Close
Menu

ਏਸ਼ਿਆਈ ਬੈਡਮਿੰਟਨ ਵਿੱਚ ਜਾਪਾਨ ਨੂੰ ਦੂਹਰਾ ਖ਼ਿਤਾਬ

-- 29 April,2019

ਸ਼ੰਘਾਈ, 29 ਅਪਰੈਲ
ਜਾਪਾਨ ਦੇ ਦੁਨੀਆ ਦੇ ਅੱਵਲ ਨੰਬਰ ਖਿਡਾਰੀ ਕੈਂਤੋ ਮੋਮੋਤਾ ਨੇ ਪਹਿਲਾ ਗੇਮ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਅੱਜ ਚੀਨ ਦੇ ਸ਼ੀ ਯੁਕੀ ਨੂੰ ਹਰਾ ਕੇ ਬੈਡਮਿੰਟਨ ਏਸ਼ਿਆਈ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ। ਚੀਨ ਦੇ ਸ਼ਹਿਰ ਵੁਹਾਨ ਵਿੱਚ ਇਸ ਤੋਂ ਪਹਿਲਾਂ ਅਕਾਨੇ ਯਾਮਾਗੁਚੀ ਏਸ਼ਿਆਈ ਚੈਂਪੀਅਨਸ਼ਿਪ ਜਿੱਤਣ ਵਾਲੀ ਜਾਪਾਨ ਦੀ ਪਹਿਲੀ ਖਿਡਾਰਨ ਬਣੀ। ਉਸ ਨੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਚੀਨ ਦੀ ਹੀ ਬਿੰਗਜਾਓ ਨੂੰ ਹਰਾਇਆ।
ਸੀਨੀਅਰ ਦਰਜਾ ਪ੍ਰਾਪਤ ਮੋਮੋਤਾ ਨੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਪਹਿਲਾ ਗੇਮ ਗੁਆਉਣ ਮਗਰੋਂ ਵਾਪਸੀ ਕਰਦਿਆਂ ਪੰਜਵਾਂ ਦਰਜਾ ਪ੍ਰਾਪਤ ਸ਼ੀ ਯੁਕੀ ਨੂੰ 12-21, 21-18, 21-8 ਨਾਲ ਹਰਾਇਆ। ਦੂਜੇ ਪਾਸੇ, ਮਹਿਲਾ ਸਿੰਗਲਜ਼ ਫਾਈਨਲ ਵਿੱਚ ਤੀਜਾ ਦਰਜਾ ਪ੍ਰਾਪਤ ਯਾਗਾਮੁਚੀ ਨੂੰ ਬਿੰਗਜਾਓ ਖ਼ਿਲਾਫ਼ 21-19, 21-9 ਨਾਲ ਜਿੱਤ ਦਰਜ ਕਰਨ ਵਿੱਚ ਵੱਧ ਮੁਸ਼ੱਕਤ ਨਹੀਂ ਕਰਨੀ ਪਈ। ਜਾਪਾਨ ਦੀ ਖਿਡਾਰਨ ਨੇ 42 ਮਿੰਟ ਵਿੱਚ ਜਿੱਤ ਦਰਜ ਕੀਤੀ। ਪੁਰਸ਼ ਅਤੇ ਮਹਿਲਾ ਬੈਡਮਿੰਟਨ ਖਿਡਾਰੀਆਂ ਦੀਆਂ ਨਜ਼ਰਾਂ ਹੁਣ ਟੋਕੀਓ ਓਲੰਪਿਕ ’ਤੇ ਹਨ, ਜਿਸ ਦਾ 12 ਮਹੀਨਿਆਂ ਦਾ ਕੁਆਲੀਫੀਕੇਸ਼ਨ ਗੇੜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ।

Facebook Comment
Project by : XtremeStudioz