Close
Menu

ਏ. ਆਰ. ਰਹਿਮਾਨ ਨੇ ਅਜਮੇਰ ਦੀ ਦਰਗਾਹ ਸ਼ਰੀਫ ‘ਚ ਕੀਤੀ ਜ਼ਿਆਰਤ

-- 21 February,2017
ਮੁੰਬਈ— ਸੰਗੀਤਕਾਰ ਏ. ਆਰ. ਰਹਿਮਾਨ ਨੇ ਅੱਜ ਅਜਮੇਰ ‘ਚ ਸੂਫੀ ਸੰਤ ਖਵਾਜ਼ਾ ਮੋਈਨੁਉਦੀਨ ਚਿਸ਼ਤੀ ਦੀ ਦਰਗਾਹ ‘ਤੇ ਜ਼ਿਆਰਤ ਕੀਤੀ। ਆਸਕਰ ਜੇਤੂ ਸੰਗੀਤਕਾਰ ਨੇ ਦਰਗਾਹ ‘ਤੇ ਫੁੱਲ ਚੜ੍ਹਾ ਕੇ ਦੁਆ ਮੰਗੀ। ਦਰਗਾਹ ‘ਚ 50 ਸਾਲਾ ਰਹਿਮਾਨ ਦੀ ਮੌਜ਼ੂਦਗੀ ਦੀ ਖਬਰ ਫੈਲਦੇ ਹੀ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਰਹਿਮਾਨ ਚਿਸ਼ਤੀ ਦੇ ਮਕਬਰੇ ਕੋਲ ਕੁਝ ਦੇਰ ਗੁੰਬਦ ਸ਼ਰੀਫ ‘ਚ ਵੀ ਰੁਕੇ। ਰਹਿਮਾਨ ਪਹਿਲਾਂ ਵੀ ਕਈ ਵਾਰ ਅਜਮੇਰ ਦੀ ਇਸ ਦਰਗਾਹ ‘ਚ ਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ, ਏ. ਆਰ ਰਹਿਮਾਨ ਨੇ ਕਰਨ ਜੌਹਰ ਅਤੇ ਮਨੀ ਰਤਨਮ ਵੱਲੋਂ ਬਣਾਈ ਗਈ ਫਿਲਮ ‘ਓਕੇ ਜਾਨੂੰ’ ‘ਚ ਉਨ੍ਹਾਂ ਵੱਲੋਂ ਕੰਪੋਜ਼ ਕੀਤਾ ਗੀਤ ‘ਹੰਮਾ ਹੰਮਾ…’ ਸੀ।
Facebook Comment
Project by : XtremeStudioz