Close
Menu

ਕੈਨੇਡਾ ‘ਚ ਵਿਦੇਸ਼ੀ ਕਾਮੇ ਮੰਗਵਾਉਣੇ ਹੋਏ ਹੋਰ ਮਹਿੰਗੇ

-- 08 August,2013

canada

ਵੈਨਕੂਵਰ, 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਸਰਕਾਰ ਨੇ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਵਾਲੇ ਕਾਰੋਬਾਰੀ ਮਾਲਕਾਂ ਤੋਂ 275 ਡਾਲਰ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ । ਇਹ ਫੀਸ ਕੈਨੇਡਾ ਸਰਕਾਰ ਬਾਹਰਲੇ ਮੁਲਕਾਂ ਤੋਂ ਮੰਗਵਾਏ ਜਾਣ ਵਾਲੇ ਆਰਜ਼ੀ ਕਾਮਿਆਂ ਦੀਆਂ ਅਰਜ਼ੀਆਂ ਦੀ ਛਾਣ-ਬੀਣ ਕਰਨ ਦੇ ਏਵਜ਼ ਵਜੋਂ ਲਵੇਗੀ । ਕੈਨੇਡਾ ‘ਚ ਹਰ ਸਾਲ ਹਜ਼ਾਰਾਂ ਆਰਜ਼ੀ ਕਾਮੇ ਬਾਹਰਲੇ ਮੁਲਕਾਂ ਤੋਂ ਮੰਗਵਾਏ ਜਾਂਦੇ ਹਨ । ਸਰਕਾਰ ਦਾ ਤਰਕ ਹੈ ਕਿ ਰੁਜ਼ਗਾਰ ਦਾਤਾਂਵਾਂ ਕੋਲੋਂ ਫੀਸ ਵਸੂਲਣ ਨਾਲ ਕੈਨੇਡਾ ‘ਚ ਟੈਕਸ ਅਦਾ ਕਰਨ ਵਾਲਿਆਂ ‘ਤੇ ਵਾਧੂ ਦਾ ਆਰਥਕ ਬੋਝ ਨਹੀਂ ਪਵੇਗਾ । ਅਜਿਹਾ ਕਰਨ ਨਾਲ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਮੰਗ ਕਰਨ ਵਾਲੀਆਂ ਅਰਜ਼ੀਆਂ ਦੇ ਢੇਰ ‘ਚ 30 ਫੀਸਦੀ ਕਮੀ ਆਵੇਗੀ । ਕੈਨੇਡਾ ਦੇ ਰੋਜ਼ਗਾਰ ਅਤੇ ਸਮਾਜਕ ਵਿਕਾਸ ਮੰਤਰੀ ਜੇਸਨ ਕੈਨੀ ਨੇ ਕਿਹਾ ਹੈ ਕਿ ਰੋਜ਼ਗਾਰ ਦੇਣ ਮੌਕੇ ਕੈਨੇਡੀਅਨ ਲੋਕਾਂ ਨੂੰ ਪਹਿਲ ਦੇਣੀ ਯਕੀਨੀ ਬਣਾਈ ਜਾਵੇਗੀ । ਰੋਜ਼ਗਾਰ ਮੰਤਰੀ ਮੁਤਾਬਕ ਆਰਜ਼ੀ ਵਿਦੇਸ਼ੀ ਕਾਮਿਆਂ ਦੀਆਂ ਪਿਛਲੇ ਸਾਲ ਪ੍ਰਵਾਨ ਕੀਤੀਆਂ ਗਈਆਂ ਢੇਰਾਂ ਅਰਜ਼ੀਆਂ ‘ਚੋਂ 60  ਫੀਸਦੀ ਨੂੰ ਵਰਕ ਪਰਮਿਟ ਜਾਰੀ ਹੀ ਨਹੀਂ ਕੀਤਾ ਗਿਆ ।

Facebook Comment
Project by : XtremeStudioz