Close
Menu

ਉਦੈ ਚੋਪੜਾ ਨਾਲ ਕਦੇ ਪਿਆਰ ਹੈ ਹੀ ਨਹੀਂ ਸੀ : ਨਰਗਿਸ

-- 03 October,2013

nargis-fakhri1-500x360ਮੁੰਬਈ,3 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਨਰਗਿਸ ਫਾਖਰੀ ਨੇ ਇਮਤਿਆਜ਼ ਅਲੀ ਦੀ ਫ਼ਿਲਮ ‘ਰੌਕਸਟਾਰ’ ਵਾਂਗ ਸ਼ੁਜੀਤ ਸਰਕਾਰ ਦੀ ‘ਮਦਰਾਸ ਕੈਫੇ’ ਵਿਚ ਵੀ ਸ਼ਾਨਦਾਰ ਅਦਾਕਾਰੀ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਭਾਵਨਾਤਮਕ ਦ੍ਰਿਸ਼ਾਂ ‘ਚ ਨਰਗਿਸ ਨੇ ਬੇਹੱਦ ਅਨੁਭਵੀ ਅਦਾਕਾਰਾ ਵਾਂਗ ਕੰਮ ਕੀਤਾ।
ਇਸ ‘ਚ ਨਰਗਿਸ ਦੇ ਹਿੱਸੇ ‘ਚ ਕਾਫੀ ਸਟੰਟ ਸੀਨ ਵੀ ਆਏ, ਜੋ ਬਿਨਾਂ ਕਿਸੇ ਡੁਪਲੀਕੇਟ ਦੀ ਮਦਦ ਦੇ ਉਸ ਨੇ ਖੁਦ ਕੀਤੇ। ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਨੂੰ ਵੀ ਫ਼ਿਲਮ ਬੇਹੱਦ ਪਸੰਦ ਆਈ। ਰਣਬੀਰ ਕਪੂਰ ਤੋਂ ਬਾਅਦ ਉਦੈ ਚੋਪੜਾ ਨਾਲ ਉਸ ਦੇ ਅਫੇਅਰ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਪਰ ਹੁਣ ਖ਼ਬਰ ਆ ਰਹੀ ਹੈ ਕਿ ਨਰਗਿਸ ਫਾਖਰੀ ਨੇ ਉਦੈ ਚੋਪੜਾ ਨੂੰ ਪਰ੍ਹਾਂ ਝਟਕਦਿਆਂ ਉਸ ਦਾ ਦਿਲ ਤੋੜ ਦਿੱਤਾ ਹੈ। ਕੁਝ ਸਾਲ ਪਹਿਲਾਂ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਅਤੇ ਕਾਜਲ ਦੀ ਭੈਣ ਤਨਿਸ਼ਾ ਵੀ ਉਦੈ ਨਾਲ ਕੁਝ ਇੰਝ ਹੀ ਕਰ ਚੁੱਕੀਆਂ ਹਨ।
ਨਰਗਿਸ ਨੇ ਹੁਣੇ ਜਿਹੇ ਐਲਾਨ ਕੀਤਾ ਹੈ ਕਿ ਉਸ ਨੂੰ ਉਦੈ ਨਾਲ ਕਦੇ ਪਿਆਰ ਹੈ ਹੀ ਨਹੀਂ ਸੀ। ਲੱਗਦੈ ਕਿ ਇਸ ਮੁੱਦੇ ‘ਤੇ ਫੈਸਲਾ ਕਰਨ ਵੇਲੇ ਨਰਗਿਸ ਨੇ ਦਿਲ ਤੋਂ ਨਹੀਂ, ਦਿਮਾਗ ਤੋਂ ਕੰਮ ਲਿਆ।
ਕਿਹਾ ਜਾਂਦਾ ਹੈ ਕਿ ਨਰਗਿਸ ਨੇ ਉਦੈ ਤੋਂ ਵੱਖ ਹੋਣ ਦਾ ਇਹ ਕਦਮ ਸੋਚ-ਸਮਝ ਕੇ ਯੋਜਨਾਬੱਧ ਤਰੀਕੇ ਨਾਲ ਚੁੱਕਿਆ ਹੈ। ਜਿਸ ਤਰ੍ਹਾਂ ਉਸ ਨੂੰ ਕਰੀਅਰ ਦੀ ਸ਼ੁਰੂਆਤ ਵਿਚ ਇਮਤਿਆਜ਼ ਅਲੀ ਅਤੇ ਸ਼ੁਜੀਤ ਸਰਕਾਰ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਸ ਦੇ ਕੰਮ ਦੀ ਸਿਫਤ ਹੋਈ, ਉਸ ਪਿੱਛੋਂ ਨਰਗਿਸ ਬਾਲੀਵੁੱਡ ‘ਚ ਆਪਣੇ ਕਰੀਅਰ ਨੂੰ ਲੈ ਕੇ ਕਾਫੀ ਗੰਭੀਰ ਹੋ ਚੁੱਕੀ ਹੈ।
ਸ਼ੁਰੂਆਤੀ ਸਫਲਤਾ ਤੋਂ ਬਾਅਦ ਨਰਗਿਸ ਦਾ ਆਤਮ-ਵਿਸ਼ਵਾਸ ਕਾਫੀ ਵਧ ਚੁੱਕਾ ਹੈ। ਸ਼ਾਹਿਦ ਕਪੂਰ ਦੀ ਫ਼ਿਲਮ ‘ਫਟਾ ਪੋਸਟਰ ਨਿਕਲਾ ਹੀਰੋ’ ਵਿਚ ਨਰਗਿਸ ਨੇ ਇਕ ਆਈਟਮ ਨੰਬਰ ਵੀ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਨਰਗਿਸ ਦੇ ਇਸ ਤੋਂ ਪਹਿਲੇ ਆਈਟਮ ਤੋਂ ਬਾਅਦ ਉਸ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਆਫਰ ਆਉਣ ਲੱਗਣਗੇ।

Facebook Comment
Project by : XtremeStudioz