Close
Menu

ਕੈਨੇਡਾ ’ਚ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਮੀਟਿੰਗ

-- 17 April,2019

ਬਰੈਂਪਟਨ, 17 ਅਪਰੈਲ
ਕੈਨੇਡਾ ਦੇ ਬਰੈਂਪਟਨ ਸਿਟੀ ਵਿਚ ਕਲਮ ਫਾਊਂਡੇਸ਼ਨ, ਓਂਟਾਰੀਓ ਫਰੈਂਡਜ਼ ਕਲੱਬ ਅਤੇ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਸੰਸਥਾਵਾਂ ਵਲੋਂ 27 ਤੋਂ 30 ਜੂਨ ਤਕ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਕੈਨੇਡਾ ਵਿਚ ਪਰਵਾਸੀ ਪੰਜਾਬੀਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੀ ਲੜੀ ਤਹਿਤ ਪ੍ਰਬੰਧਕ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਦਰਜਨ ਦੇ ਕਰੀਬ ਪ੍ਰਬੰਧਕ ਮੈਂਬਰ ਕਾਨਫਰੰਸ ਵਿਚ ਵਿਸ਼ੇਸ਼ ਸ਼ਖਸੀਅਤਾਂ ਨੂੰ ਪ੍ਰੇਰਨ ਲਈ ਭਾਰਤ, ਪਾਕਿਸਤਾਨ, ਆਸਟਰੇਲੀਆ, ਹਾਂਗਕਾਂਗ ਤੇ ਯੂਰਪੀਅਨ ਮੁਲਕਾਂ ਵਿਚੋਂ ਹਾਲ ਹੀ ਵਿਚ ਸੱਦੇ ਪੱਤਰ ਦੇ ਕੇ ਆਏ ਹਨ ਜਿਨ੍ਹਾਂ ਵਿਚ ਰਵਿੰਦਰ ਸਿੰਘ ਕੰਗ, ਸੰਤੋਖ ਸਿੰਘ ਸੰਧੂ, ਅਜੈਬ ਸਿੰਘ ਸੰਘਾ, ਸਰਦੂਲ ਸਿੰਘ ਥਿਆੜਾ, ਡਾ.ਹਰਵਿੰਦਰ ਕੌਰ ਚੀਮਾ, ਚੌਧਰੀ ਮਕਸੂਦ ਅਹਿਮਦ, ਅਮਰ ਸਿੰਘ ਤੁਸਾਰ ਸ਼ਾਮਲ ਸਨ। ਮੀਟਿੰਗ ਵਿਚ ਇਨ੍ਹਾਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੁਣ ਤਕ ਦੀਆਂ ਗਤੀਵਿਧੀਆਂ ਦਾ ਵੀ ਲੇਖਾ ਜੋਖਾ ਕੀਤਾ ਗਿਆ।
ਸ੍ਰੀ ਚੱਠਾ ਨੇ ਦੱਸਿਆ ਕਿ ਕਾਨਫਰੰਸ ਵਿਚ ਸੰਸਾਰ ਭਰ ਵਿਚ ਵਸਦੇ ਪੰਜਾਬੀਆਂ ਦੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ, ਵਿਸ਼ੇ ’ਤੇ ਵਿਚਾਰ ਚਰਚਾ ਹੋਵੇਗੀ। ਇਸ ਬਾਰੇ ਪੰਜਾਬੀ ਦੇ ਵਿਦਵਾਨਾਂ ਤੋਂ ਇਸ ਵਿਸ਼ੇ ’ਤੇ ਖੋਜ ਪੱਤਰ ਤਿਆਰ ਕਰਵਾਏ ਜਾ ਰਹੇ ਹਨ। ਸਾਰੇ ਖੋਜ ਪੱਤਰ ਇਕ ਗ੍ਰੰਥ ਦੇ ਰੂਪ ਵਿਚ ਛਾਪੇ ਜਾ ਰਹੇ ਹਨ ਤਾਂ ਕਿ ਪੰਜਾਬੀਆਂ ਲਈ ਦਸਤਾਵੇਜ਼ ਤਿਆਰ ਕੀਤਾ ਜਾ ਸਕੇ। ਇਸ ਕਾਨਫਰੰਸ ਵਿਚ ਵੱਖ ਵੱਖ ਦੇਸ਼ਾਂ ਵਿਚੋਂ 125 ਵਿਦਵਾਨ ਸ਼ਾਮਲ ਹੋਣਗੇ।

Facebook Comment
Project by : XtremeStudioz