Close
Menu

ਆਸਟ੍ਰੇਲੀਆ ਨੇ ਮਜ਼ਬੂਤ ਬੜ੍ਹਤ ਬਣਾਈ

-- 05 August,2013

england_australia

ਮੈਨਚੈਸਟਰ – 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਆਸਟ੍ਰੇਲੀਆ ਨੇ ਤੀਜੇ ਏਸ਼ੇਜ਼ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੀਂਹ ਕਾਰਨ ਖੇਡ ਛੇਤੀ ਖਤਮ ਕੀਤੇ ਜਾਣ ਤੱਕ ਦੂਜੀ ਪਾਰੀ ‘ਚ ਆਪਣੀ ਕੁਲ ਬੜ੍ਹਤ 300 ਤੋਂ ਪਾਰ ਪਹੁੰਚਾ ਦਿੱਤੀ। ਆਸਟ੍ਰੇਲੀਆ ਨੇ ਦੂਜੀ ਪਾਰੀ ‘ਚ 7 ਵਿਕਟਾਂ ‘ਤੇ 172 ਦੌੜਾਂ ਬਣਾਈਆਂ ਹਨ ਤੇ ਉਸ ਦੀ ਕੁਲ ਬੜ੍ਹਤ 331 ਦੌੜਾਂ ਦੀ ਹੋ ਗਈ ਹੈ। ਖੇਡ ਖਤਮ ਹੋਣ ਸਮੇਂ ਕਪਤਾਨ ਮਾਈਕਲ ਕਲਾਰਕ 30 ਤੇ ਹੈਰਿਸ ਬਿਨਾਂ ਕੋਈ ਦੌੜ ਬਣਾਇਆਂ ਵਿਕਟ ‘ਤੇ ਮੌਜੂਦ ਸਨ। ਇੰਗਲੈਂਡ ਵਲੋਂ ਜੇਮਸ ਐਂਡਰਸਨ ਤੇ ਟਿਮ ਬ੍ਰੇਸਨਨ ਨੇ 2-2, ਜਦਕਿ ਸਟੂਅਰਟ ਬ੍ਰਾਡ ਤੇ ਗ੍ਰੀਮ ਸਵਾਨ ਨੇ 1-1 ਵਿਕਟ ਲਈ। ਓਲਡ ਟ੍ਰੈਫਰਡ ‘ਚ ਚੌਥੀ ਪਾਰੀ ਦੌਰਾਨ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਇੰਗਲੈਂਡ ਦੇ ਹੀ ਨਾਂ ਹੈ। ਜੇ ਇਹ ਟੈਸਟ ਡਰਾਅ ਹੋ ਜਾਂਦਾ ਹੈ ਤਾਂ ਇੰਗਲੈਂਡ ਦੀ ਬੜ੍ਹਤ 2-0 ਰਹੇਗੀ ਪਰ ਉਸ ਦਾ ਏਸ਼ੇਜ਼ ਬਰਕਰਾਰ ਰੱਖਣਾ ਤੈਅ ਹੋ ਜਾਵੇਗਾ। ਇਸ ਤੋਂ ਇਲਾਵਾ ਕੱਲ ਹੋਰ ਜ਼ਿਆਦਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਆਸਟ੍ਰੇਲੀਆ ਦੀ ਜਿੱਤ ਹਾਸਲ ਕਰਨ ਦੀਆਂ ਸੰਭਾਵਨਾਵਾਂ ਮੱਧਮ ਪੈ ਸਕਦੀਆਂ ਹਨ।

Facebook Comment
Project by : XtremeStudioz