Close
Menu

ਅਮੇਠੀ ਦੀ ਥਾਂ ਕੇਰਲਾ ਦੇ ਵਾਆਨੰਦ ਵਾਲੀ ਬਦਲਵੀਂ ਸੀਟ ਵਲ ਟੇਕ ਰਖਣਾ ਰਾਹੁਲ ਦੀ ਘਬਰਾਹਟ ਦਾ ਸਬੂਤ : ਮਜੀਠੀਆ।

-- 21 April,2019

ਲਾਲੀ ਰਣੀਕੇ ਅਤੇ ਖਾਪੜਖੇੜੀ ਦੀ ਅਗਵਾਈ ‘ਚ ਅਕਾਲੀ ਭਾਜਪਾ ਦੇ ਹੱਕ ‘ਚ ਹਲਕਾ ਅਟਾਰੀ ਵਿਖੇ ਕੀਤੀ ਗਈ ਰੈਲੀ।

ਅਮ੍ਰਿਤਸਰ, 21 ਅਪ੍ਰੈਲ ( ) ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਇੰਡੀਆ ਗੇਟ ਬਾਈਪਾਸ ਵਿਖੇ ਹਲਕਾ ਅਟਾਰੀ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਵਿਚ ਮੁਨੜ ਨਰਿੰਦਰ ਮੋਦੀ ਦੀ ਅਗਵਾਈ ‘ਚ ਐਨਡੀਏ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਸ ਉਮੀਦਵਾਰ ਨੂੰ ਚੁਣ ਕੇ ਭੇਜਿਆ ਜਾਵੇ ਜੋ ਇਸ ਹਲਕੇ ਦੀ ਅਵਾਜ ਕੇਦਰ ਵਿਚ ਬੁਲੰਦ ਕਰ ਸਕਣ ਅਤੇ ਸ੍ਰੀ ਮੋਦੀ ਦਾ ਹੱਥ ਫੜ ਕੇ ਹਲਕੇ ਦਾ ਕੰਮ ਕਰਵਾ ਸਕਣ, ਨਾ ਕਿ ਉਸ ਨੂੰ ਜੋ ਆਪਣੀ ਵੀ ਆਵਾਜ ਬੁਲੰਦ ਕਰਨ ਦੇ ਸਮਰਥ ਨਾ ਹੋਵੇ। ਉਹਨਾਂ ਦਾ ਇਸ਼ਾਰਾ ਕਾਂਗਰਸ ਉਮੀਦਵਾਰ ਗੁਰਜੀਤ ਔਜਲੇ ਵਲ ਸੀ। ਉਹਨਾਂ ਕਿਹਾ ਕਿ ਕਾਂਗਰਸ ਵਲੋਂ ਪੈਰ ਪੈਰ ‘ਤੇ ਝੂਠ ਬੋਲਿਆ ਜਾ ਰਿਹਾ ਹੈ ਜਿਸ ਕਾਰਨ ਉਸ ਦਾ ਗਰਾਫ ਹੋਰ ਹੇਠਾਂ ਡਿਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਘਬਰਾਹਟ ਇਸ ਗਲੋਂ ਮਾਪੀ ਜਾ ਸਕਦੀ ਹੈ ਕਿ ਉਸ ਨੇ ਆਪਣੀ ਅਮੇਠੀ ਵਾਲੀ ਸੀਟ ਦੀ ਥਾਂ ਦੂਜੀ ਬਦਲਵੀਂ ਕੇਰਲਾ ਦੇ ਵਾਆਨੰਦ ਸੀਟ ਵਲ ਟੇਕ ਰਖ ਲਈ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਵਡੀ ਹਾਰ ਦੇ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਦਾ ਵੇਲਾ ਆਗਿਆ ਹੈ ਜਿਸ ਨੇ ਕਿ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਸ: ਮਜੀਠੀਆ ਨੇ ਪੰਜਾਬ ਦੇ ਭਵਿਖ ਲਈ ਸਹੀ ਫੈਸਲਾ ਲੈਣ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵਡੀ ਲੀਡ ਨਾਲ ਜਿਤ ਦਵਾਉਣ ਲਈ ਤਕੜੀ ਅਤੇ ਕੰਵਲ ਦੇ ਫੁਲ ਨੂੰ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਸ: ਮਜੀਠੀਆ ਦਾ ਯੂਥ ਅਕਾਲੀ ਦਲ ਦੇ ਜੋਸ਼ੀਲੇ ਨੌਜਵਾਨਾਂ ਵਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੀ ਤਰੱਕੀ ਅਤੇ ਸਰਬਪੱਖੀ ਵਿਕਾਸ ਲਈ ਕੀਤੇ ਗਏ ਕੰਮਾਂ ਨੂੰ ਲੈ ਕੇ ਉਹ ਮੁੜ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ ਜਦੋਂਕਿ ਕਾਂਗਰਸ ਉਮੀਦਵਾਰ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਕੋਲ ਕੋਈ ਠੋਸ ਮੁੱਦਾ ਵੀ ਨਹੀਂ ਹੈ।ਸ: ਮਜੀਠੀਆ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਕਾਂਗਰਸ ਦੀਆਂ ਝੂਠੀਆਂ ਤੇ ਸਾਜਿਸ਼ੀ ਚਾਲਾਂ ‘ਚ ਫਸ ਕੇ ਲੋਕਾਂ ਨੇ ਵੋਟਾਂ ਪਾਈਆਂ ਸਨ। ਪਰ ਇਸ ਵਾਰ ਲੋਕ ਭੁਲ ਨਹੀਂ ਕਰਨਗੇ ਅਤੇ ਧੋਖੇ ਬਾਜ਼ ਕਾਂਗਰਸ ਨੂੰ ਝੂਠ ਦੀ ਰਾਜਨੀਤੀ ਕਰਨ ਲਈ ਸਬਕ ਸਿਖਾਉਣਗੇ। ਉਹਨਾਂ ਕਿਸਾਨਾਂ ਦਾ ਕਰਜਾ ਮੁਆਫ ਨਾ ਕਰਨ, ਪੈਨਸ਼ਨ ਅਤੇ ਸ਼ਗਨ ਸਕੀਮਾਂ, ਘਰ ਘਰ ਨੌਕਰੀ ਦੇ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਖੂਬ ਰਗੜੇ ਲਾਏ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਵਿਕਾਸ ਦੇ ਨਾਂ ‘ਤੇ ਡੱਕਾ ਨਹੀਂ ਤੋੜਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆ ਸੜਕਾਂ, ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੀ ਖਸਤਾ ਹਾਲਤ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਸੂਬੇ ਦਾ ਕੁਝ ਵੀ ਵਿਕਾਸ ਨਹੀਂ ਕੀਤਾ। ਇਸ ਮੌਕੇ ਸ੍ਰੋਮਣੀ ਕਮੇਟੀ ਮੈਬਰ ਲਾਲੀ ਰਣੀਕੇ, ਸ੍ਰੋਮਣੀ ਕਮੇਟੀ ਮੈਬਰ ਮਗਵਿੰਦਰ ਸਿੰਘ ਖਾਪੜਖੇੜੀ ਤੋਂ ਇਲਾਵਾ ਪੰਚ ਸਰਪੰਚ ਆਦਿ ਮੌਜੂਦ ਸਨ।

Facebook Comment
Project by : XtremeStudioz