Close
Menu

ਕੈਨੇਡਾ ‘ਚ ਲੜਕੀ ਨਾਲ ਹੋਏ ਗੈਂਗ ਰੇਪ ਦੇ ਮਾਮਲੇ ‘ਚ 2 ਖਿਲਾਫ ਦੋਸ਼ ਆਇਦ

-- 09 August,2013

stephan-harper

ਵੈਨਕੂਵਰ, 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ‘ਚ ਕਥਿਤ ਤੌਰ ‘ਤੇ ਚਾਰ ਲੜਕਿਆਂ ਵਲੋਂ ਗੈਂਗ ਰੇਪ ਦਾ ਸ਼ਿਕਾਰ ਬਣੀ 17 ਸਾਲਾ ਲੜਕੀ ਨਾਲ ਜੁੜੇ ਮਾਮਲੇ ‘ਚ ਦੋ ਲੜਕਿਆਂ ਖਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ ਹਨ । ਹੈਲੀਫੈਕਸ ਪੁਲਸ ਨੇ ਵੀਰਵਾਰ ਸਵੇਰੇ ਦੋ ਲੜਕਿਆਂ ਨੂੰ ਉਨ੍ਹਾਂ ਦੇ ਘਰੋਂ ਹੀ ਗ੍ਰਿਫਤਾਰ ਕੀਤਾ। ਪੁਲਸ ਮੁਤਾਬਕ 18 ਸਾਲ ਦੀ ਉਮਰ ਦੇ ਦੋ ਲੜਕਿਆਂ ਖਿਲ਼ਾਫ ਚਾਈਲਡ ਪ੍ਰੋਨੋਗ੍ਰਾਫੀ ਨਾਲ ਸੰਬੰਧਤ ਦੋਸ਼ ਆਇਦ ਕੀਤੇ ਗਏ ਹਨ । ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਕੋਲ ਹਾਰਬਰ ਨੋਵਾ ਸਕੋਸ਼ੀਆ ਦੀ 17 ਸਾਲਾ ਲੜਕੀ ਰੈਹਤਾਹ ਪਾਰਸਨ ਨਾਲ ਚਾਰ ਲੜਕਿਆਂ ਨੇ ਜਬਰ ਜਨਾਹ ਕੀਤਾ ਸੀ, ਜਦੋਂ ਉਹ ਨਵੰਬਰ 2011 ‘ਚ ਆਪਣੇ ਇੱਕ ਦੋਸਤ ਦੇ ਘਰ ਪਾਰਟੀ ‘ਤੇ ਗਈ ਸੀ। ਲੜਕੀ ਦੀ ਉਮਰ ਉਸ ਮੌਕੇ 15 ਸਾਲ ਸੀ । ਇਸ ਘਟਨਾ ਤੋਂ ਬਾਅਦ ਫੋਨ ‘ਤੇ ਖਿੱਚੀਆਂ ਲੜਕੀ ਦੀਆਂ ਤਸਵੀਰਾਂ ਉਸ ਦੇ ਸਕੂਲ ‘ਚ ਪੜ੍ਹਦੇ ਵਿਦਿਆਰਥੀਆਂ ਨਾਲ ਵੀ ਸਾਂਝੀਆਂ ਕੀਤੀਆਂ ਗਈਆਂ ਸਨ । ਘਟਨਾ ਮਗਰੋਂ ਲੜਕੀ ਕਾਫੀ ਪਰੇਸ਼ਾਨ ਰਹਿਣ ਲੱਗ ਪਈ ਸੀ । ਚਾਰ ਮਹੀਨੇ ਪਹਿਲਾਂ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਅਤੇ ਬਾਅਦ ‘ਚ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਕੈਨੇਡਾ ‘ਚ ਵਿਆਪਕ ਨਿਖੇਧੀ ਹੋਈ ਸੀ । ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਅਤੇ ਵਿਰੋਧੀ ਧਿਰ ਐਨ. ਡੀ. ਪੀ. ਦੇ ਆਗੂ ਟਾਮਸ ਮੁਲਕੇਅਰ ਨੇ ਪੀੜ੍ਹਤ ਲੜਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ । ਹੁਣ ਲੜਕਿਆਂ ਦੀ ਗ੍ਰਿਫਤਾਰੀ ਮਗਰੋਂ ਪੀੜਤ ਪਰਿਵਾਰ ਨੂੰ ਇਨਸਾਫ ਦੀ ਆਸ ਬੱਝੀ ਹੈ । ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਸੂਬੇ ‘ਚ ਸਾਈਬਰ ਬੁਲਿੰਗ ਖਿਲ਼ਾਫ਼ ਸਖ਼ਤ ਕਾਨੂੰਨ ਲਾਗੂ ਹੋਏ ਹਨ । ਪ੍ਰਧਾਨ ਮੰਤਰੀ ਹਾਰਪਰ ਨੇ ਕਿਹਾ ਹੈ ਕਿ ਕੇਸ ‘ਚ ਹੋ ਰਹੀ ਪ੍ਰਗਤੀ ਨਾਲ ਪੀੜ੍ਹਤ ਪਰਿਵਾਰ ਦੇ ਜ਼ਖਮਾਂ ‘ਤੇ ਜ਼ਰੂਰ ਮਲ੍ਹਮ ਲੱਗਾ ਹੋਵੇਗਾ।

Facebook Comment
Project by : XtremeStudioz