Close
Menu

ਏਸ਼ਿਆਈ ਕੁਸ਼ਤੀਆਂ: ਦਿਵਿਆ ਤੇ ਮੰਜੂ ਨੇ ਜਿੱਤੇ ਕਾਂਸੀ ਦੇ ਤਗ਼ਮੇ

-- 26 April,2019

ਏਸ਼ਿਆਈ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਦਿਵਿਆ ਕਾਕਰਾਨ ਤੇ ਮੰਜੂ ਕੁਮਾਰੀ ਨੇ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਮਹਿਲਾ ਮੁਕਾਬਲੇ ਵਿੱਚ ਭਾਰਤ ਨੂੰ ਕਾਂਸੀ ਦੇ ਦੋ ਤਗ਼ਮੇ ਦਿਵਾਏ।
ਦਿਵਿਆ ਨੇ 68 ਕਿੱਲੋ ਭਾਰ ਵਰਗ ਵਿੱਚ ਕਾਂਸੀ ਤਗ਼ਮੇ ਦੇ ਪਲੇਅਆਫ਼ ’ਚ ਮੰਗੋਲੀਆ ਦੀ ਬਾਟਸੈਤਸੈਗ ਸੋਰੋਂਜ਼ੋਨਬੋਲਡ ਨੂੰ ਹਰਾ ਕੇ ਪੋਡੀਅਮ ਸਥਾਨ ਹਾਸਲ ਕੀਤਾ। ਭਾਰਤ ਲਈ ਇਹ ਦੋਹਰੀ ਖੁਸ਼ੀ ਦਾ ਮੌਕਾ ਰਿਹਾ ਕਿਉਂਕਿ ਮੰਜੂ ਨੇ ਵੀ ਕਾਂਸੀ ਤਗ਼ਮਾ ਆਪਣੇ ਨਾਂ ਕੀਤਾ, ਉਸ ਨੇ ਵੀਅਤਨਾਮ ਦੀ ਥੀ ਹੁਓਂਗ ਦਾਓ ਨੂੰ 11-2 ਨਾਲ ਹਰਾਇਆ। ਸੀਮਾ ਨੇ ਪਲੇਅ ਆਫ਼ ’ਚ ਜਗ੍ਹਾ ਬਣਾ ਲਈ ਸੀ ਪਰ ਉਹ ਦੇਸ਼ ਲਈ ਕਾਂਸੀ ਤਗ਼ਮੇ ਦੀ ਹੈਟ੍ਰਿਕ ਕਰਨ ਤੋਂ ਰਹਿ ਗਈ ਅਤੇ 50 ਕਿੱਲੋ ਵਰਗ ’ਚ ਕਜ਼ਾਖ਼ਸਤਾਨ ਦੀ ਵੈਲੇਂਟੀਨਾ ਇਵਾਨੋਵਨਾ ਇਸਲਾਮੋਵਾ ਬਰਿੱਕ ਤੋਂ 5-11 ਤੋਂ ਹਾਰ ਗਈ। ਇਸ ਤੋਂ ਪਹਿਲਾਂ ਦਿਵਿਆ ਤੇ ਮੰਜੂ ਆਪੋ-ਆਪਣੇ ਸੈਮੀ ਫਾਈਨਲ ਮੁਕਾਬਲੇ ਹਾਰਣ ਤੋਂ ਬਾਅਦ ਕਾਂਸੀ ਤਗ਼ਮੇ ਦੇ ਗੇੜ ਤੱਕ ਪਹੁੰਚੀਆਂ ਜਦੋਂਕਿ ਸੀਮਾ ਨੇ ਰੈਪੇਚੇਜ ਜਿੱਤਣ ਤੋਂ ਬਾਅਦ ਤੀਜੇ-ਚੌਥੇ ਸਥਾਨ ਦੇ ਮੈਚ ’ਚ ਜਗ੍ਹਾ ਬਣਾਈ ਸੀ। ਟਕਣੇ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਮੁਕਾਬਲੇ ਵਾਲੀ ਕੁਸ਼ਤੀ ਵਿੱਚ ਵਾਪਸੀ ਕਰਨ ਵਾਲੀ ਦਿਵਿਆ 68 ਕਿੱਲੋ ਭਾਰ ਵਰਗ ਦੇ ਸੈਮੀ ਫਾਈਨਲ ’ਚ ਚੀਨ ਦੀ ਫੈਂਗ ਝੂ ਤੋਂ 4-14 ਤੋਂ ਹਾਰ ਗਈ ਅਤੇ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਰਹਿ ਗਈ। ਦਿਵਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਆਰਟਰ ਫਾਈਨਲ ਬਾਊਟ ’ਚ ਵੀਅਤਨਾਮ ਦੀ ਹੌਂਗ ਥੁਯੇ ਐੱਨਗੁਏਨ ਨੂੰ 10-0 ਨਾਲ ਹਰਾਇਆ। ਮੰਜੂ ਕੁਮਾਰੀ ਨੂੰ 59 ਕਿੱਲੋ ਭਾਰ ਵਰਗ ’ਚ ਅੰਤਿਮ ਚਾਰ ਵਿੱਚ ਮੰਗੋਲੀਆ ਦੀ ਬਾਟਸੈਤਸੈਗ ਅਲਟਾਨਸੈਤਸੈੱਗ ਹੱਥੋਂ 6-15 ਤੋਂ ਹਾਰ ਮਿਲੀ ਜਿਸ ਨਾਲ ਉਹ ਕਾਂਸੀ ਤਗ਼ਮੇ ਗੇੜ ’ਚ ਪਹੁੰਚੀ। ਮੰਜੂ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ’ਚ ਕਜ਼ਾਖ਼ਸਤਾਨ ਦੀ ਮਦੀਨਾ ਬਾਕਬੇਰਜੈਨੋਵਾ ਨੂੰ 5-3 ਨਾਲ ਹਰਾਇਆ ਸੀ।
ਸੀਮਾ ਵੀ 50 ਕਿੱਲੋ ਭਾਰ ਵਰਗ ’ਚ ਤੀਜੇ ਸਥਾਨ ਲਈ ਕਜ਼ਾਖ਼ਸਤਾਨ ਦੀ ਵਾਲੈਂਟੀਨਾ ਈਵਾਨੋਵਨਾ ਇਸਲਾਮੋਵ ਬਰਿੱਕ ਸਾਹਮਣੇ ਹੋਵੇਗੀ। ਉਸ ਨੇ ਆਪਣੀ ਰੈਪੇਚੇਜ ਬਾਊਟ ’ਚ ਚੀਨੀ ਤਾਇਪੈ ਦੀ ਮੈਂਗ ਸੁਆਨ ਸਿਏਹ ਨੂੰ 10-2 ਨਾਲ ਹਰਾਇਆ ਸੀ। ਸੀਮਾ ਇਸ ਤੋਂ ਪਹਿਲਾਂ ਕੁਆਲੀਫਿਕੇਸ਼ ਗੇੜ ਵਿੱਚ ਜਾਪਾਨ ਦੀ ਯੁਕੀ ਇਰੀ ਤੋਂ ਹਾਰ ਗਈ।

Facebook Comment
Project by : XtremeStudioz