Close
Menu

ਅਮਰੀਕਾ ਨੇ 737 ਮੈਕਸ ਜਹਾਜ਼ਾਂ ਉੱਤੇ 19 ਅਗਸਤ ਤੱਕ ਰੋਕ ਲਾਈ

-- 16 April,2019

ਵਾਸ਼ਿੰਗਟਨ, 16 ਅਪਰੈਲ,- ਅਮਰੀਕੀ ਏਅਰਲਾਈਨਸ ਨੇ ਐਤਵਾਰ ਇਹ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨਿਆਂ ਵਿੱਚਰੋਜ਼ ਕਰੀਬ 11 ਉਡਾਣਾਂ ਰੱਦ ਕਰੇਗੀ। ਅਸਲ ਵਿੱਚ ਅਮਰੀਕਾ ਨੇ ਬੋਇੰਗ 737 ਮੈਕਸ ਜਹਾਜ਼ਾਂ ਦੇ ਆਪਣੇ ਬੇੜੇ ਦੀ ਉਡਾਣ ਉੱਤੇ 19 ਅਗਸਤ ਤੱਕ ਰੋਕ ਲਾ ਦਿੱਤੀ ਹੈ।
ਇਸ ਸੰਬੰਧ ਵਿੱਚ ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਨੇ ਪਹਿਲਾਂ 5 ਜੂਨ ਤੱਕ ਜਹਾਜ਼ਾਂ ਨੂੰ ਬੰਦ ਰੱਖਣ ਦੀ ਸੋਚ ਬਣਾਈ ਸੀ। ਵਰਨਣ ਯੋਗ ਹੈ ਕਿ ਇਥੋਪੀਅਨ ਏਅਰਲਾਈਨ ਦੇ ਬੋਇੰਗ 737 ਮੈਕਸ ਜਹਾਜ਼ ਨੂੰ 10 ਮਾਰਚ ਨੂੰ ਹਾਦਸਾਪੇਸ਼ ਹੋਣ ਨਾਲ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਪਿੱਛੋਂ ਬੋਇੰਗ ਜਹਾਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਬੀਤੇ 5 ਮਹੀਨਿਆਂ ਵਿੱਚ ਬੋਇੰਗ ਦੇ ਜਹਾਜ਼ ਕ੍ਰੈਸ਼ ਦੀ ਇਹ ਦੂਜੀ ਵੱਡੀ ਦੁਰਘਟਨਾ ਸੀ। ਬੀਤੇ ਮਾਰਚ ਦੇ ਅੱਧ ਤੋਂ ਦੁਨੀਆ ਭਰ ਵਿੱਚ 737 ਮੈਕਸ ਜਹਾਜ਼ਾਂ ਨੂੰ ਉਡਾਣ ਤੋਂ ਰੋਕ ਦਿੱਤਾ ਗਿਆ ਸੀ। 
ਅਮਰੀਕੀ ਏਅਰਲਾਈਨਸ ਦੇ ਚੇਅਰਮੈਨ ਅਤੇ ਸੀ ਈ ਓ ਡੱਗ ਪਾਰਕਰ ਨੇ ਇਕ ਬਿਆਨ ਵਿੱਚਕਿਹਾ ਕਿ ਰੋਕ ਦੇ ਅਧੀਨ ਆਈਆਂ 115 ਉਡਾਣਾਂਰੋਜ਼ ਅਮਰੀਕਾ ਦੀਆਂ ਕੁੱਲ ਫਲਾਈਟਸ ਦਾ 1.5 ਫੀਸਦੀ ਹਨ। ਉਨ੍ਹਾਂ ਨੇ ਪੂਰੀ ਤਰ੍ਹਾਂ ਆਪਣੇ ਜਹਾਜ਼ਾਂ ਉੱਤੇਭਰੋਸਾ ਪ੍ਰਗਟ ਕੀਤਾ ਅਤੇ ਕਿਹਾ ਕਿ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਏ ਐੱਫ ਏ) ਅਤੇ ਬੋਇੰਗ ਨਾਲ ਸਾਡੇ ਕੰਮ ਦੇ ਆਧਾਰ ਉੱਤੇ ਸਾਨੂੰ ਭਰੋਸਾ ਹੈ ਕਿ ਮੈਕਸ ਨੂੰ ਇਸ ਵਾਰ (19 ਅਗਸਤ) ਤੋਂ ਪਹਿਲਾਂ ਫਿਰ ਸਰਟੀਫਾਈਕਰ ਦਿੱਤਾ ਜਾਵੇਗਾ। ਇਸ ਹਫਤੇ ਦੇ ਸ਼ੁਰੂ ਵਿੱਚਮੁਕਾਬਲੇਬਾਜ਼ ਸਾਊਥਵੈਸਟ ਏਅਰਲਾਈਨਸ ਨੇ ਕਿਹਾ ਸੀ ਕਿ 5 ਅਗਸਤ ਤੋਂ ਇਸੇ ਮਾਡਲ ਦੇ ਆਪਣੇ 34 ਜਹਾਜ਼ਾਂ ਚਲਾਉਣੇ ਸ਼ੁਰੂ ਕਰੇਗੀ।

Facebook Comment
Project by : XtremeStudioz