Close
Menu

ਇਸਲਾਮਿਕ ਸਟੇਟ ਫਿਰ ਯੂਰਪ ਵਿੱਚ ਹਮਲਿਆਂ ਦੀ ਬਣਾ ਰਿਹੈ ਯੋਜਨਾ

-- 16 April,2019

ਲੰਡਨ, 16 ਅਪ੍ਰੈਲ- ਬ੍ਰਿਟੇਨ ਦੇ ਇੱਕ ਪ੍ਰਸਿੱਧ ਅਖਬਾਰ ਦੇ ਮੁਤਾਬਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਪੂਰੇ ਯੂਰਪ ਵਿੱਚ ਜਾਨਲੇਵਾ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਵਰਨਣ ਯੋਗ ਹੈ ਕਿ ਚਾਰ ਸਾਲ ਪਹਿਲਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇੱਕ ਕੰਸਰਟ ਹਾਲ ਵਿੱਚ ਕੀਤਾ ਗਿਆ ਹਮਲਾ ਵੀ ਘਟਨਾਵਾਂ ਦੀ ਇਸੇ ਕੜੀ ਵਿੱਚ ਸ਼ਾਮਲ ਸੀ, ਜਿਸ ਵਿੱਚ 130 ਲੋਕ ਮਾਰੇ ਗਏ ਸਨ। ‘ਦ ਸੰਡੇ ਟਾਈਮਜ਼’ ਦੇ ਅਨੁਸਾਰ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਆਈ ਐਸ ਦਾ ਸਰਗਨਾ ਯੂਰਪ ਤੇ ਮੱਧ ਪੂਰਬ ਵਿੱਚ ਅੱਤਵਾਦੀ ਹਮਲਿਆਂ ਦੀ ਯੋਜਨਾ ਨੂੰ ਮਦਦ ਦੇ ਕੇ ਕੰਟਰੋਲ ਕਰ ਰਿਹਾ ਹੈ। ਉਹ ਨਵੰਬਰ 2015 ਦੇ ਪੈਰਿਸ ਵਰਗੇ ਹਮਲੇ ਨੂੰ ਦੁਹਰਾਉਣ ਦੀ ਯੋਜਨਾ ਬਣਾ ਰਹੇ ਹਨ। ਦਸਤਾਵੇਜ਼ਾਂ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਸੀਰੀਆ ਵਿੱਚ ਆਪਣੀ ਖਿਲਾਫਤ ਖਤਮ ਹੋਣ ਦੇ ਬਾਵਜੂਦ ਆਈ ਐੱਸ ਆਧੁਨਿਕ ਅੰਤਰਰਾਸ਼ਟਰੀ ਨੈੱਟਵਰਕ ਚਲਾਉਣ, ਬੈਂਕ ਡਕੈਤੀ, ਵਾਹਨਾਂ ‘ਤੇ ਹਮਲੇ, ਹੱਤਿਆ ਤੇ ਕੰਪਿਊਟਰ ਹੈਕਿੰਗ ਦੀ ਯੋਜਨਾ ਬਣਾ ਰਿਹਾ ਹੈ। ਆਈ ਐਸ ਦੇ ਛੇ ਨੇਤਾਵਾਂ ਦੇ ਹਸਤਾਖਰ ਵਾਲੇ ਇੱਕ ਪੱਤਰ ਵਿਚ ਗਰੁੱਪ ਦੇ ਖਲੀਫਾ ਅਬੂ-ਬਕਰ-ਅਲ-ਬਗਦਾਦੀ ਨੂੰ ਸੰਬੋਧਨ ਕੀਤਾ ਗਿਆ ਹੈ। ਇਸ ਪੱਤਰ ਮੁਤਾਬਕ ਆਈ ਐੱਸ ਨੇ ਵਿਦੇਸ਼ ਵਿਚ ਆਪਣੀ ਰਣਨੀਤੀ ਚਲਾਉਣ ਅਤੇ ਸੀਮਾਵਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਦਸਤਾਵੇਜ਼ਾਂ ਅਨੁਸਾਰ ਵਿਦੇਸ਼ਾਂ ਵਿੱਚ ਅੱਤਵਾਦੀ ਮੁਹਿੰਮਾਂ ਦਾ ਜ਼ਿੰਮਾ ਅਬੂ ਖਬਾਬ ਅਲ ਮੁਹਾਜਿਰ ਨੂੰ ਦਿੱਤਾ ਗਿਆ ਹੈ। ਉਸ ਨੂੰ ਰੂਸ, ਜਰਮਨੀ ਅਤੇ ਉੱਤਰ ਪੂਰਬੀ ਸੀਰੀਆ ਵਿੱਚ ਅੱਤਵਾਦੀ ਮੁਹਿੰਮ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Facebook Comment
Project by : XtremeStudioz