Close
Menu

ਕੀ ਬਣੂੰ ਦੁਨੀਆ ਦਾ

-- 06 August,2013

2713_pehovasadh

ਹੁਣ ਇਹ ਬਾਬੇ ਮਨ ਕਾਲੇ ਨੂੰ ਨਹੀਂ, ਧਨ ਕਾਲੇ ਨੂੰ ਚਿੱਟਾ ਕਰਨ ‘ਤੇ ਲੱਗੇ ਹੋਏ ਹਨ। ਇਹ ਬਾਬੇ ਬਿਨਾਂ ਸਮਾਧੀ ਤੋਂ ਹੀ ਸੰਤਾਂ ਦੀ ਉਪਾਧੀ ‘ਤੇ ਬਿਰਾਜਮਾਨ ਕਿਵੇਂ ਹੋ ਜਾਂਦੇ ਹਨ। ਮਦਰ ਟੈਰੇਸਾ ਜਿਨ੍ਹਾਂ ਦਾ ਪੂਰਾ ਜੀਵਨ ਹੀ ਸਮਾਧ ਰੂਪ ਸੀ, ਉਹ ਆਪਣਾ ਪੂਰਾ ਜੀਵਨ ਹੀ ਦੀਨ ਦੁਖੀਆਂ ਦੇ ਲੇਖੇ ਲਾ ਕੇ ਪ੍ਰਭੂ ਚਰਨਾਂ ਵਿਚ ਜਾ ਵੀ ਬਿਰਾਜੇ ਹਨ ਤੇ ਉਨ੍ਹਾਂ ਨੂੰ ਸੰਤ ਦੀ ਉਪਾਧੀ ਅਜੇ ਵੀ ਨਹੀਂ ਮਿਲੀ। ਸਾਡੇ ਤਾਂ ਇੱਟ ਚੁੱਕੀ ਤੋਂ ਕਈ-ਕਈ ਸੰਤ ਬਾਬੇ ਪ੍ਰਗਟ ਹੋ ਜਾਂਦੇ ਹਨ ਕਿਸੇ ਤੋਂ ਕਿਹੜਾ ਕੋਈ ਪ੍ਰਮਾਣ ਪੱਤਰ ਲੈਣਾ ਪੈਂਦਾ ਹੈ। ਹੁਣ ਤਾਂ ਮੇਰਾ ਜੀ ਵੀ ਬਾਬਾ ਪੁੱਠਾ ਸਿੰਘ ਤੋਂ ਸੰਤ ਬਾਬਾ ਪੁੱਠਾ ਸਿੰਘ ਬਣਨ ਨੂੰ ਕਰਨ ਲੱਗ ਪਿਆ ਹੈ। ਅਸ਼ਕੇ ਇਨ੍ਹਾਂ ਟੀ.ਵੀ.ਵਾਲਿਆਂ ਦੇ ਜਿਨ੍ਹਾਂ ਨੇ ਕਈ ਬਾਬਿਆਂ ਨੂੰ ਅੱਖ ਬਚਾ ਕੇ ਕਾਲੇ ਧਨ ਨੂੰ ਚਿੱਟਾ ਕਰਦਿਆਂ ਕੈਮਰੇ ਦੀ ਅੱਖ ਨਾਲ ਫੜਕੇ ਲੋਕਾਂ ਦੇ ਸਾਹਮਣੇ ਨੰਗਾ ਕਰਕੇ ਵਿਖਾ ਦਿੱਤਾ ਹੈ। ਕਾਲੇ ਨੂੰ ਚਿੱਟਾ ਕਰਨ ਵਾਲੇ ਇਨ੍ਹਾਂ ਬਾਬਿਆਂ ਕੋਲ ਹੋਰ ਵੀ ਕਈ ਢੰਗ ਤਰੀਕੇ ਤੇ ਚੋਰ ਮੋਰੀਆਂ ਹਨ। ਸਾਡੇ ਇਲਾਕੇ ਵਿਚ ਬਾਬਾ ਫਿੱਡੇ ਸ਼ਾਹ ਦੇ ਡੇਰੇ ਹਰੇਕ ਵੀਰਵਾਰ ਨੂੰ ਬੜੀਆਂ ਭਾਰੀਆਂ ਚੌਂਕੀਆਂ ਲੱਗਦੀਆਂ ਹਨ। ਗਰੀਬ-ਗੁਰਬਾ ਤਾਂ ਕੋਈ ਟਾਂਵਾਂ-ਟੱਲਾ ਹੀ ਹੁੰਦੈ ਬਾਹਲੇ ਤਾਂ ਅਮੀਰ ਵਜ਼ੀਰ ਤੇ ਵੱਡੇ-ਵੱਡੇ ਅਫਸਰ ਲੋਕ ਹੀ ਹੁੰਦੇ ਹਨ। ਇਨ੍ਹਾਂ ਚੌਕੀਆਂ ‘ਤੇ ਲੋਕ ਆਪਣੇ ਹੱਥੀਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਰੋਲਦੇ ਤੇ ਇਹ ਬੂਬਨੇ ਸਾਧ ਇੱਜ਼ਤਾਂ ਵਰੋਲਦੇ ਆਮ ਹੀ ਦੇਖੇ ਜਾ ਸਕਦੇ ਹਨ। ਮਾਈ ਤੇਰੀ ਧੀ ਦੀ ਚੌਂਕੀ ਤਾਂ ਲੱਗੀ ਹੀ ਨਹੀਂ ਤੂੰ ਨਾਲ ਕਾਹਤੋ ਆਈ ਹੈਂ। ਕੱਲੀ ਕੁੜੀ ਨੂੰ ਘੱਲਿਆ ਕਰ ਤੇ ਸੱਤ ਬਚਨ ਕਹਿ ਕੇ ਅੱਗੋਂ ਮਾਈ ਨੇ ਹੱਥ ਜੋੜ ਲਏ ਹਨ।ਲੋਕ ਤਾਂ ਬਾਬੇ ਦੀਆਂ ਸਿਫਤਾਂ ਦੇ ਪੁਲ ਬੰਨ੍ਹੀ ਜਾਂਦੇ ਹਨ। ਬਾਬੇ ਨੇ ਤਾਂ ਸਾਡਾ ਬੇੜਾ ਬੰਨ੍ਹੇ ਲਾ ਕੇ ਸਾਨੂੰ ਤਾਂ ਤਾਰ ਦਿੱਤੈ। ਹਰ ਕੋਈ ਬਾਬੇ ਦੀ ਫੁੱਲ ਕ੍ਰਿਪਾ ਹੀ ਕਹਿੰਦਾ ਹੈ। ਬਾਬਿਆਂ ਦੀ ਇਸ ਗੈਬੀ ਸ਼ਕਤੀ ਦਾ ਭੇਤ ਜਾਣਨ ਲਈ ਮੈਂ ਵੀ ਸੇਵਕਾਂ ਵਿਚ ਜਾ ਰਲਿਆ ਹਾਂ ਜਾਂ ਕਹਿ ਲਵੋ ਦਬੜੂ-ਘੁਸੜੂ ਕਰਕੇ ਘੁਸਪੈਠ ਕਰ ਗਿਆ ਹਾਂ। ਚੌਂਕੀਆਂ ਮਗਰੋਂ ਬਾਬਾ ਜੀ ਨੇ ਵੇਲਾ ਵਹਾ ਚੁੱਕੀਆਂ ਰਾਜੇ-ਰਾਣੀਆਂ ਅਤੇ ਦੇਵੀ ਦੇਵਤਿਆਂ ਦੀਆਂ ਸਾਖੀਆਂ ਛੇੜ ਲਈਆਂ ਹਨ। ਅਖੀਰ ‘ਤੇ ਬਾਬਾ ਜੀ ਆਪਣੇ ਅਸਲੀ ਨਿਸ਼ਾਨੇ ‘ਤੇ ਆ ਗਏ ਹਨ। ਪਿਆਰੀ ਸਾਧ ਸੰਗਤ ਜੀਓ, ਆਪਣੇ ਸਾਰੇ ਦੁੱਖ-ਸੁੱਖ ਇਕੋ ਪਰਿਵਾਰ ਵਾਂਗ ਸੰਗਤ ਵਿਚ ਬੈਠ ਕੇ ਹੀ ਨਬੇੜ ਲਵੋ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਤਾਂ ਦੱਸੋ ਭਾਈ ਸੰਗਣ ਦੀ ਲੋੜ ਨਹੀਂ।ਉਸੇ ਵੇਲੇ ਸੇਠ ਸੁੰਦਰ ਦਾਸ ਉੱਠ ਕੇ ਖੜ੍ਹਾ ਹੋ ਗਿਆ, ਮਹਾਂਪੁਰਖੋ ਮੇਰੇ ਪਰਮਿਟ ਦਾ ਥੋੜ੍ਹਾ ਕੁ ਕੰਮ ਅਟਕਿਆ ਹੋਇਆ ਹੈ। ਬਾਬੇ ਨੇ ਉਸੇ ਵੇਲੇ ਸੰਗਤ ਵਿਚ ਬੈਠੇ ਸੰਬੰਧਿਤ ਅਫਸਰ ਨੂੰ ਇਸ਼ਾਰਾ ਕਰ ਦਿੱਤਾ। ਸਰਦਾਰ ਸੰਧੂਰਾ ਸਿੰਘ ਜੀ ਸੇਠ ਜੀ ਆਪਣੇ ਬੜੇ ਪੱਕੇ ਸ਼ਰਧਾਲੂ ਹਨ ਇਨ੍ਹਾਂ ਦਾ ਕੰਮ ਤਾਂ ਆਪਾਂ ਕਰਨਾ ਹੀ ਕਰਨਾ ਹੈ। ਇਸੇ ਤਰ੍ਹਾਂ ਬਾਬੇ ਨੇ ਤਾਂ ਬਾਦਲ ਦੇ ਸੰਗਤ ਦਰਸ਼ਨ ਵਾਂਗ ਸਾਰੇ ਪ੍ਰੇਮੀਆਂ ਦੇ ਰੁਕੇ ਹੋਏ ਕੰਮ ਮੌਕੇ ‘ਤੇ ਹੀ ਸਿਰੇ ਚਾੜ੍ਹ ਦਿੱਤੇ ਹਨ। ਲੋਕ ਤਾਂ ਪਹਿਲਾਂ ਹੀ ਅੰਦਰੋ-ਅੰਦਰੀ ਬਾਬੇ ਨੂੰ ਨੋਟਾਂ ਦਾ ਪਰਾਗਾ ਝੋਕ ਦਿੰਦੇ ਹਨ। ਅੱਗੋਂ ਬਾਬਾ ਜੀ ਆਪਣੀ ਚੁੰਗ ਕੱਢ ਕੇ ਬਾਕੀ ਦਾ ਗੱਫਾ ਸੰਬੰਧਤ ਅਫਸਰ ਤਕ ਪਹੁੰਚਾ ਦਿੰਦਾ ਹੈ। ਇਹ ਵੀ ਧਨ ਚਿੱਟਾ ਕਰਨ ਵਾਂਗ ਬੜੀ ਚਤੁਰਾਈ ਤੇ ਸਫਾਈ ਨਾਲ ਚੋਰ ਮੋਰੀ ਥਾਣੀਂ ਰਿਸ਼ਵਤ ਖੋਰੀ ਦਾ ਕਾਲਾ ਧੰਦਾ ਹੈ।ਸੰਗਤ ਨੂੰ ਮੂਹਰੇ ਲਾ ਕੇ ਮਰਵਾ ਕੇ ਜੱਟਾਂ ਦੀਆਂ ਪੁੱਤਾਂ ਤੋਂ ਵੀ ਪਿਆਰੀਆਂ ਜ਼ਮੀਨਾਂ ‘ਤੇ ਇਹ ਹੈਂਕੜੀ ਬਾਬੇ ਕਿਵੇਂ ਨਾਜਾਇਜ਼ ਕਬਜ਼ੇ ਕਰੀ ਬੈਠੇ ਹਨ। ਵੱਡੇ-ਵੱਡੇ ਨਾਢੂ ਖਾਂ ਦੀ ਵੀ ਇਹ ਬਾਬੇ ਐਸੀ ਦੀ ਤੈਸੀ ਕਰ ਕੇ ਰੱਖ ਦਿੰਦੇ ਹਨ। ਕਾਨੂੰਨ ਤਾਂ ਇਨ੍ਹਾਂ ਦੀ ਮੁੱਠੀ ਵਿਚ ਪਹਿਲਾਂ ਹੀ ਕਾਬੂ ਕੀਤਾ ਹੁੰਦਾ ਹੈ। ਸਰਕਾਰੇ-ਦਰਬਾਰੇ ਖੂਬ ਚਲਦੀ ਹੋਣ ਕਰਕੇ ਤਾਂ ਇਹ ਜੱਟਾਂ ਦੀਆਂ ਜ਼ਮਾਨਤਾਂ ਹੀ ਨਹੀਂ ਹੋਣ ਦਿੰਦੇ। ਇਨ੍ਹਾਂ ਮਹਾ-ਪੁਰਖਾਂ ਨੇ ਤਾਂ ਜੱਟਾਂ ਦੀਆਂ ਧੀਆਂ-ਭੈਣਾਂ ਨੂੰ ਵੀ ਥਾਣਾ ਦਿਖਾ ਦਿੱਤੈ। ਦੱਦ ਲਾਉਣੀ ਬੜੀ ਸੁਖਾਲੀ ਤੇ ਦੱਦ ਵੱਢਣੀ ਬਹੁਤ ਔਖੀ ਹੁੰਦੀ ਐ। ਮਾਇਆ ਧਾਰੀ ਇਹ ਬਾਬੇ ਤਾਂ ਹੁਣ ਆਪਸ ਵਿਚ ਵੀ ਧੋਖਾ ਅਤੇ ਕਤਲ ਕਰਨ ਲੱਗ ਪਏ ਹਨ। ਸਾਡੀ ਸੰਸਥਾ ਦੇ ਫਲਾਣਾ ਸਿਹੁੰ ਨੇ ਧੋਖੇ ਨਾਲ ਗਬਨ ਕਰਕੇ ਕਰੋੜਾਂ ਦੀ ਬੇਨਾਮੀ ਜੈਦਾਦ ਬਣਾ ਲਈ ਹੈ। ਸਾਡਾ ਸੈਕਟਰੀ ਢਾਈ ਕਰੋੜ ਲੈ ਕੇ ਵਿਦੇਸ਼ਾਂ ਨੂੰ ਭੱਜ ਗਿਆ ਹੈ। ਚੋਰਾਂ ਦਾ ਮਾਲ ਹੈ ਤਾਂ ਲਾਠੀਆਂ ਦੇ ਗਜ਼ ਹੀ ਬਣਨਗੇ। ਇਨ੍ਹਾਂ ਦੇ ਮੁਕੱਦਮਿਆਂ ਨਾਲ ਤਾਂ ਕਚਹਿਰੀਆਂ ਭਰੀਆਂ ਪਈਆਂ ਹਨ।ਸਾਨੂੰ ਨਿਮਰਤਾ ਦਾ ਉਪਦੇਸ਼ ਦੇਣ ਵਾਲੇ ਇਹ ਬਾਬੇ ਆਪ ਕਿੰਨੇ ਕੁ ਸਹਿਣਸ਼ੀਲ ਹਨ ਆਉ ਇਨ੍ਹਾਂ ‘ਤੇ ਇਕ ਪੰਛੀ ਝਾਤ ਪਾ ਲਈਏ। ਹਰਿਦੁਆਰ ਵਿਚ ਵੱਖ-ਵੱਖ ਅਖਾੜਿਆਂ ਦੇ ਸਾਧ ਗੰਗਾ ਵਿਚ ਪਹਿਲਾਂ ਇਸ਼ਨਾਨ ਦੀ ਜ਼ਿੱਦ ਕਰਦੇ ਹੋਏ

Facebook Comment
Project by : XtremeStudioz