Close
Menu

ਅਭਿਨੇਤਰੀਆਂ ਕੋਲ ਸੁਰ ਅਤੇ ਤਾਲ ਦੀ ਸ਼ੁਰੂਆਤੀ ਜਾਣਕਾਰੀ ਹੀ ਹੁੰਦੀ ਹੈ : ਨੀਤੀ ਮੋਹਨ

-- 20 February,2017
ਮੁੰਬਈ— ਅਜਿਹੇ ਸਮੇਂ ‘ਚ ਜਦੋਂ ਆਲੀਆ ਭੱਟ, ਸ਼ਰਧਾ ਕਪੂਰ ਅਤੇ ਪਰਿਣਤੀ ਚੋਪੜਾ ਵਰਗੀਆਂ ਅਭਿਨੇਤਰੀਆਂ ਆਪਣੀਆਂ ਫਿਲਮਾਂ ‘ਚ ਗੀਤ ਗਾ ਰਹੀਆਂ ਹਨ। ਅਜਿਹੇ ‘ਚ ਗਾਇਕਾ ਨੀਤੀ ਮੋਹਨ ਦਾ ਮੰਨਣਾ ਹੈ ਕਿ, ਪੇਸ਼ੇਵਰ ਗਾਇਕਾਂ ਦੀ ਤੁਲਣਾ ‘ਚ ਅਭਿਨੇਤਰੀਆਂ ਨੂੰ ਸੁਰ ਅਤੇ ਤਾਲ ਦੀ ਸ਼ੁਰੂਆਤੀ ਜਾਣਕਾਰੀ ਹੀ ਹੁੰਦੀ ਹੈ।
ਜ਼ਿਕਰਯੋਗ ਹੈ ਕਿ, ਨੀਤੀ ਨੇ ਕਿਹਾ ਕਿ ਹਰੇਕ ਕਲਾਕਾਰ ਦਾ ਆਪਣਾ ਅੰਦਾਜ਼ ਹੁੰਦਾ ਹੈ ਅਤੇ ਉਸ ਨੂੰ ਖੁਦ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ। ਅਭਿਨੇਤਰੀਆਂ ਦਾ ਸੰਗੀਤ ਵੱਲ ਝੁਕਾਅ ਹੈ ਪਰ ਉਸਦੇ ਕੋਲ ਸੁਰ ਅਤੇ ਤਾਲ ਦੀ ਸ਼ੁਰੂਆਤੀ ਜਾਣਕਾਰੀ ਹੀ ਹੈ।
Facebook Comment
Project by : XtremeStudioz