Close
Menu

ਕੇਜਰੀਵਾਲ ਨੇ ਹਮਲੇ ਲਈ ਭਾਜਪਾ ਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ

-- 06 May,2019

ਨਵੀਂ ਦਿੱਲੀ, 6 ਮਈ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ‘ਤੇ ਮੋਤੀ ਨਗਰ ਵਿਚ ਰੋਡ ਸ਼ੋਅ ਦੌਰਾਨ ਇਕ ਵਿਅਕਤੀ ਵੱਲੋਂ ਥੱਪੜ ਮਾਰਨ ਦੀ ਘਟਨਾ ਲਈ ਭਾਜਪਾ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਗਰਦਾਨਿਆ ਤੇ ਦੋਸ਼ ਲਾਇਆ ਹੈ ਕਿ ਇਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਇਸ ਲਈ ਕਰਵਾਇਆ ਗਿਆ ਕਿ ‘ਆਪ’ ਨੂੰ ਖ਼ਤਮ ਕਰ ਦਿੱਤਾ ਜਾਵੇ। ਉਹ ਪਾਰਟੀ ਦਫ਼ਤਰ ਵਿਚ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸ਼ੱਕ ਜਾਹਰ ਕੀਤਾ ਕਿ ਇਕ ਪਟਕਥਾ ਲਿਖੀ ਜਾ ਰਹੀ ਤੇ ਹੋ ਸਕਦਾ ਹੈ ਕਿ ਕੱਲ੍ਹ ਨੂੰ ਜਾਨਲੇਵਾ ਹਮਲਾ ਕਰਵਾ ਦਿੱਤਾ ਜਾਵੇ ਤੇ ਫਿਰ ਆਖ ਦਿੱਤਾ ਜਾਵੇ ਕਿ ਕਿਸੇ ਨਾਰਾਜ਼ ਵਿਅਕਤੀ ਨੇ ਇਹ ਕੀਤਾ ਹੋਵੇ। ਸ੍ਰੀ ਕੇਜਰੀਵਾਲ ਮੁਤਾਬਕ ਉਹ ਦੇਸ਼ ਦੇ ਇਕੱਲੇ ਅਜਿਹੇ ਮੁੱਖ ਮੰਤਰੀ ਹਨ ਜਿਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਿਰੋਧੀ ਧਿਰ (ਭਾਜਪਾ) ਦੀ ਕੇਂਦਰ ਸਰਕਾਰ ਕੋਲ ਹੈ।
ਉਨ੍ਹਾਂ ਕਿਹਾ ਕਿ ਹਮਲਾਵਰ ਦੀ ਪਤਨੀ ਨੇ ਕਿਹਾ ਕਿ ਉਹ ਮੋਦੀ ਭਗਤ ਹੈ ਜਦਕਿ ਪੁਲੀਸ ਉਸ ਨੂੰ ‘ਆਪ’ ਦਾ ਕਾਰਕੁਨ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੁਲਵਾਮਾ ਹਮਲੇ ’ਤੇ ਵੀ ਮੋਦੀ ਸਰਕਾਰ ਨੂੰ ਘੇਰਿਆ। ਵਿਧਾਇਕ ਸੌਰਭ ਭਾਰਦਵਾਜ ਨੇ ਦਿੱਲੀ ਪੁਲੀਸ ਦੇ ਕੱਲ੍ਹ ਦੇ ਬਿਆਨਾਂ ਨੂੰ ਮੁੱਢੋਂ ਹੀ ਝੂਠਾ ਕਰਾਰ ਦਿੱਤਾ ਤੇ ਹਮਲਾਵਰ ਨੂੰ ਮੋਦੀ ਭਗਤ ਗਰਦਾਨਿਆ।

Facebook Comment
Project by : XtremeStudioz