Close
Menu

ਔਰਤਾਂ ਨੂੰ ਖੁੱਲ੍ਹ ਕੇ ਗੱਲ ਕਰਨ ਤੋਂ ਡਰਨਾ ਨਹੀਂ ਚਾਹੀਦੈ : ਕੰਗਨਾ

-- 12 April,2017
ਮੁੰਬਈ— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸੈਕਸ ਸ਼ੋਸ਼ਣ ਦੇ ਮੁਲਜ਼ਮ ਫਿਲਮਕਾਰ ਵਿਕਾਸ ਬਹਿਲ ‘ਤੇ ਸਿੱਧੇ-ਸਿੱਧੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜਦੋਂਕਿ ਅਦਾਕਾਰਾ ਨੇ ਕਿਹਾ ਹੈ ਕਿ, ਅਜਿਹੇ ਮੁੱਦਿਆਂ ‘ਤੇ ਔਰਤਾਂ ਨੂੰ ਖੁੱਲ੍ਹਕੇ ਆਪਣੀ ਗੱਲ ਰੱਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਅਜਿਹੀ ਰਿਪੋਰਟ ਸੀ ਕਿ ਵਿਕਾਸ ਨੇ ਆਪਣੇ ਪ੍ਰੋਡਕਸ਼ਨ ਹਾਊਸ ‘ਫੈਂਟਮ ਫਿਲਮਜ਼’ ਦੀ ਇਕ ਔਰਤ ਮੁਲਾਜ਼ਮ ਦਾ ਕਥਿਤ ਤੌਰ ‘ਤੇ ਸ਼ੋਸ਼ਣ ਕੀਤਾ, ਜਿਸ ਦੀ ਜਾਣਕਾਰੀ ਔਰਤ ਨੇ ਕੰਪਨੀ ਨੂੰ ਦਿੱਤੀ ਸੀ। ਕੰਗਨਾ ਨੇ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ ਅਤੇ ਇਸ ‘ਤੇ ਚਰਚਾ ਕਰਨ ਦੀ ਲੋੜ ਹੈ।
Facebook Comment
Project by : XtremeStudioz