Close
Menu

ਕਾਂਗਰਸ ਨੇ PSPCL ਦੇ ਚੇਅਰਮੈਨ ਦੇ ਕਾਰਜਕਾਲ ‘ਚ ਵਾਧੇ ਨੂੰ ਰੱਦ ਕਰਨ ਦੀ ਕੀਤੀ ਜ਼ੋਰਦਾਰ ਮੰਗ

-- 18 February,2014

sukhpal-khairaਚੰਡੀਗੜ੍ਹ ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਬਾਦਲ  PSPCL ਦੇ ਚੇਅਰਮੈਨ ਵੱਲੋਂ ਕੀਤੀ ਧਾਂਦਲੇਬਾਜੀ ਅਤੇ ਤਿੰਨ ਪੱਖੀ ਸਮਝੋਤੇ ਦੀ ਉਲੰਘਣਾ ਨੂੰ ਮੱਦੇਨਜਰ ਰੱਖਦੇ ਕਾਰਜਕਾਲ ‘ਚ ਵਾਧੇ ਨੂੰ ਰੱਦ ਕਰਨ ਦੀ ਕੀਤੀ  ।
ਪ੍ਰੈਸ ਬਿਆਨ ਜਾਰੀ ਕਰਦਿਆ ਖਹਿਰਾ ਨੇ ਕਿਹਾ ਕਿ ਇਹ ਬੜੇ ਦੁੱਖ ਅਤੇ ਹੈਰਾਨੀ ਦੀ ਗੱਲ ਹੈ ਕਿ ਬਾਦਲ ਸਰਕਾਰ ਅਸਿੱਧੇ ਤੌਰ ਤੇ ਆਪਣੀਆਂ ਜੇਬਾਂ ਭਰਨ ਲਈ ਰਾਜ ਦੇ ਭੋਲੇ ਭਾਲੇ ਬਿਜਲੀ ਖਪਤਕਾਰਾਂ ਤੇ ਹੋਰ ਨਜ਼ਾਇਜ਼ ਬੋਝ ਪਾਉਣ ਜਾ ਰਹੀ ਹੈ। ਅਕਾਲੀ ਸਰਕਾਰ ਸਰਕਾਰੀ ਖਜਾਨੇ ਦਾ ਪੈਸਾ ਪ੍ਰਾਈਵੇਟ ਕੰਪਨੀਆਂ ਨੂੰ ਲਟਾਉਣ ਲਈ ਆਪਣੇ ਹੱਥ ਠੋਕੇ ਕੇ.ਡੀ. ਚੌਧਰੀ ਦੇ ਸੇਵਾਕਾਲ ਵਿਚ ਵਾਰ ਵਾਰ ਵਾਧਾ ਕਰ ਰਹੀ ਹੈ।ਇਸ ਲੁੱਟ ਦੀ ਭਰਪਾਈ ਅਖੀਰੀ ਸੂਬੇ ਦੇ ਬਿਜਲੀ ਖਪਤਕਾਰਾਂ ਤੋਂ ਬਿਜਲੀ ਦਰਾਂ ਵਧਾ ਕੇ ਕੀਤੀ ਜਾਵੇਗੀ ।
ਖਹਿਰਾ ਨੇ ਕਿਹਾ ਕਿ  ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦੇ ਨਾਂ ਤੇ ਅਪਣਾਈ ਗਲਤ ਨੀਤੀ ਕਾਰਨ ਸੂਬੇ ਦੇ ਲੋਕਾਂ ਤੇ 1250 ਕਰੋੜ ਰੁ. ਦਾ ਸਲਾਨਾ ਨਜ਼ਾਇਜ਼ ਅਤੇ ਵਾਧੂ ਬੋਝ ਪਏਗਾ ਕਿਉਂਕਿ ਪ੍ਰਾਈਵੇਟ ਕੰਪਨੀਆਂ ਨੇ ਬਾਹਰਲੇ ਦੇਸ਼ਾਂ ਤੋਂ ਮਹਿੰਗਾ ਕੋਇਲਾ ਖ੍ਰੀਦਣਾ ਹੈ। ਪਾਵਰਕੌਮ ਦੇ ਆਪਣੇ ਰਿਕਾਰਡ ਮੁਤਾਬਕ ਇਹਨਾਂ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਦਾ ਇੱਕ ਵੀ ਯੂਨਿਟ ਲਏ ਬਗੈਰ ਇਹਨਾਂ ਨੂੰ 1700 ਕਰੋੜ ਰੁ. ਦੀ ਅਦਾਇਗੀ ਕੀਤੀ ਜਾਣੀ ਹੈ।ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਬਣਾ ਰਹੀਆਂ ਪ੍ਰਾਈਵੇਟ ਕੰਪਨੀਆਂ ਨੇ ਇਹ ਪਲਾਂਟ ਚਾਲੂ ਕਰਨ ਵਿਚ ਜੋ ਦੇਰੀ ਕੀਤੀ ਹੈ ਉਸਦੇ ਬਦਲੇ ਇਹਨਾਂ ਤੋਂ ਹੁਣ ਤੱਕ 750 ਕਰੋੜ ਰੁ. ਵਸੂਲਣੇ ਬਣਦੇ ਸਨ।ਇਸ ਰਕਮ ਦੀ ਬਾਦਲਾਂ ਨੇ ਆਪਣੇ ਏਜੰਟ ਚੇਅਰਮੈਨ ਚੌਧਰੀ ਰਾਹੀਂ ਛੋਟ ਦੇ ਰੱਖੀ ਹੈ ।ਇਸ ਸਭ ਕਾਸੇ ਕਾਰਨ ਆਉਣ ਵਾਲੇ ਸਾਲਾਂ ਵਿਚ ਬਿਜਲੀ ਰੇਟਾਂ ਵਿਚ ਭਾਰੀ ਵਾਧਾ ਹੋਵੇਗਾ।ਬਾਦਲ ਨੂੰ ਇਸ ਗੱਲ ਦਾ ਜੁਆਬ ਦੇਣਾ ਚਾਹੀਦਾ ਹੈ ਕਿ ਜਦ ਕੇਂਦਰ ਸਰਕਾਰ ਨੇ ਪੰਜਾਬ ਲਈ ਝਾਰਖੰਡ ਅਤੇ ਪੱਛਮੀ ਬੰਗਾਲ ਵਿਚ ਵਧੀਆ ਕੋਲਾ ਖਾਣਾ ਅਲਾਟ ਕੀਤੀਆਂ ਹੋਈਆਂ ਹਨ ਤਾਂ ਪਿਛਲੇ ਸੱਤ ਸਾਲਾਂ ਦੌਰਾਨ ਇਸ ਨੇ ਇਕ ਵੀ ਸਰਕਾਰੀ ਥਰਮਲ ਪਲਾਂਟ ਦੀ ਉਸਾਰੀ ਸੂਬੇ ਅੰਦਰ ਕਿਉਂ ਨਹੀਂ ਕਰਾਈ? ਇਹ ਸਭ ਪ੍ਰਾਈਵੇਟ ਕੰਪਨੀਆਂ ਰਾਹੀਂ ਪੰਜਾਬ ਦੀ ਲੁੱਟ ਖਸੁੱਟ ਕਰਨ ਦੀ ਸਾਜਿਸ਼ ਤਹਿਤ ਹੋ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਟਾਂ ਰਾਹੀਂ ਤਾਂ ਸਿਰਫ ਚੀਨੀਆਂ ਅਤੇ ਜਪਾਨੀਆਂ ਨੂੰ ਲਾਭ ਹੋਣ ਵਾਲਾ ਹੈ ਜਦ ਕਿ ਪੰਜਾਬ ਦੇ ਨੌਜਵਾਨ ਇੰਜਨੀਅਰਾਂ ਅਤੇ ਤਕਨੀਕੀ ਕਾਮਿਆਂ ਨੂੰ ਲਗਾਤਾਰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਦੇ ਬਿਜਲੀ ਵਿਕਾਸ ਲਈ ਜੋ 1600 ਕਰੋੜ ਰੁ. ਦਿੱਤੇ ਗਏ ਹਨ ਉਹ ਐਲ ਐਨ ਟੀ, ਗੌਦਰੇਜ ਅਤੇ ਏ ਟੂ ਜ਼ੈਡ ਵਰਗੀਆਂ ਪ੍ਰਾਈਵੇਟ ਕੰਪਨੀਆਂ ਨੂੰ ਬੇਹੱਦ ਮਹਿੰਗੇ ਰੇਟਾਂ ਤੇ ਠੇਕੇ ਦੇ ਕੇ ਲੁਟਾਏ ਜਾ ਰਹੇ ਹਨ।ਚੌਧਰੀ ਨੂੰ ਵਾਰ ਵਾਰ ਐਕਸਟੈਂਸ਼ਨ ਇਸ ਕਰਕੇ ਵੀ ਮਿਲ ਰਹੀ ਹੈ ਕਿ ਇਹ ਬਾਦਲਾਂ ਦੇ ਇਸ਼ਾਰੇ ਤੇ ਕਾਰਪੋਰੇਸ਼ਨ ਦੀ ਅਰਬਾਂ ਰੁਪਏ ਲੁਧਿਆਣੇ ਦੇ ਸਰਾਭਾ ਨਗਰ ਵਿਚ 34 ਏਕੜ ਜ਼ਮੀਨ ਅਤੇ ਪਟਿਆਲੇ ਵਿਖੇ 55 ਏਕੜ ਜ਼ਮੀਨ ਵੇਚ ਰਿਹਾ ਹੈ।ਇਸ ਐਕਸਟੈਂਸ਼ਨ ਦੇ ਇਵਜ਼ ਵਿਚ ਚੌਧਰੀ ਬਠਿੰਡਾ ਝੀਲ ਦੇ ਨਾਲ ਬਾਦਲਾਂ ਲਈ 8-10 ਕਰੋੜ ਦੀ ਲਾਗਤ ਨਾਲ ਮਹਿਲਨੁਮਾ ਗੈਸਟ ਹਾਊਸ ਉਸਾਰ ਰਿਹਾ ਹੈ।ਲੋਕਾਂ ਦੀ ਸੰਪਤੀ ਅਤੇ ਪੈਸੇ ਨਾਲ ਬਾਦਲਾਂ ਦੀਆਂ ਜੇਬਾਂ ਭਰਨ ਅਤੇ Àੇਹਨਾਂ ਲਈ ਐਸ਼ੋ ਇਸ਼ਰਤ ਪੈਦਾ ਕਰਨ ਤੋਂ ਬਿਨਾਂ ਚੌਧਰੀ ਦੇ ਸੇਵਾਕਾਲ ‘ਚ ਵਾਧੇ ਦਾ ਹੋਰ ਕੋਈ ਕਾਰਨ ਨਹੀਂ। ਇਸ ਵਾਸਤੇ ਬਾਦਲ ਸਰਕਾਰ ਨੇ ਬਿਜਲੀ ਬੋਰਡ ਦੇ ਇੰਜਨੀਅਰਾਂ ਅਤੇ ਕਰਮਚਾਰੀਆਂ ਦੇ ਨੁਮਾਇੰਦਿਆਂ ਨਾਲ ਕੀਤੇ ਤਿੰਨ ਪੱਖੀ ਇਕਰਾਕਨਾਮੇ ਨੂੰ ਤੋੜਨ ਤੋਂ ਵੀ ਗੁਰੇਜ਼ ਨਹੀਂ ਕੀਤਾ।
ਇਸ ਲਈ ਸਾਰੀ ਸੱਚਾਈ ਲੋਕਾਂ ਮੁਹਰੇ ਲਿਆਉਣ ਦੇ ਲਈ ਬਿਨਾਂ ਦੇਰੀ ਕੀਤੇ ਹਾਈ ਕੋਰਟ ਦੇ ਕਿਸੇ ਮੋਜੂਦਾ ਜੱਜ ਕੋਲੋਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਕਾਂਗਰਸ ਦੀ ਇਹ ਵੀ ਮੰਗ ਹੈ ਕਿ ਸਿਰਫ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਕਰ ਅਦਾਕਾਰਾਂ ਦੇ ਪੈਸੇ ਨੂੰ ਨੁਕਸਾਨ ਪਹੁੰਚਾ ਰਹੇ ਅਤੇ ਬਾਦਲਾਂ ਦੇ ਇੱਕ ਹੱਥ ਠੋਕੇ ਵਜੋਂ ਕੰਮ ਕਰ ਰਹੇ ਸ਼੍ਰੀ ਚੋਧਰੀ ਦੀ PSP3L ਦੇ ਚੇਅਰਮੈਨ ਵਜੋਂ ਕਾਰਜਕਾਲ ਦੇ ਵਾਧੇ ਨੂੰ ਰੱਦ ਕੀਤਾ ਜਾਵੇ।

Facebook Comment
Project by : XtremeStudioz