Close
Menu

ਕਾਸ਼ ਪਾਕਿਸਤਾਨ ਸੈਂਸਰ ਬੋਰਡ ਵੀ ‘ਬੇਗਮ ਜਾਨ’ ਨੂੰ ਦੇਖਦਾ : ਮਹੇਸ਼ ਭੱਟ

-- 14 April,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੀ ਫਿਲਮ ‘ਬੇਗਮ ਜਾਨ’ ਨੂੰ ਪਾਕਿਸਤਾਨ ‘ਚ ਬੈਨ ਕਰ ਦਿੱਤਾ ਗਿਆ ਹੈ। ਇਹ ਫਿਲਮ ਭਾਰਤ ਦੀ ਵੰਡ ਸਮੇਂ ‘ਤੇ ਆਧਾਰਿਤ ਹੈ। ਫਿਲਮ ‘ਚ ਵਿਦਿਆ ਬਾਲਨ ਇਕ ਕੋਠੇ ਦੀ ਮਾਲਕਿਨ ਹੁੰਦੀ ਹੈ। ਫਿਲਮ ਦੇ ਨਿਰਮਾਤਾ ਮਹੇਸ਼ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਇਛਾ ਸੀ ਕਿ ਕਾਸ਼ ਗੁਆਢੀ ਦੇਸ਼ ਦਾ ਸੈਂਸਰ ਬੋਰਡ ਇਕ ਵਾਰ ਇਹ ਫਿਲਮ ਦੇਖਣ ਤੋਂ ਬਾਅਦ ਇਹ ਫੈਸਲਾ ਲੈਂਦਾ। 

ਸੂਤਰਾਂ ਮੁਤਾਬਕ ਮਹੇਸ਼ ਭੱਟ ਨੇ ਕਿਹਾ, ‘ਮੈਂ ਆਪਣਾ ਸਮਾਨ ਵੇਚਣ ਦੇ ਲਈ ਪਾਕਿਸਤਾਨ ਨੂੰ ਇਕ ਬਾਜ਼ਾਰ ਦੇ ਰੂਪ ‘ਚ ਨਹੀਂ ਦੇਖਦਾ ਹਾਂ, ਜਦੋਂ ਉਨ੍ਹਾਂ ਦੇ ਸੈਸਰ ਬੋਰਡ ਨੇ ‘ਬੇਗਮ ਜਾਨ’ ਨਹੀਂ ਦੇਖੀ ਤਾਂ ਮੇਰੇ ਕੁਝ ਕਰੀਬੀ ਸਹਿਯੋਗੀਆਂ ਨੇ ਮੇਰਾ ਮਜ਼ਾਕ ਬਣਾਇਆ। ਇਸ ‘ਤੇ ਮੈਨੂੰ ਬਹੁਤ ਬੁਰਾ ਲੱਗਾ ਕਿ ਕਾਸ਼ ਉਹ ਇਕ ਵਾਰ ਫਿਲਮ ਦੇਖਦੇ ਅਤੇ ਫਿਰ ਪਾਕਿਸਤਾਨ ‘ਚ ਨਾ ਦਿਖਾਉਣ ਦਾ ਫੈਸਲਾ ਲੈਂਦੇ।’ ਉਨ੍ਹਾਂ ਇਹ ਵੀ ਕਿਹਾ ਮੈਨੂੰ ਸੈਂਸਰ ਬੋਰਡ ਦੇ ਇਕ ਵਿਅਕਤੀ ਨੇ ਕਿਹਾ ਕਿ ਮੈਂ ਸੂਚਨਾ ਪ੍ਰਸਾਰਨ ਅਤੇ ਰਾਸ਼ਟਰੀ ਵਿਰਾਸਤ ਮੰਤਰੀ ਨਾਲ ਗੱਲ ਕਰਾ ਜੋ ਵਿਦੇਸ਼ੀ ਫਿਲਮਾਂ ਦੇ ਆਯਾਤ ਦੀ ਅਨੁਮਤੀ ਦਿੰਦਾ ਹੈ ਕਿਉਂਕਿ ਸੇਂਸਰ ਬੋਰਡ ਤਾਂ ਸਿਰਫ ਸੈਂਸਰ ਕੋਡ ਦੇ ਮੁਤਾਬਕ ਫਿਲਮ ਦੇਖਦਾ ਹੈ ਤਾਂ ਇਸ ‘ਤੇ ਉਨ੍ਹਾਂ ਕਿਹਾ ਕਿ ਫਿਲਮ ਦੇ ਆਯਾਤ ‘ਤੇ ਇਤਰਾਜ਼ ਉਨ੍ਹਾਂ ਦੇ ਮੰਤਰਾਲੇ ਵੱਲੋਂ ਹੀ ਆਇਆ ਸੀ। ਇਸ ਤੋਂ ਇਲਾਵਾ ਫਿਲਮ ਨੂੰ 14 ਅਪ੍ਰੈਲ ਯਾਨਿ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। 

Facebook Comment
Project by : XtremeStudioz