Close
Menu

ਉੱਤਰੀ ਕੋਰੀਆ ਨੇ ਨਵੇਂ ਹਥਿਆਰਾਂ ਦੀ ਪਰਖ਼ ਕੀਤੀ

-- 19 April,2019

ਸਿਓਲ, 19 ਅਪਰੈਲ
ਉੱਤਰੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉਸਨੇ ਵੀਰਵਾਰ ਨੂੰ ਨਵੀਂ ਕਿਸਮ ਦੇ ‘ਟੈਕਟੀਕਲ ਗਾਈਡਡ’ ਹਥਿਆਰਾਂ ਦੀ ਪਰਖ਼ ਕੀਤੀ ਹੈ ਅਤੇ ਪਿਛਲੇ ਛੇ ਮਹੀਨੇ ਵਿੱਚ ਇਹ ਪਹਿਲੀ ਪਰਖ਼ ਹੈ ਅਤੇ ਮੰਗ ਕੀਤੀ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਪਰਮਾਣੂ ਹਥਿਆਰਾਂ ਦੇ ਖਾਤਮੇ ਲਈ ਗੱਲਬਾਤ ਵਿੱਚੋਂ ਲਾਂਭੇ ਕਰੇ। ਇਸ ਦੇ ਨਾਲ ਉੱਤਰੀ ਕੋਰੀਆ ਨੇ ਆਪਣੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੁਲਕ ਹਥਿਆਰ ਵਿਕਸਤ ਕਰਨ ਦੀ ਤਕਨੀਕ ਵਿੱਚ ਅੱਗੇ ਵਧ ਰਿਹਾ ਹੈ।

Facebook Comment
Project by : XtremeStudioz