Close
Menu

ਐਵੇਂ ਨੀਂਦ ਹੀ ਖ਼ਰਾਬ ਕੀਤੀ

-- 09 August,2013

Man-in-Hammock-Cartoon

ਉਂਝ ਤਾਂ ਕਵਿਤਾ ਰੱਬੀ ਦਾਤ ਹੁੰਦੀ ਹੈ ਪਰ ਮਾਸਟਰ ਲਾਚੀ ਰਾਮ ਨੇ ਬਣਾਉਣੀ ਗਰਭ ਧਾਰਨ ਵਾਲਿਆਂ ਵਾਂਗ ਆਪਣੇ ਅੰਦਰ ਕਾਵਿ ਕਲਾ ਧਾਰਨ ਕੀਤੀ ਹੋਈ ਸੀ। ਇਸ ਧਾਰਨਾ ਕਰਕੇ ਉਸ ਦੇ ਢਿਡੋਂ ਵੀ ਕੋਈ ਨਾ ਕੋਈ ਤੁੱਕਬੰਦੀ ਨੁਮਾ ਕਵਿਤਾ ਜਨਮ ਲੈ ਲੈਂਦੀ ਸੀ। ਬੇਸ਼ੱਕ ਇਹ ਕਵਿਤਾ ਪਿੰਗਲ ਅਰੂਜ਼ ਅਤੇ ਹੋਰ ਕਾਵਿ ਕਲਾ ਦੇ ਨਿਯਮਾਂ ਤੋਂ ਸੱਖਣੀ ਹੀ ਹੁੰਦੀ ਸੀ ਪਰ ਲਾਚੀ ਰਾਮ ਇਸ ਨੂੰ ਕਿਸੇ ਨਾ ਕਿਸੇ ਫੰਨੇ ਖਾਂ ਕਵੀ ਦੀ ਕਵਿਤਾ ਤੋਂ ਘੱਟ ਨਹੀਂ ਗਿਣਤਾ ਸੀ। ਆਪਣੀਆਂ ਲਿਖੀਆਂ ਖੁਲ•ੀਆਂ ਤੰਗ ਕਵਿਤਾਵਾਂ ਉਹ ਪੰਜਾਬੀ ਦੀਆਂ ਅਖ਼ਬਾਰਾਂ ਨੂੰ ਅਕਸਰ ਹੀ ਭੇਜਦਾ ਰਹਿੰਦਾ, ਜਿਸ ਵਿਚੋਂ ਕਦੇ ਕਦਾਈ ਕੋਈ (ਜਦੋਂ ਅ²ਖ਼ਬਾਰ ਦੇ ਪੰਨਿਆਂ ਦਾ ਢਿੱਡ ਭਰਨਾ ਹੁੰਦਾ) ਸੰਪਾਦਕ ਛਾਪ ਵੀ ਦਿੰਦਾ। ਜਦੋਂ ਅਖ਼ਬਾਰ ਵਿਚ ਆਪਣੀ ਕੋਈ ਰਚਨਾ ਛਪੀ ਹੋਈ ਦੇਖਦਾ ਤਾਂ ਲਾਚੀ ਰਾਮ ਦਾ ਪਾਈਆ ਖੂਨ ਵੱਧ ਜਾਂਦਾ। ਖੁਸ਼ੀ ਵਿਚ ਖੀਵੇ ਹੋਏ ਦੀ ਧਰਤੀ ’ਤੇ ਅੱਡੀ ਨਹੀਂ ਸੀ ਲੱਗਦੀ। ਆਪਣੀ ਛਪੀ ਹੋਈ ਰਚਨਾ ਦਾ ਪੰਨਾ ਉਹ ਕਿਸੇ ਨਾ ਕਿਸੇ ਪੁਸਤਕ ਘਰ ਵਿਚੋਂ ਇਸ ਤਰ•ਾਂ ਗਾਇਬ ਕਰਦਾ ਕਿ ਉਥੇ ਮੌਜੂਦ ਅਧਿਕਾਰੀ ਜਾਂ ਕਰਮਚਾਰੀ ਨੂੰ ਭੋਰਾ ਭਿਣਕ ਨਾ ਪੈਂਦੀ।
ਅਜਿਹਾ ਕਰਨਾ ਉਸ ਦੀ ਮਜ਼ਬੂਰੀ ਵੀ ਸੀ ਕਿਉਂਕਿ ਜਿਹੜੀਆਂ ਅਖ਼ਬਾਰਾਂ ਉਸ ਨੂੰ ਮਾੜਾ ਮੋਟਾ ਛਾਪਦੀਆਂ ਸਨ, ਮਾਰਕੀਟ ਵਿਚ ਉਨ•ਾਂ ਦੇ ਦਰਸ਼ਨ ਦੀਦਾਰੇ ਬਹੁਤ ਹੀ ਘੱਟ ਹੁੰਦੇ ਸਨ। ਇਸ ਲਈ ਉਸ ਦੀ ਕਾਪੀ ਲੱਭ ਪੈਣੀ ਰੇਗਿਸਤਾਨ ਵਿਚੋਂ ਪਾਣੀ ਲੱਭਣ ਦੇ ਬਰਾਬਰ ਸੀ। ਲਾਚੀ ਰਾਮ ਦੀ ਕਾਵਿ ਰੁਚੀ ਦਿਨੋਂ ਦਿਨ ਟੁੱਟੇ ਛਿੱਤਰ ਵਾਂਗ ਵਧਦੀ ਹੀ ਜਾ ਰਹੀ ਸੀ। ਇਸੇ ਰੁਚੀ ਸਦਕਾ ਉਸ ਨੇ ਆਪਣੇ ਨਾਂ ਨਾਲ ਮਿਲਦਾ ਜੁਲਦਾ ਤਖੱਲਸ ਲਗਵਾਲਾ ਵੀ ਰੱਖ ਲਿਆ ਸੀ। ਉਂਝ ਉਸ ਦੇ ਨਾਮ ਅਤੇ ਤਖੱਲਸ਼ ਵਰਗੀ ਕੋਈ ਗੱਲ ਭਾਵ ਮਹਿਕ ਨਾ ਤਾਂ ਉਸ ਦੀ ਕਵਿਤਾ ਵਿਚ ਹੀ ਸੀ ਅਤੇ ਨਾ ਹੀ ਉਸ ਦੇ ਪੰਜ ਭੂਤਕ ਸਰੀਰ ਵਿਚ।
ਆਮ ਕਵੀਆਂ ਵਾਂਗ ਲਾਚੀ ਰਾਮ ਦੀ ਧਰਮ ਪਤਨੀ ਰੇਸ਼ਮ ਰਾਣੀ ਨੂੰ ਵੀ ਉਸ ਤੋਂ ਐਲਰਜ਼ੀ ਸੀ। ਉਹ ਜਦੋਂ ਵੀ ਕਦੇ ਕੁਝ ਬਾਹਰਕਾਰ ਲਿਖਣ ਬਾਬਤ ਵਿਉਂਤਬੰਦੀ ਕਰਦਾ ਤਾਂ ਉਹ ਅਕਸਰ ਉਸ ਦਾ ਮੂਡ ਆਫ ਕਰ ਦਿੰਦੀ। ਮੂਡ ਨੂੰ ਆਨ ਕਰਨ ਲਈ ਲਾਚੀ ਰਾਮ ਨੂੰ ਰੂੜੀ ਮਾਰਕਾ ਦਾਰੂ ਦੇ ਦੋ ਪੈ¤ਗ ਵਧੇਰੇ ਛੱਕਣੇ ਪੈਂਦੇ। ਦਾਰੂ ਅੰਦਰ ਜਾਂਦਿਆਂ ਹੀ ਲਾਚੀ ਰਾਮ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਸੀ ਫਿਰ ਰਾਤੀ ਦਗੜ ਦਗੜ ਹੋਈ ਵਾਲੀ ਸਥਿਤੀ ਹੋ ਨਿਬੜਦੀ। ਇਸ ਤਰ•ਾਂ ਦੋਵਾਂ ਧਿਰਾਂ ਦਾ ਖਾਧਾ ਪੀਤਾ ਹਜ਼ਮ ਹੋ ਜਾਂਦਾ ਹੈ। ਲਾਚੀ ਰਾਮ ਲਗਵਾਲਾ ਅਜੇ ਇਸ ਪੱਧਰ ਦਾ ਕਵੀ ਨਹੀਂ ਸੀ ਬਣਿਆ ਕਿ ਉਸ ਦੀ ਤੂਤੀ ਸਰਕਾਰੇ ਦਰਬਾਰੇ (ਰੇਡੀਓ, ਟੀ.ਵੀ. ’ਤੇ) ਵੀ ਬੋਲ ਪੈਂਦੀ। ਉਸ ਨੇ ਕਈ ਅੱਕੀ ਪਲਾਹੀ ਹੱਥ ਮਾਰੇ ਪਰ ਮੀਡੀਏ ਵਾਲੇ ਕਦੀ ਉਸ ’ਤੇ ਮਿਹਰਬਾਨ ਨਹੀਂ ਹੋਏ ਕਿਉਂਕਿ ਉਹ ਸਿਰਫ ਉਨ•ਾਂ ਕਵੀਆਂ/ਕਵੀਤਰੀਆਂ ਦੇ ਸਿਰ ’ਤੇ ਹੀ ਮੇਹਰ ਭਰਿਆ ਹੱਥ ਰੱਖਦੇ ਸਨ, ਜਿਨ•ਾਂ ’ਤੇ ਬਾਪੂ ਦੀ ਮਿਹਰ ਹੋਵੇ।
ਲਾਚੀ ਰਾਮ ਨੂੰ ਤਾਂ ਆਪਣੀ ਭੜਾਸ ਕੱਢਣ ਦੇ ਮੌਕੇ ਆਪ ਹੀ ਤਲਾਸ਼ਣੇ ਪੈਂਦੇ ਸਨ। ਅਜਿਹੀ ਤਲਾਸ਼ ਵਿਚ ਉਹ ਆਪਣੇ ਪੱਲਿਓਂ ਖਰਚਣ ਤੋਂ ਵੀ ਨਹੀਂ ਸੀ ਝਿਜਕਦਾ। ਕਵੀ ਦਰਬਾਰ ਦਾ ਪ੍ਰੋਗਰਾਮ ਰਾਤ ਦਾ ਸੀ। ਰੋਟੀ ਟੁੱਕ ਤੋਂ ਵਿਹਲੇ ਹੋ ਕੇ ਸਾਰੇ ਸਾਕ ਸਬੰਧੀ ਅਤੇ ਮੁਹੱਲੇਦਾਰ ਡੰਗਰਾਂ ਵਾਲੀ ਹਵੇਲੀ ਵਿਚ ਜੁੜਨੇ ਸ਼ੁਰੂ ਹੋ ਗਏ। ਆਏ ਹੋਏ ਕਵੀ ਸੱਜਣ ਵੀ ਬਠਿੰਡਵੀਂ ਪੱਗਾਂ ਨਾਲ ਢੋਲੇ ਦੀਆਂ ਲਾ ਰਹੇ ਸਨ। ਲਾਚੀ ਰਾਮ ਦੇ ਮੁੰਡੇ ਚੰਦੂ (ਜਿਸ ਦਾ ਜਨਮ ਦਿਨ ਸੀ) ਨੇ ਵੀ ਤਿੰਨ ਮਿੰਨੀ ਜਿਹੇ ਪੈ¤ਗ ਲਾਏ ਹੋਏ ਸਨ। ਉਸ ਦੀਆਂ ਜੇਬਾਂ ਵਿਚੋਂ ਖੁਸ਼ੀ ਇਸ ਤਰ•ਾਂ ਡੁੱਲ ਡੁੱਲ ਪੈ ਰਹੀ ਸੀ ਜਿਵੇਂ ਉਹ ਕੋਈ ਅਨੋਖਾ ਹੀ ਜੰਮਿਆ ਸੀ। ਛਕਣ ਛਕਾਉਣ ਤੋਂ ਮੁਕਤ ਹੋ ਕੇ ਕਵੀ ਸੱਜਣਾਂ ਵਲੋਂ ਕਵੀ ਦਰਬਾਰ ਦੀ ਆਰੰਭਤਾ ਕੀਤੀ ਗਈ। ਸਭ ਤੋਂ ਪਹਿਲਾਂ ਨੰਬਰ ਕਵੀ ਚੁਟਕੀ ਰਾਮ ਜੀ ਦਾ ਲੱਗਾ। ਚੁਟਕੀ ਵਜਾ ਕੇ ਇੰਜ ਪੇਸ਼ ਕੀਤੀ: =
ਮੈਂ ਵੀ ਬਣਾਵਾਂਗਾ ਤਾਜ ਮਹੱਲ ਇਕ ਦਿਨ,
ਜੇ ਕਿਸੇ ਮੁਮਤਾਜ਼ ਨੇ ਹਾਮੀ ਭਰ ਦਿਤੀ ਤਾਂ….

ਇਸ ਦਰਬਾਰ ਵਿਚ ਉਸ ਦੀ ਘਰਵਾਲੀ ਬਿਸ਼ਨੀ ਵੀ ਸ਼ੁਭਇਮਾਨ ਸੀ। ਕਵਿਤਾ ਸੰਪੂਰਨ ਹੋਣ ਤੋਂ ਪਹਿਲਾਂ ਹੀ ਉਹ ਉ¤ਠ ਖੜੀ ਹੋਈ ਅਤੇ ਆਪਣੇ ਪਤੀ ਪ੍ਰਮੇਸ਼ਵਰ ਨੂੰ ਸੰਬੋਧਤ ਹੋ ਕੇ ਬੋਲੀ। ਮਰ ਜਾਣਿਆ। ਘਰ ਦੀ ਮੱਝ ਦੀ ਤਾਂ ਅਜੇ ਤਕ ਖੁਰਲੀ ਨਹੀਂ ਬਣੀ ਤੇਰੇ ਕੋਲੋਂ, ਜਿਸ ਦੇ ਦੁੱਧ ਦੀ ਦਿਨ ਵਿਚ ਦਸ ਵਾਰੀ ਚਾਹ ਡੱਫਦਾ। ਲਗਦਾ ਤਾਜ ਮਹੱਲ ਦਾ। ਬਿਸ਼ਨੀ ਦੀਆਂ ਖਰੀਆਂ ਖਰੀਆਂ ਸੁਣ ਕੇ ਚੁਟਕੀ ਰਾਮ ਦੀ ਮਾਂ ਤਾਂ ਥਾਂ ’ਤੇ ਹੀ ਮਰ ਗਈ। ਸ਼ਰਮਿੰਦਾ ਜਿਹਾ ਹੋ ਕੇ ਉਹ ਹੇਠਾਂ ਬੈਠ ਗਿਆ। ਇਸ ਰਾਮ ਰੌਲੇ ਦੇ ਕੁਝ ਸ਼ਾਂਤ ਹੋਣ ’ਤੇ ਕਵੀ ਨੰਬਰ ਦੋ ਸ੍ਰੀਮਾਨ ਧਨੀ ਰਾਮ ਗਰੀਬ ਦੀ ਵਾਰੀ ਆਈ, ਜਿਸ ਨੂੰ ਉਹ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਉਸ ਨੇ ਆਪਣੀ ਕਵਿਤਾ ਬੋਲਣ ਲਈ ਅਜੇ ਮੂੰਹ ਖੋਲਿ•ਆ ਹੀ ਸੀ ਕਿ ਉਸ ਦੇ ਨਕਲੀ ਦੰਦਾਂ ਦਾ ਸੈ¤ਟ ਹੇਠਾਂ ਡਿੱਗ ਗਿਆ। ਦੋ ਤਿੰਨ ਵਾਰ ਉਸ ਵਲੋਂ ਇੰਜ ਹੀ ਕੀਤਾ ਗਿਆ ਤਾਂ ਇਕੱਠ ਵਿਚੋਂ ਕਿਸੇ ਮਨਚਲੇ ਦੀ ਆਵਾਜ਼ ਆਈ। ਕਵੀ ਸਾਹਿਬ ਕੁਝ ਸੁਣਾਓਗੇ ਵੀ ਕਿ ਬੱਸ ਰੀਲਾਂ ਹੀ ਬਦਲੀ ਜਾਓਗੇ? ਇਹ ਸੁਣ ਕੇ ਇਕੱਠ ਵਿਚ ਹਾਸੜ ਮਚ ਗਈ। ਗਰੀਬ ਤੋਂ ਬਾਅਦ ਵਾਰੀ ਸੀ ਦਾਰੂ ਨਾਲ ਟੱਲੀ ਹੋਏ ਬਗੀਚਾ ਸਿੰਘ ਬੁੱਧੂ ਦੀ। ਮੁਫ਼ਤ ਦੀ ਦਾਰੂ ਵੇਖ ਕੇ ਉਸ ਦੀ ਟੈਂਕੀ ਓਵਰ ਫਲੋ ਹੋਈ ਪਈ ਸੀ। ਲੜਖੜਾਉਂਦੀ ਅਵਾਜ਼ ਵਿਚ ਬੁੱਧੂ ਸਾਹਿਬ ਨੇ ਕਹਿਣਾ ਆਰੰਭ ਕੀਤਾ:=
ਐ ਚਾਂਦ ਸਿਤਾਰੋ….ਐ ਚਾਂਦ ਸਿਤਾਰੋ

ਦਾਰੂ ਦਾ ਲੋਡ ਵੱਧ ਜਾਣ ਕਾਰਨ ਉਸ ਦੀ ਯਾਦਦਾਸ਼ਤ ਦਾ ਫ਼ਿਊਜ਼ ਉਡ ਗਿਆ। ਉਸ ਦੀ ਹਰਕਤ ਦਰਸ਼ਕਾਂ, ਸਰੋਤਿਆਂ ਦੇ ਮੇਚ ਨਾ ਆਈ। ਕਿਸੇ ਨੇ ਉਸ ਵਲ ਇਕ ਢੀਮ ਚਲਾ ਦਿਤੀ ਜੋ ਸਿੱਧੀ ਆਣ ਕੇ ਉਸ ਦੀ ਅੱਖ ਦੇ ਗੁਆਂਢ ਵਿਚ ਲੱਗੀ। ਲਗਦਿਆਂ ਸਾਰ ਹੀ ਉਸ ਦੇ ਮੁਖਾਰਬਿੰਦ ਵਿਚੋਂ ਨਿਕਲਿਆ,
ਐ ਚਾਂਦ ਸਿਤਾਰੋ।
ਕੀ ਕਰਦੇ ਉਹ ਯਾਰੋ,
ਢੀਮਾਂ ਤੇ ਨਾ ਮਾਰੋ॥

ਆਪਣੀ ਕਵਿਤਾ ਪੂਰੀ ਕਰਕੇ ਉਹ ਸਟੇਜ ਤੋਂ ਇੰਜ ਗਾਇਬ ਹੋ ਗਿਆ ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਦਰਬਾਰ ਦੇ ਅਖੀਰ ਵਿਚ ਲਾਚੀ ਰਾਮ ਨੇ ਜਿਥੇ ਆਈ ਸੰਗਤ ਦਾ ਧੰਨਵਾਦ ਕੀਤਾ, ਉਥੇ ਆਪਣਾ ਤਾਜ਼ਾ-ਤਰੀਨ ਕਲਾਮ ਇੰਝ ਪੇਸ਼ ਕੀਤਾ:=
ਕੀ ਖੱਟਿਆ ਤੇਰੇ ਇਸ਼ਕ ਵਿਚੋਂ,
ਹੋ ਗਿਆ ਮੈਟ੍ਰਿਕ ਫੇਲ• ਕੁੜੇ
ਜੇ ਪੜ• ਜਾਂਦਾ ਕੁਝ ਬਣ ਜਾਂਦਾ,
ਨਾ ਵੇਚਣਾ ਪੈਂਦਾ ਤੇਲ ਕੁੜੇ।

ਲਾਚੀ ਰਾਮ ਦੀ ਇਸ ਸਾਫਗੋਈ ਨਾਲ ਹੀ ਕਵੀ ਦਰਬਾਰ ਦਾ ²ਖਾਤਮਾ ਹੋ ਗਿਆ। ਘਰ ਦੇ ਜੀਆਂ ਨੂੰ ਛੱਡ ਕੇ ਬਾਕੀ ਲੋਕ ਇਹ ਕਹਿੰਦੇ ਜਾ ਰਹੇ ਸਨ, ਐਵੇਂ ਨੀਂਦ ਹੀ ਖਰਾਬ ਕੀਤੀ ਕੰਜਰਾਂ ਨੇ।

Facebook Comment
Project by : XtremeStudioz