Close
Menu

ਆਸੀਆ ਬੀਬੀ ਪਾਕਿ ਛੱਡ ਕੇ ਕੈਨੇਡਾ ਪਹੁੰਚੀ

-- 09 May,2019

ਇਸਲਾਮਾਬਾਦ, 9 ਮਈ
ਪਾਕਿਸਤਾਨ ’ਚ ਸੁਪਰੀਮ ਕੋਰਟ ਵੱਲੋਂ ਕੁਫ਼ਰ ਤੋਲਣ ਦੇ ਮਾਮਲੇ ’ਚ ਪਿਛਲੇ ਸਾਲ ਬਰੀ ਕੀਤੀ ਗਈ ਇਸਾਈ ਮਹਿਲਾ ਆਸੀਆ ਬੀਬੀ ਮੁਲਕ ਛੱਡ ਕੇ ਕੈਨੇਡਾ ਪਹੁੰਚ ਗਈ ਹੈ। ਆਸੀਆ ਦੇ ਵਕੀਲ ਸੈਫੁਲ ਮਲੂਕ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹ ਕੈਨੇਡਾ ਆਪਣੇ ਪਰਿਵਾਰ ਕੋਲ ਪਹੁੰਚ ਗਈ ਹੈ। ਬ੍ਰਿਟਿਸ਼ ਅਖ਼ਬਾਰ ਨੇ ਉਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਆਸੀਆ ਲਈ ਇਹ ਵੱਡਾ ਦਿਨ ਹੈ ਅਤੇ ਉਸ ਨਾਲ ਇਨਸਾਫ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰਕੁਨਾਂ, ਵਿਦੇਸ਼ੀ ਕੂਟਨੀਤਕਾਂ ਅਤੇ ਹੋਰਾਂ ਦੀ ਮਿਹਨਤ ਨਾਲ ਆਸੀਆ ਸੁਰੱਖਿਅਤ ਕੈਨੇਡਾ ਪਹੁੰਚੀ ਹੈ ਜੋ ਉਸ ਦੀ ਆਜ਼ਾਦੀ ਲਈ ਆਪਣੇ ਪੱਧਰ ’ਤੇ ਕੰਮ ਕਰਦੇ ਰਹੇ। ਸਥਾਨਕ ਅਖ਼ਬਾਰ ‘ਡਾਅਨ’ ਨੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ,‘‘ਆਸੀਆ ਬੀਬੀ ਨੇ ਮੁਲਕ ਛੱਡ ਦਿੱਤਾ ਹੈ। ਉਹ ਇਕ ਆਜ਼ਾਦ ਨਾਗਰਿਕ ਹੈ ਅਤੇ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੀ ਹੈ।’’ ਬ੍ਰਿਟਿਸ਼ ਪਾਕਿਸਤਾਨੀ ਕ੍ਰਿਸਚੀਅਨ ਐਸੋਸੀਏਸ਼ਨ ਨੇ ਵੀ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਨੂੰ ਆਸੀਆ ਬੀਬੀ ਦੇ ਸੁਰੱਖਿਅਤ ਪਾਕਿਸਤਾਨ ਛੱਡਣ ਦੀ ਰਿਪੋਰਟ ਮਿਲੀ ਹੈ। ‘ਜੀਓ ਨਿਊਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਉਸ ਦੇ ਦਸਤਾਵੇਜ਼ ਮਹੀਨਾ ਕੁ ਪਹਿਲਾਂ ਤਿਆਰ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ ਸਾਲ ਨਵੰਬਰ ’ਚ ਇਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਸੀ ਕਿ ਆਸੀਆ ਬੀਬੀ ਵਿਦੇਸ਼ ਚਲੀ ਗਈ ਹੈ।

Facebook Comment
Project by : XtremeStudioz