Close
Menu

ਖਸ਼ੋਗੀ ਦੀ ਮੌਤ ਬਾਰੇ ਸਾਉੂਦੀ ਅਰਬ ਦੇ ਬਿਆਨ ਤੋਂ ਬਰਤਾਨੀਆ ਅਸੰਤੁਸ਼ਟ

-- 23 October,2018

ਲੰਡਨ/ਰਿਆਧ, 23 ਅਕਤੂਬਰ
ਬਰਤਾਨੀਆ ਨੇ ਅੱਜ ਕਿਹਾ ਕਿ ਸਾਉੂਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਬਾਰੇ ਸਾਉੂਦੀ ਅਰਬ ਦਾ ਬਿਆਨ ਮੰਨਣਯੋਗ ਨਹੀਂ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਜ਼ਰੂਰ ਲਿਆਂਦਾ ਜਾਵੇਗਾ। ਬ੍ਰੈਗਜ਼ਿਟ ਸਕੱਤਰ ਡੋਮਿਨਿਕ ਰਾਬ ਨੇ ਕਿਹਾ, ‘ਮੈਂ ਨਹੀਂ ਸਮਝਦਾ ਕਿ ਇਹ ਭਰੋਸੇ ਲਾਇਕ ਹੈ।’ ਉਨ੍ਹਾਂ ਕਿਹਾ ਕਿ ਜੋ ਬਿਓਰਾ ਦਿੱਤਾ ਗਿਆ ਹੈ ਉਸ ’ਚ ਗੰਭੀਰ ਸਵਾਲੀਆ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਇਸ ਜਾਂਚ ਦੀ ਹਮਾਇਤ ਕਰਦੇ ਹਨ ਤੇ ਬਰਤਾਨੀਆ ਸਰਕਾਰ ਖਸ਼ੋਗੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਘੇਰੇ ’ਚ ਦੇਖਣਾ ਚਾਹੁੰਦੀ ਹੈ।
ਇਸੇ ਦੌਰਾਨ ਖਸ਼ੋਗੀ ਦੀ ਮੌਤ ਬਾਰੇ ਤੇ ਉਸ ਦੀ ਲਾਸ਼ ਦੇ ਰਹੱਸ ਬਾਰੇ ਅਮਰੀਕਾ ਵੱਲੋਂ ਜਵਾਬ ਮੰਗੇ ਜਾਣ ਮਗਰੋਂ ਸਾਉੂਦੀ ਅਰਬ ਨੇ ਮੰਨਿਆ ਜਮਾਲ ਖਸ਼ੋਗੀ ਨੂੰ ਇਸਤੰਬੁਲ ਕਾਉਂਸਲੇਟ ਅੰਦਰ ਕਤਲ ਕੀਤਾ ਗਿਆ ਸੀ। ਅਮਰੀਕਾ ਦੇ ਨਾਲ ਯੋਰਪ ਯੂਨੀਅਨ, ਜਰਮਨੀ, ਫਰਾਂਸ, ਬਰਤਾਨੀਆ ਤੇ ਸੰਯੁਕਤ ਰਾਸ਼ਟਰ ਨੇ ਇਸ ਮਾਮਲੇ ’ਚ ਸਪੱਸ਼ਟੀਕਰਨ ਮੰਗਿਆ ਹੈ।

Facebook Comment
Project by : XtremeStudioz