Close
Menu

ਅੱਜ-ਕੱਲ ਦੀਆਂ ਅਭਿਨੇਤਰੀਆਂ ਨੂੰ ਦੋਸਤੀ ਕਰਨ ਦਾ ਤਰੀਕਾ ਸਿੱਖਣ ਦੀ ਲੋੜ : ਸਲਮਾਨ

-- 12 April,2017
ਮੁੰਬਈ— ਸੁਪਰਸਟਾਰ ਸਲਮਾਨ ਖਾਨ ਦਾ ਮੰਨਣਾ ਹੈ ਕਿ ਅੱਜ-ਕੱਲ ਦੀਆਂ ਅਭਿਨੇਤਰੀਆਂ ਨੂੰ ਪੁਰਾਣੇ ਜ਼ਮਾਨੇ ਦੀਆਂ ਅਭਿਨੇਤਰੀਆਂ ਤੋਂ ਆਪਣੇ ਸਮਕਾਲੀਨਾਂ ਨਾਲ ਦੋਸਤੀ ਕਰਨ ਦੇ ਤਰੀਕੇ ਸਿੱਖਣ ਦੀ ਲੋੜ ਹੈ। ਸਲਮਾਨ ਨੇ ਕਿਹਾ ਕਿ, ”ਵਹੀਦਾ ਰਹਿਮਾਨ ਅਤੇ ਅਸੀਂ ਇਕ ਹੀ ਕੰਪਲੈਂਕਸ ‘ਚ ਰਹਿੰਦੇ ਸੀ। ਸਾਇਰਾ ਬਾਨੋ, ਆਸ਼ਾ ਅਤੇ ਸਾਧਨਾ ਆਂਟੀ ਅਸਲ ਵਿਚ ਆਪਸ ‘ਚ ਬਹੁਤ ਨੇੜੇ ਸਨ। ਇਹ ਅਜਿਹੀ ਗੱਲ ਹੈ, ਜੋ ਅੱਜ-ਕੱਲ ਦੇਖਣ ਨੂੰ ਨਹੀਂ ਮਿਲਦੀ। ਮੈਨੂੰ ਲੱਗਦਾ ਹੈ ਕਿ ਇਹ ਉਸ ਪੀੜ੍ਹੀ ਦੀ ਸਭ ਤੋਂ ਚੰਗੀ ਗੱਲ ਰਹੀ ਹੋਵੇਗੀ। ਅੱਜ ਇਸ ਤਰ੍ਹਾਂ ਦੀਆਂ ਗੱਲਾਂ ਦੀ ਕਮੀ ਹੈ।” 
ਜ਼ਿਕਰਯੋਗ ਹੈ ਕਿ ਸਲਮਾਨ ਨੇ ਇਹ ਗੱਲਾਂ ਕੱਲ ਰਾਤ ਬਾਂਦਰਾ ‘ਚ ਆਸ਼ਾ ਪਾਰਿਖ ਦੀ ਜੀਵਨੀ ‘ਦਿ ਹਿੱਟ ਗਰਲ’ ਦੀ ਘੁੰਡ ਚੁਕਾਈ ਮੌਕੇ ਕਹੀਆਂ। ਆਸ਼ਾ ਪਾਰਿਖ ਬਾਰੇ ਗੱਲ ਕਰਦੇ ਹੋਏ ਸਲਮਾਨ ਨੇ ਕਿਹਾ ਕਿ, ਦਿੱਗਜ ਅਦਾਕਾਰਾ ਆਸ਼ਾ ਪਾਰਿਖ ਉਨ੍ਹਾਂ ਨੂੰ ਬਹੁਤ ਹੀ ਪਿਆਰੀ ਸੀ ਅਤੇ ਉਹ ਬਚਪਨ ਤੋਂ ਹੀ ਉਸ ਨੂੰ ਜਾਣਦੇ ਹਨ। ਸਲਮਾਨ ਇਸ ਘੁੰਡ ਚੁਕਾਈ ਮੌਕੇ ਬਤੌਰ ਵਿਸ਼ੇਸ਼ ਮਹਿਮਾਨ ਆਏ ਸਨ।
Facebook Comment
Project by : XtremeStudioz