Close
Menu

ਓਨਟਾਰੀਓ ਕਾਲਜ ਹੜਤਾਲ: ਵਿਦਿਆਰਥੀ ਪੂਰੇ ਸਮੈਸਟਰ ਦੀ ਫੀਸ ਲੈਣ ਦੇ ਹੱਕਦਾਰ

-- 22 November,2017

ਟੋਰਾਂਟੋ—ਕਾਲਜ ਅਧਿਆਪਕਾਂ ਦੀ ਹੜਤਾਲ ਕਾਰਨ ਪੰਜ ਹਫ਼ਤੇ ਤਕ ਕਲਾਸਾਂ ਤੋਂ ਦੂਰ ਹਰੇ ਓਨਟਾਰੀਓ ਦੇ ਵਿਦਿਆਰਥੀ ਪੂਰੇ ਸਮੈਸਟਰ ਦੀ ਫੀਸ ਵਾਪਸ ਲੈਣ ਦੇ ਹੱਕਦਾਰ ਹੋ ਗਏ ਹਨ। ਓਨਟਾਰੀਓ ਦੀ ਉਚੇਰੀ ਸਿੱਖਿਆ ਮੰਤਰੀ ਡੈਬ ਮੈਥਿਊਜ਼ ਨੇ ਕਿਹਾ ਕਿ ਮੰਗਲਵਾਰ ਨੂੰ ਕਲਾਸਾਂ ਸ਼ੁਰੂ ਹੋਣ ਮਗਰੋਂ ਵਿਦਿਆਰਥੀਆਂ ਕੋਲ ਇਹ ਫੈਸਲਾ ਲੈਣ ਲਈ ਦੋ ਹਫਤੇ ਦਾ ਸਮਾਂ ਹੋਵੇਗਾ ਕਿ ਉਹ ਸਮੈਸਟਰ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਨਹੀਂ। ਉਧਰ ਸੂਬਾ ਸਰਕਾਰ ਵੱਲੋਂ ਬਿਲ ਪਾਸ ਕੀਤੇ ਜਾਣ ਪਿੱਛੋ ਸੋਮਵਾਰ ਨੂੰ 12 ਹਜ਼ਾਰ ਹੜਤਾਲੀ ਅਧਿਆਪਕ ਅਤੇ ਇੰਸਟ੍ਰਕਟਰ ਕੰਮ ‘ਤੇ ਪਰਤ ਆਏ। ਉਨ੍ਹਾਂ ਕਿਹਾ, ”ਮੈਂ ਨਹੀਂ ਸਮਝਦੀ ਕਿ ਕਾਲਜ ਪ੍ਰਬੰਧਕਾਂ ਨੂੰ ਹੜਤਾਲ ਦਾ ਆਰਥਿਕ ਫਾਇਦਾ ਉਠਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਉਚਿਤ ਰਾਹ ਇਹੋ ਹੋਵੇਗਾ ਕਿ ਵਿਦਿਆਰਥੀਆਂ ਨੂੰ ਫੀਸ ਵਾਪਸ ਕਰ ਦਿੱਤੀ ਜਾਵੇ।” ਇਸ ਤੋਂ ਪਹਿਲਾਂ 2006 ‘ਚ 18 ਦਿਨ ਦੀ ਹੜਤਾਲ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਫੀਸ ਵਾਪਸੀ ਦੀ ਪੇਸ਼ਕਸ਼ ਕੀਤੀ ਗਈ ਸੀ। ਮੈਥਿਊਜ਼ ਦਾ ਕਹਿਣਾ ਸੀ ਕਿ ਜਿਹੜੇ ਵਿਦਿਆਰਥੀ ਸਮੈਸਟਰ ਜਾਰੀ ਰੱਖਣ ਦਾ ਰਾਹ ਚੁਣਨਗੇ, ਉਨ੍ਹਾਂ ਨੂੰ ਅਣਕਿਆਸੇ ਖਰਚੇ ਦੇ ਰੂਪ ‘ਚ 500 ਡਾਲਰ ਦੀ ਰਕਮ ਮਿਲੇਗੀ। ਉਨ੍ਹਾਂ ਮੰਨਿਆ ਕਿ ਕਿਸੇ ਤਰ੍ਹਾਂ ਦੀ ਰਕਮ ਵਿਦਿਆਰਥੀਆਂ ਦੇ ਮਾਨਸਿਕ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ ਕਿਉਂਕਿ ਹੜਤਾਲ ਦੌਰਾਨ ਵਿਦਿਆਰਥੀਆਂ ਨੂੰ ਬੇਹੱਦ ਤਣਾਅ ਭਰੇ ਮਾਹੌਲ ‘ਚੋਂ ਲੰਘਣਾ ਪਿਆ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਪ੍ਰੈਟਿਕ ਬ੍ਰਾਊਨ ਨੇ ਸਰਕਾਰ ਨੂੰ ਸੱਦਾ ਦਿੱਤਾ ਕਿ ਵਿਦਿਆਰਥੀਆਂ ਦੇ ਇਕ-ਇਕ ਡਾਲਰ ਦੇ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਕ੍ਰਿਸਮਸ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹਨ ਜਦਕਿ ਕਾਲਜਾਂ ਨੇ ਹੜਤਾਲ ਦੌਰਾਨ ਵਿਦਿਆਰਥੀਆਂ ਦੀ ਕੀਮਤ ‘ਤੇ ਆਪਣੇ ਖਰਚੇ ਬਚਾ ਲਵੇ। ਐੱਨ.ਡੀ.ਪੀ. ਦੀ ਉਚੇਰੀ ਸਿੱਖਿਆ ਮਾਮਲਿਆਂ ਬਾਰੇ ਆਲੋਚਕ ਪੈਗੀ ਸੈਟਲਰ ਨੇ 500 ਡਾਲਰ ਦੇ ਮੁਆਵਜ਼ੇ ਨੂੰ ਨਾਕਾਫ਼ੀ ਦੱਸਿਆ। ਦੱਸਣਯੋਗ ਹੈ ਕਿ ਕਾਲਜਾਂ ਵੱਲੋਂ ਮੌਜੂਦਾ ਸਮੈਸਟਰ ਨੂੰ ਦੋ ਹਫ਼ਤਿਆਂ ਲਈ ਵਧਾਇਆ ਜਾ ਰਿਹਾ ਹੈ ਪਰ ਵਿਦਿਆਰਥੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਦਲੀਲ ਹੈ ਕਿ ਪੰਜ ਹਫ਼ਤਿਆਂ ਦੀ ਪੜ੍ਹਾਈ ਨੂੰ ਦੋ ਹਫ਼ਤਿਆਂ ‘ਚ ਸਮੇਟਣਾ ਬੇਹੱਦ ਦਬਾਅ ਵਾਲਾ ਸਾਬਤ ਹੋਵੇਗਾ। ਸੂਬਾ ਸਰਕਾਰ ਨੇ ਪਿਛਲੇ ਹਫ਼ਤੇ ਹੀ ਹੜਤਾਲ ਕਰਵਾਉਣ ਦੀ ਠਾਣ ਲਈ ਪਰ ਐੱਨ.ਡੀ.ਪੀ. ਦੇ ਵਿਰੋਧ ਕਾਰਨ ਵਿਧਾਨ ਸਭਾ ‘ਚ ਵੋਟਿੰਗ ਕਰਵਾਉਣੀ ਪਈ। ਵੀਕ ਐਂਡ ਦੇ ਬਾਵਜੂਦ ਵਿਧਾਨ ਸਭਾ ਦੀ ਬੈਠਕ ਹੋਈ ਅਤੇ ਲਿਬਰਨ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕਾਂ ਦੀ ਮਦਦ ਨਾਲ ਬਿਲ-178 ਨੂੰ ਪਾਸ ਕਰ ਦਿੱਤਾ ਗਿਆ। ਲੈਫ਼ਟੀਨੈਟ ਗਵਰਨਰ ਤੋਂ ਤੁਰੰਤ ਬਿਲ ਦੀ ਪ੍ਰਵਾਨਗੀ ਹਾਸਲ ਕੀਤੀ ਗਈ। ਵਿਧਾਨ ਸਭਾ ‘ਚ ਵਿਦਿਆਰਥੀਆਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਲੌਰਨ ਕੋਅ ਨੇ ਕਿਹਾ ਸੀ ਕਿ ਵਿਦਿਆਰਥੀਆਂ ਨੂੰ ਅਣਕਿਆਸੇ ਹਾਲਤ ਚੋਂ ਲੰਘਣਾ ਪਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਹ ਕਿਧਰ ਜਾਣ ਜਦਕਿ ਕਾਲਜ ਅਧਿਆਪਕ ਤੇ ਪ੍ਰਬੰਧਕ ਆਪੋ ਆਪਣੇ ਸਟੈਂਡ ‘ਤੇ ਅੜੇ ਹੋਏ ਸਨ। ਐੱਨ.ਡੀ.ਪੀ. ਤੋਂ ਇਲਾਵਾ ਇਕ ਆਜ਼ਾਦ ਵਿਧਾਇਕ ਨੇ ਬਿਰਨ ਦੇ ਵਿਰੋਧ ‘ਚ ਵੋਟ ਪਾਈ। 

Facebook Comment
Project by : XtremeStudioz