Close
Menu

ਕਰੀਨਾ ਖੂਬਸੂਰਤ ਅਤੇ ਦਿਲਖਿੱਚਵੀਂ ਹੈ-ਇਮਰਾਨ ਖਾਨ

-- 14 October,2013

Imran-Kareena-640x360ਮੁੰਬਈ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਅਭਿਨੇਤਾ ਇਮਰਾਨ ਖਾਨ ਨੇ ਕਿਹਾ ਹੈ ਕਿ ਕਰੀਨਾ ਖੂਬਸੂਰਤ ਅਤੇ ਦਿਲਖਿੱਚਵੀਂ ਹੈ। ਇਮਰਾਨ ਖਾਨ ਇੰਨ੍ਹਾਂ ਦਿਨਾਂ ‘ਚ ਪੁਨੀਤ ਮਲਹੋਤਰਾ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਗੋਰੀ ਤੇਰੇ ਪਿਆਰ ਮੇਂ’ ਕਰੀਨਾ ਕਪੂਰ ਦੇ ਓਪੋਜਿਟ ਕੰਮ ਕਰ ਰਹੇ ਹਨ। ਇਮਰਾਨ ਇਸ ਤੋਂ ਪਹਿਲਾਂ ਪੁਨੀਤ ਨਾਲ ‘ਆਈ ਹੇਟ ਲਵ ਸਟੋਰੀ’ ਜਦਕਿ ਕਰੀਨਾ ਕਪੂਰ ਦੇ ਨਾਲ ‘ਇਕ ਮੈਂ ਔਰ ਇਕ ਤੂੰ’ ‘ਚ ਕੰਮ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕਰਨ ਜੌਹਰ ਵਲੋਂ ਬਣਾਈ ਗਈ ਫਿਲਮ ਅਤੇ ਪੁਨੀਤ ਮਲਹੋਤਰਾ ਨਿਰਦੇਸ਼ਤ ‘ਗੋਰੀ ਤੇਰੇ ਪਿਆਰ ਮੇਂ’ ‘ਚ ਇਮਰਾਨ ਖਾਨ ਤੋਂ ਇਲਵਾ ਸ਼ਰਧਾ ਕਪੂਰ ਦੀ ਵੀ ਮੁੱਖ ਭੂਮਿਕਾ ਹੈ। ਇਸ ਫਿਲਮ ‘ਚ ਇਸ਼ਾ ਗੁਪਤਾ ਇਕ ਆਈਟਮ ਨੰਬਰ ਕਰ ਰਹੀ ਹੈ। ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz