Close
Menu

ਅਮਿਤਾਭ ਨਾਲ ਕੰਮ ਕਰਨਾ ਸੁਪਨਾ ਪੂਰਾ ਹੋਣ ਵਰਗਾ : ਈਸ਼ਾ

-- 20 February,2017
ਮੁੰਬਈ— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਕਹਿਣਾ ਹੈ ਕਿ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਨਾ ਉਸ ਲਈ ਸੁਪਨਾ ਪੂਰਾ ਹੋਣ ਵਰਗਾ ਹੈ। ਈਸ਼ਾ ਗੁਪਤਾ ਕੁਝ ਦਿਨਾਂ ਤੋਂ ਛੋਟੇ-ਮੋਟੇ ਕਿਰਦਾਰ ‘ਚ ਨਜ਼ਰ ਆਈ, ਹੁਣ ਉਸ ਨੂੰ ਵੱਡਾ ਪ੍ਰਾਜੈਕਟ ਮਿਲ ਗਿਆ ਹੈ। ‘ਆਂਖੇਂ 2’ ‘ਚ ਮਹਾਨਾਇਕ ਅਮਿਤਾਭ ਬੱਚਨ ਲਈ ਈਸ਼ਾ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ। ਈਸ਼ਾ ਨੇ ਕਿਹਾ ਕਿ ਇਹ ਫਿਲਮ ਮੇਰੇ ਕਰੀਅਰ ਲਈ ਇਕ ਮੀਲ ਦਾ ਪੱਥਰ ਸਿੱਧ ਹੋਵੇਗੀ। ਇਸ ਫਿਲਮ ‘ਚ ਮੇਰਾ ਕਿਰਦਾਰ ਬਹੁਤ ਅਹਿਮ ਹੈ। ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਕਿਰਦਾਰ ਦੇ ਸਹਾਰੇ ਲੋਕਾਂ ‘ਤੇ ਆਪਣੇ ਅਭਿਨੈ ਦੀ ਛਾਪ ਛੱਡਾਂ।
ਜ਼ਿਕਰਯੋਗ ਹੈ ਕਿ ‘ਆਂਖੇਂ 2’ ਸਾਲ 2002 ‘ਚ ਰਿਲੀਜ਼ ਵਿਪੁਲ ਸ਼ਾਹ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਆਂਖੇਂ’ ਦਾ ਸੀਕਵੈੱਲ ਹੈ, ਜਿਸ ਵਿਚ ਅਹਿਮ ਭੂਮਿਕਾ ਅਮਿਤਾਭ ਬੱਚਨ, ਅਨਿਲ ਕਪੂਰ, ਇਲਿਆਨਾ ਡਿਕਰੂਜ਼ ਤੇ ਅਰਜੁਨ ਰਾਮਪਾਲ ਵਰਗੇ ਕਲਾਕਾਰ ਨਿਭਾਉਣਗੇ। ‘ਆਂਖੇਂ’ ‘ਚ ਅਮਿਤਾਭ ਬੱਚਨ ਨਾਲ ਅਕਸ਼ੈ ਕੁਮਾਰ, ਅਰਜੁਨ ਰਾਮਪਾਲ ਤੇ ਸੁਸ਼ਮਿਤਾ ਸੇਨ ਵਰਗੇ ਕਲਾਕਾਰ ਨਜ਼ਰ ਆਏ ਸਨ।
Facebook Comment
Project by : XtremeStudioz