Close
Menu

ਸਾਧਵੀ ਪ੍ਰਗਿਆ ਨੂੰ ਚੋਣ ਲੜਨ ਤੋਂ ਰੋਕਣ ਦੀ ਅਪੀਲ

-- 19 April,2019

ਮੁੰਬਈ/ਨਵੀਂ ਦਿੱਲੀ, 19 ਅਪਰੈਲ
ਮਾਲੇਗਾਓਂ ਧਮਾਕੇ ਦੇ ਪੀੜਤ ਦੇ ਪਿਤਾ ਅਤੇ ਰਾਜਨੀਤਕ ਕਾਰਕੁਨ ਨੇ ਵੀਰਵਾਰ ਨੂੰ ਵਿਸ਼ੇਸ਼ ਐਨਆਈਏ ਅਦਾਲਤ ਅਤੇ ਚੋਣ ਕਮਿਸ਼ਨ ਦਾ ਬੂਹਾ ਖੜਕਾਉਂਦਿਆਂ ਮੁੱਖ ਮੁਲਜ਼ਮ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਲੋਕ ਸਭਾ ਚੋਣਾਂ ਲੜਨ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਉਸ ਨੂੰ ਭੋਪਾਲ ਤੋਂ ਕਾਂਗਰਸ ਦੇ ਦਿਗਵਿਜੈ ਸਿੰਘ ਖ਼ਿਲਾਫ਼ ਉਮੀਦਵਾਰ ਬਣਾਇਆ ਹੈ। ਨਿਸਾਰ ਸਈਦ ਨੇ ਮੁੰਬਈ ਦੀ ਐਨਆਈਆਈ ਅਦਾਲਤ ਵਿੱਚ ਇਸ ਸਬੰਧੀ ਅਰਜ਼ੀ ਦਾਖਲ ਕੀਤੀ ਹੈ। ਨਿਸਾਰ ਦਾ ਪੁੱਤਰ 2008 ਵਿੱਚ ਹੋਏ ਮਾਲੇਗਾਓਂ ਧਮਾਕੇ ਵਿੱਚ ਮਾਰਿਆ ਗਿਆ ਸੀ। ਵਿਸ਼ੇਸ਼ ਜੱਜ ਵੀ ਐਸ ਪਡਾਲਕਰ ਨੇ ਐਨਆਈਏ ਅਤੇ ਠਾਕੁਰ ਤੋਂ ਇਸ ਸਬੰਧੀ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।

Facebook Comment
Project by : XtremeStudioz