Close
Menu

ਇਕ ਵਾਰ ਵੀ ਟਾਸ ਨਾ ਜਿੱਤਣਾ ਰਿਹਾ ਇੰਗਲੈਂਡ ਦੌਰੇ ‘ਤੇ ਹਾਰ ਦਾ ਕਾਰਨ : ਰਵੀ ਸ਼ਾਸਤਰੀ

-- 01 October,2018

ਨਵੀਂ ਦਿੱਲੀ : ਇੰਗਲੈਂਡ ਦੌਰੇ ‘ਤੇ ਭਾਰਤੀ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਵਨ ਡੇ ਤੇ ਟੈਸਟ ਸੀਰੀਜ਼ ਵਿਚ ਭਾਰਤ ਨੂੰ ਕਰਾਰੀ ਹਾਰ ਮਿਲੀ ਸੀ। ਇਸਦੇ ਲਈ ਭਾਰਤੀ ਬੱਲੇਬਾਜ਼ੀ ਕ੍ਰਮ ਦੇ ਇਲਾਵਾ ਮੁੱਖ ਕੋਚ ਰਵੀ ਸ਼ਾਸਤਰੀ ਦੀ ਆਲੋਚਨਾ ਹੋਈ ਹੈ। ਹੁਣ ਕੋਚ ਸ਼ਾਸਤਰੀ ਨੇ ਸੀ. ਓ. ਏ. ਨਾਲ ਹੋਈ ਮੀਟਿੰਗ ਵਿਚ ਇੰਗਲੈਂਡ ਦੌਰੇ ‘ਤੇ ਹਾਰ ਜਾਣ ਦੇ ਕਾਰਨ ਗਿਣਾਏ ਹਨ। ਸ਼ਾਸਤਰੀ ਦਾ ਕਹਿਣਾ ਹੈ ਕਿ ਇੰਗਲੈਂਡ ਦੌਰੇ ਵਿਚ ਟਾਸ ਦਾ ਮਹੱਤਵਪੂਰਨ ਰੋਲ ਸੀ। ਪੰਜੇ ਟੈਸਟ ਮੈਚਾਂ ਵਿਚ ਅਸੀਂ ਟਾਸ ਜਿੱਤ ਨਹੀਂ ਸਕੇ। ਅਜਿਹੇ ਵਿਚ ਕਈ ਪਿੱਚਾਂ ‘ਤੇ ਪਹਿਲਾਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰਨ ਦਾ ਫਾਇਦਾ ਅਸੀਂ ਨਹੀਂ ਚੁੱਕ ਸਕੇ। ਉੱਪਰ ਤੋਂ ਇਹ ਸੀਰੀਜ਼ ਕਾਫੀ ਸਖਤ ਮੁਕਾਬਲੇ ਵਾਲੀ ਸੀ। ਦੋ ਮੈਚ ਅਜਿਹੇ ਵੀ ਰਹੇ, ਜਿਹੜੇ ਅਸੀਂ ਜਿੱਤ ਸਕਦੇ ਸਨ। ਸਾਡੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਸ਼ਾਸਤਰੀ ਨੇ ਇਸਦੇ ਨਾਲ ਹੀ ਆਗਾਮੀ ਆਸਟਰੇਲੀਆ ਦੌਰੇ ਦੀ ਤਿਆਰੀ ਲਈ ਸਪਿਨ ਕੋਚ ਵੀ ਮੰਗਿਆ ਹੈ। ਸ਼ਾਸਤਰੀ ਨੇ ਕਿਹਾ ਕਿ ਕੋਚ ਹੋਣ ਨਾਲ ਸਪਿਨਰ ਚੰਗਾ ਪ੍ਰਦਰਸ਼ਨ ਕਰਨਗੇ।

Facebook Comment
Project by : XtremeStudioz