Close
Menu

ਇਟਲੀ ’ਚ ਆਲ ਇੰਡੀਆ ਓਵਰਸੀਜ਼ ਕਾਂਗਰਸ ਕਮੇਟੀ ਦੀ ਚੋਣ

-- 24 October,2018

ਰੋਮ, ਇਟਲੀ ਦੇ ਸ਼ਹਿਰ ਰੱਜੋਮਿਲੀਆ ’ਚ ਇੰਡੀਅਨ ਓਵਰਸੀਜ਼ ਕਾਂਗਰਸ ਕਮੇਟੀ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿਲੋਂ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਹੁਕਮਾਂ ਅਨੁਸਾਰ ਸਥਾਨਕ ਇਕਾਈ ਦੀ ਚੋਣ ਕੀਤੀ ਗਈ, ਜਿਨ੍ਹਾਂ ’ਚ ਮਨਮੋਹਨ ਸਿੰਘ ਜ਼ਿਲ੍ਹਾ ਪ੍ਰਧਾਨ, ਸੰਦੀਪ ਸਿੰਘ ਵਾਈਸ ਪ੍ਰਧਾਨ, ਤਲਵਿੰਦਰ ਸਿੰਘ ਵਾਈਸ ਪ੍ਰਧਾਨ, ਸਲਿੰਦਰ ਸਿੰਘ ਖਜ਼ਾਨਚੀ, ਦਲਜੀਤ ਸਿੰਘ ਜਨਰਲ ਸੈਕਟਰੀ, ਸੁੱਖਵਿੰਦਰ ਸਿੰਘ ਜੂਨੀਅਰ ਵਾਈਸ ਪ੍ਰਧਾਨ, ਰਜਤ ਸੱਚਦੇਵਾ ਜਨਰਲ ਸੈਕਟਰੀ, ਭੁਪਿੰਦਰ ਸਿੰਘ ਮੁੱਖ ਬੁਲਾਰਾ ਅਤੇ ਜਤਿਨ ਰਾਏ, ਸੁੱਖਵਿੰਦਰ ਸਿੰਘ ਸੋਨੂੰ, ਜਸਵੀਰ ਸਿੰਘ, ਲਾਡੀ, ਘੁੱਲਾ, ਰਣਜੀਤ ਸਿੰਘ ਰਾਣਾ, ਸੋਨੀ, ਹਰਦੀਪ ਸਿੰਘ, ਨਿਰੰਕਾਰ ਸਿੰਘ ਤੇ ਪਲਵਿੰਦਰ ਸਿੰਘ, ਮਿੰਟੂ ਰਣਵਾਜ ਸਿੰਘ ਮੱਲੀ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਆਲ ਇੰਡੀਆ ਓਵਰਸੀਜ਼ ਕਾਂਗਰਸ ਪਾਰਟੀ ਰੱਜੋਮਿਲੀਆ ਦੇ ਪ੍ਰਧਾਨ ਮਨਮੋਹਨ ਸਿੰਘ ਵੱਲੋਂ ਪਾਰਟੀ ਦੇ ਹੁਕਮਾਂ ਅਨੁਸਾਰ ਉਕਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਨਵ ਨਿਯੁਕਤ ਮੈਂਬਰਾਂ ਨੇ ਆਲ ਇੰਡੀਆ ਓਵਰਸੀਜ਼ ਕਾਂਗਰਸ ਪਾਰਟੀ ਇਟਲੀ ਲਈ ਸੇਵਾ ਕਰਨ ਅਤੇ ਪਾਰਟੀ ਦੇ ਹੁਕਮਾਂ ਦੀ ਤਾਮੀਲ ਕਰਨ ਦਾ ਵਾਅਦਾ ਕੀਤਾ। ਚੋਣ ਦੌਰਾਨ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਸਬੰਧੀ ਦੋ ਮਿੰਟ ਦਾ ਮੋਨ ਰੱਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ।

Facebook Comment
Project by : XtremeStudioz