆ: ਮੋਦੀ

-- 19 April,2019

ਅਮਰੇਲੀ (ਗੁਜਰਾਤ), 19 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗੁਜਰਾਤ ’ਚ ਸਰਦਾਰ ਵੱਲਭਭਾਈ ਪਟੇਲ ਦਾ ਬੁੱਤ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ‘ਨਿਰਾਦਰ ਕਰਨ’ ਲਈ ਨਹੀਂ ਬਣਾਇਆ ਗਿਆ ਹੈ। ਇਥੇ ਚੋਣ ਰੈਲੀ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਵੈਸੇ ਤਾਂ ਆਖਦੀ ਹੈ ਕਿ ਸ੍ਰੀ ਪਟੇਲ ਉਨ੍ਹਾਂ ਦੇ ਆਗੂ ਹਨ ਪਰ ਪਾਰਟੀ ਦਾ ਕੋਈ ਵੀ ਨੇਤਾ ਅਜੇ ਤਕ ਬੁੱਤ ਦੇਖਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦਾ ਕੱਦ ਇੰਨਾ ਉੱਚਾ ਹੈ ਕਿ ਦੂਜੇ ਕਿਸੇ ਨੂੰ ਉਨ੍ਹਾਂ ਤੋਂ ਛੋਟਾ ਦਿਖਾਉਣ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ,‘‘ਜਦੋਂ ਤੁਸੀਂ ਗੂਗਲ ’ਤੇ ਦੁਨੀਆ ਦੇ ਸਭ ਤੋਂ ਉੱਚੇ ਬੁੱਤ ਨੂੰ ਲੱਭਦੇ ਹੋ ਤਾਂ ਸਟੈਚੂ ਆਫ਼ ਲਿਬਰਟੀ ਅਤੇ ਗੁਜਰਾਤ ਦਾ ਨਾਮ ਸਾਹਮਣੇ ਆਉਣ ’ਤੇ ਕੀ ਤੁਹਾਨੂੰ ਮਾਣ ਮਹਿਸੂਸ ਨਹੀਂ ਹੁੰਦਾ।’’ ਪ੍ਰਧਾਨ ਮੰਤਰੀ ਨੇ ਜ਼ਿਆਦਾਤਰ ਭਾਸ਼ਣ ਗੁਜਰਾਤੀ ’ਚ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਅਤਿਵਾਦ ਨੂੰ ਜੰਮੂ ਕਸ਼ਮੀਰ ਦੇ ਸਿਰਫ਼ ਢਾਈ ਜ਼ਿਲ੍ਹਿਆਂ ਤਕ ਸੀਮਤ ਕਰ ਦਿੱਤਾ ਹੈ ਅਤੇ ਮੁਲਕ ਦੇ ਕਿਸੇ ਵੀ ਹੋਰ ਹਿੱਸੇ ’ਚ ਪਿਛਲੇ ਪੰਜ ਸਾਲਾਂ ’ਚ ਕੋਈ ਵੀ ਬੰਬ ਧਮਾਕਾ ਨਹੀਂ ਹੋਇਆ।

Facebook Comment
Project by : XtremeStudioz