Close
Menu

ਆਲੀਆ ਭੱਟ ਬਾਲੀਵੁੱਡ ਦੀ ਅਮਿਤਾਭ ਬੱਚਨ : ਰਣਬੀਰ ਕਪੂਰ

-- 14 April,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੈਸ਼ਨਲ ਐਵਾਰਡ ਨਾ ਮਿਲਣ ‘ਤੇ ਕਾਫੀ ਚਰਚਾ ‘ਚ ਹੈ। ਹਾਲ ਹੀ ‘ਚ ਇਕ ਐਵਾਰਡ ਸੈਰੇਮਨੀ ਦੌਰਾਨ ਰਣਬੀਰ ਅਤੇ ਆਲੀਆ ਨੂੰ ਇਕੱਠੇ ਦੇਖਿਆ ਗਿਆ ਸੀ। ਇਸ ਮੌਕੇ ਜਦੋਂ ਰਣਬੀਰ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਲੀਆਂ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਪ੍ਰਭਾਵੀ ਲੱਗੀ ਤਾਂ ਉਨ੍ਹਾਂ ਕਿਹਾ ਕਿ ‘ਹਾਈਵੇ’। ਇਸ ਤੋਂ ਵੀ ਇਲਾਵਾ ਰਣਬੀਰ ਨੇ ਇਹ ਵੀ ਕਿਹਾ ਕਿ ਆਲੀਆ ਭੱਟ ਅੱਜ ਦੇ ਬਾਲੀਵੁੱਡ ਦੀ ਅਮਿਤਾਭ ਬੱਚਨ ਹੈ। 

ਜ਼ਿਕਰਯੋਗ ਹੈ ਕਿ ਆਲੀਆ ਨੇ 2012 ‘ਚ ਡੈਬਿਓ ਕੀਤਾ ਸੀ ਤੇ ਉਸ ਤੋਂ ਬਾਅਦ ਕਈ ਫਿਲਮਾਂ ‘ਚ ਵੱਖ ਵੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ। ਇਨ੍ਹਾਂ ਦੀਆਂ ਹਿੱਟ ਫਿਲਮਾਂ ‘ਹਾਈਵੇ’, ‘ਉੜਤਾ ਪੰਜਾਬ’ ਵਰਗੀਆਂ ਫਿਲਮ ‘ਚ ਪਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ। ਇਸ ਤੋਂ ਇਲਾਵਾ ਆਲੀਆ ਦੀ ਆਉਣ ਵਾਲੀ ਫਿਲਮ ‘ਡਰੈਗਨ’ ‘ਚ ਵੀ ਰਣਬੀਰ ਕਪੂਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Facebook Comment
Project by : XtremeStudioz