Close
Menu

ਅੰਕਿਤਾ ਰੈਣਾ ਤੇ ਕਰਮਨ ਥਾਂਦੀ ਸਿਖ਼ਰਲੇ 200 ਵਿੱਚੋਂ ਬਾਹਰ

-- 03 October,2018

ਨਵੀਂ ਦਿੱਲੀ, ਰਾਮਕੁਮਾਰ ਰਾਮਨਾਥਨ ਪਿਛਲੇ ਹਫ਼ਤੇ ਸ਼ੇਨਝੇਨ ਓਪਨ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚਣ ਕਾਰਨ ਏਟੀਪੀ ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿੱਚ 11 ਸਥਾਨ ਨਾਲ ਅੱਗੇ ਵਧਣ ਵਿੱਚ ਸਫਲ ਰਿਹਾ, ਜਦਕਿ ਅੰਕਿਤਾ ਰੈਣਾ ਡਬਲਯੂਟੀਏ ਰੈਂਕਿੰਗ ਵਿੱਚ ਪਹਿਲੇ 200 ਤੋਂ ਬਾਹਰ ਹੋ ਗਈ। ਏਟੀਪੀ ਵਿੱਚ ਯੂਕੀ ਭਾਂਬਰੀ ਵੀ ਇੱਕ ਸਥਾਨ ਹੇਠਾਂ 98ਵੇਂ ਨੰਬਰ ’ਤੇ ਖਿਸਕ ਗਿਆ ਹੈ। ਚਾਈਨਾ ਓਪਨ ਦੇ ਮੁੱਖ ਡਰਾਅ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਿਹਾ ਰਾਮਨਾਥਨ ਪਿਛਲੇ ਹਫ਼ਤੇ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ ’ਤੇ 123ਵੇਂ ਸਥਾਨ ’ਤੇ ਪਹੁੰਚਿਆ ਹੈ। ਏਟੀਪੀ ਸਿੰਗਲਜ਼ ਰੈਂਕਿੰਗਜ਼ ਵਿੱਚ ਇਨ੍ਹਾਂ ਦੋਵਾਂ ਤੋਂ ਬਾਅਦ ਪ੍ਰਜਨੇਸ਼ ਗੁਣੇਸ਼ਵਰਨ (170) ਦਾ ਨੰਬਰ ਆਉਂਦਾ ਹੈ, ਜਿਸ ਦੀ ਰੈਂਕਿੰਗ ਛੇ ਸਥਾਨ ਹੇਠਾਂ ਖਿਸਕੀ ਹੈ। ਮਹਿਲਾਵਾਂ ਦੀ ਸਿੰਗਲਜ਼ ਰੈਂਕਿੰਗਜ਼ ਵਿੱਚ ਅੰਕਿਤਾ ਪੰਜ ਸਥਾਨ ਹੇਠਾਂ 203ਵੇਂ ਸਥਾਨ ’ਤੇ ਆ ਗਈ ਹੈ। ਕਰਮਨ ਥਾਂਦੀ ਵੀ ਚਾਰ ਸਥਾਨ ਹੇਠਾਂ 210ਵੇਂ ਸਥਾਨ ’ਤੇ ਸਥਾਨ ਡਿਗ ਗਈ ਹੈ। ਡਬਲਯੂਟੀਏ ਡਬਲਜ਼ ਰੈਂਕਿੰਗ ਵਿੱਚ ਸਾਨੀਆ ਮਿਰਜ਼ਾ 68 ਸਥਾਨ ਹੇਠਾਂ 172ਵੇਂ ਸਥਾਨ ’ਤੇ ਖਿਸਕੀ ਹੈ।

Facebook Comment
Project by : XtremeStudioz