Close
Menu

ਅੰਨਾ ਹਜ਼ਾਰੇ ਦੇ ਵਿਰੁੱਧ ਮੁਕੱਦਮਾ ਦਰਜ ਕਰਨ ਲਈ ਦਿੱਤਾ ਗਿਆ ਬੇਨਤੀ ਪੱਤਰ

-- 05 August,2013

images (2)

ਜੌਨਪੁਰ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਉੱਤਰ ਪ੍ਰਦੇਸ਼ ਵਿਚ ਜੌਨਪੁਰ ਜ਼ਿਲੇ ਦੀ ਦੀਵਾਨੀ ਅਦਾਲਤ ਦੇ ਵਕੀਲਾਂ ਨੇ ਸਮਾਜਸੇਵੀ ਅੰਨਾ ਹਜ਼ਾਰੇ ‘ਤੇ ਤਿੰਰਗੇ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਨ ਲਈ ਸੋਮਵਾਰ ਨੂੰ ਮੁੱਖ ਨਿਆਂ ਮੈਜਿਸਟ੍ਰੇਟ ਐਨ. ਬੀ. ਪ੍ਰਸਾਦ ਦੀ ਅਦਾਲਤ ਵਿਚ ਧਾਰਾ 156 (3) ਜ਼ਾਬਤਾ ਫੌਜਦਾਰੀ ਦੇ ਅਧੀਨ ਬੇਨਤੀ ਪੱਤਰ ਦਿੱਤਾ। ਅਦਾਲਤ ਨੇ ਇਸ ਮਾਮਲੇ ਵਿਚ 7 ਅਗਸਤ ਤੱਕ ਥਾਣਾ ਪ੍ਰਧਾਨ ਲਾਈਨ ਬਾਜ਼ਾਰ ਤੋਂ ਰਿਪੋਰਟ ਮੰਗੀ ਹੈ।
ਬਿਨੈਕਾਰ ਹਿਮਾਂਸ਼ੂ ਸ਼੍ਰੀਵਾਸਤਵ ਵਕੀਲ ਨੇ ਸੀ. ਜੀ. ਐਮ. ਨੂੰ ਦਿੱਤੇ ਗਏ ਬੇਨਤੀ ਪੱਤਰ ਵਿਚ ਦੋਸ਼ ਲਾਇਆ ਹੈ ਕਿ ਜਨਤੰਤਰ ਯਾਤਰਾ ਦੌਰਾਨ ਸਮਾਜਸੇਵੀ ਅੰਨਾ ਹਜ਼ਾਰੇ 29 ਜੁਲਾਈ ਨੂੰ ਜੌਨਪੁਰ ਵਿਚ ਸਭਾ ਕਰਨ ਲਈ ਆਏ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਵਾਹਨ ਦੇ ਬੋਨਟ ‘ਤੇ ਕੱਪੜੇ ਦਾ ਤਿਰੰਗਾ ਰਾਸ਼ਟਰੀ ਝੰਡਾ ਚਿਪਕਾਇਆ ਗਿਆ ਸੀ ਜੋ ਕਿ ਰਾਸ਼ਟਰੀ ਝੰਡੇ ਦੇ ਅਪਮਾਨ ਦੀ ਸ਼੍ਰੇਣੀ ਵਿਚ ਆਉਂਦਾ ਹੈ।
ਬਿਨੈਕਾਰ ਨੇ ਤਿੰਨ ਅਗਸਤ ਨੂੰ ਪੁਲਸ ਸੁਪਰੀਡੈਂਟ ਜੌਨਪੁਰ ਨੂੰ ਇਕ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸਮਾਜਸੇਵੀ ਅੰਨਾ ਹਜ਼ਾਰੇ ਦੇ ਵਿਰੁੱਧ ਐਫ. ਆਈ. ਆਰ. ਦਰਜ ਕਰਵਾਈ ਜਾਵੇ, ਪਰ ਨਹੀਂ ਦਰਜ ਹੋਈ ਤਾਂ ਸੋਮਵਾਰ ਉਨ੍ਹਾਂ ਨੇ ਸੀ. ਜੇ. ਐਮ. ਦੇ ਇੱਥੇ ਬੇਨਤੀ ਪੱਤਰ ਦਿੱਤਾ ਗਿਆ। ਜਿਸ ‘ਤੇ ਅਦਾਲਤ ਨੇ 7 ਅਗਸਤ ਤੱਕ ਥਾਣਾ ਪ੍ਰਧਾਨ ਲਾਈਨ ਬਾਜ਼ਾਰ ਤੋਂ ਰਿਪੋਰਟ ਮੰਗੀ ਹੈ। ਰਿਪੋਰਟ ਆਉਣ ‘ਤੇ ਹੀ ਅੱਗੇ ਦੀ ਕਾਰਵਾਈ ਹੋਵੇਗੀ।

Facebook Comment
Project by : XtremeStudioz