Close
Menu

ਅਮਰੀਕਾ ਵੱਲੋਂ ਤੁਰਕੀ ਨੂੰ ਚਿਤਾਵਨੀ, ਸੀਰੀਆ ਉੱਤੇ ਹਮਲਾ ਨਾ ਕਰਿਓ

-- 06 April,2019

ਵਾਸ਼ਿੰਗਟਨ, 6 ਅਪ੍ਰੈਲ- ਅਮਰੀਕਾ ਨੇ ਤੁਰਕੀ ਨੂੰ ਇਕ ਵਾਰ ਫਿਰ ਧਮਕੀ ਦਿੱਤੀ ਹੈ ਕਿ ਜੇ ਉਸ ਨੇ ਸੀਰੀਆ ‘ਤੇ ਹਮਲੇ ਕੀਤੇ ਤਾਂ ਇਸ ਦੇ ਤਬਾਹਕੁਨ ਨਤੀਜੇ ਹੋਣਗੇ।
ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਤਬਾਹਕੁਨ ਨਤੀਜਿਆਂ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸੀਰੀਆ ਉੱਤੇ ਜੇ ਤੁਰਕੀ ਨੇ ਇਕ ਵੀ ਹਮਲਾ ਕੀਤਾ ਤਾਂ ਅਮਰੀਕਾ ਨੂੰ ਬਦਲੇ ਦੀ ਕਾਰਵਾਈ ਕਰਨੀ ਹੋਵੇਗੀ। ਵਾਸ਼ਿੰਗਟਨ ਵਿੱਚ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕੇਵਸੋਗਲੁ ਨਾਲ ਮੁਲਾਕਾਤ ਦੌਰਾਨ ਪੌਂਪੀਓ ਨੇ ਇਹ ਚਿਤਾਵਨੀ ਦਿੱਤੀ। ਇਸ ਮੁਲਾਕਾਤ ਦੇ ਬਾਅਦ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਪੌਂਪੀਓ ਨੇ ਪੂਰਬ ਉਤਰ ਵਿੱਚ ਸੀਰੀਆ ਦੇ ਬਾਰੇ ਚੱਲ ਰਹੀ ਗੱਲਬਾਤ ਦਾ ਸਮਰਥਨ ਕੀਤਾ ਹੈ, ਪਰ ਤੁਰਕੀ ਦੀ ਇਕਤਰਫਾ ਫੌਜੀ ਕਾਰਵਾਈ ਦੇ ਬਾਰੇ ਤਬਾਹਕੁਨ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਸੀਰੀਆ ਤੋਂ ਅਮਰੀਕੀ ਫੌਜ ਦੀ ਵਾਪਸੀ ਤੇ ਦੇਸ਼ ਵਿੱਚ ਕੁਰਦ ਮਿਲੀਸ਼ੀਆ ਦੇ ਖਿਲਾਫ ਤੁਰਕੀ ਦੇ ਲੜਾਈ ਦੇ ਐਲਾਨ ਮਗਰੋਂ ਸੀਰੀਆ ਵਿੱਚ ਇਹ ਨਵਾਂ ਅੜਿੱਕਾ ਪਿਆ ਹੈ। ਤੁਰਕੀ ਵੱਲੋਂ ਰੂਸ ਨਾਲ ਐਸ-400 ਐਂਟੀ ਏਅਰ ਮਿਜ਼ਾਈਲ ਸਿਸਟਮ ਖਰੀਦਣ ਪਿੱਛੋਂ ਅਮਰੀਕੀ ਡੀਲ ਰੱਦ ਹੋਣ ਨਾਲ ਇਹ ਮਤਭੇਦ ਉਭਰ ਆਏ ਹਨ।

Facebook Comment
Project by : XtremeStudioz