Close
Menu

ਗੱਲ ਕਿਤਾਬਾਂ ਦੀ

-- 14 October,2013

1ocpt-18ਆਓ! ਬਹਿ ਕੇ ਕਰੀਏ, ਕੋਈ ਗੱਲ ਕਿਤਾਬਾਂ ਦੀ।
ਸ਼ਾਇਦ ਬਦਲ ਹੀ ਜਾਵੇ, ਕੁਝ ਕੁ ਸੋਚ ਦਿਮਾਗ਼ਾਂ ਦੀ।
ਅੱਖਰਾਂ ਦੇ ਵਿੱਚ ਛੁਪੇ ਕਈ ਡੂੰਘੇ ਅਰਥ ਨੇ ਸਮਝਣ ਲਈ।
ਟੀਵੀ ਨੇ ਮਜਬੂਰ ਕੀਤਾ ਹੈ ਪਰੋਸਿਆ ਵੇਖਣ ਲਈ।
ਮਾਂ-ਬੋਲੀ ਨੂੰ ਭੁੱਲ ਕੇ, ਪੂਰਤੀ ਨਹੀਂ ਹੈ ਖ਼ੁਆਬਾਂ ਦੀ।
ਆਓ! ਬਹਿ ਕੇ…
ਚੰਗੀਆਂ ਕਿਤਾਬਾਂ ਸਿਰਜਕ ਹੁੰਦੀਆਂ ਸੋਹਣੇ ਸਮਾਜ ਦੀਆਂ।
ਚੰਗਾ ਸਮਾਜ ਹੀ ਜੜ੍ਹਾਂ ਹੁੰਦਾ ਹੈ ਸੋਹਣੇ ਰਾਜ ਦੀਆਂ।
ਮਹਿਕਣ ਫੁੱਲ ਪਿਆਰ ਦੇ, ਧਰਤੀ ਹੈ ਪੰਜ ਆਬਾਂ ਦੀ।
ਆਓ! ਬਹਿ ਕੇ…
ਆਓ! ਕਿਤਾਬਾਂ ਦੇ ਸੰਗ ਡੂੰਘੀ ਯਾਰੀ ਪਾ ਲਈਏ।
ਵਿਹਲਾ ਸਮਾਂ ਬਿਤਾਉਣ ਦਾ ਵਧੀਆ ਢੰਗ ਅਪਣਾ ਲਈਏ।
ਨਾਲ ਕਿਤਾਬਾਂ ਦੋਸਤੀ ਗੱਲ ਹੈ ਚੰਗੇ ਭਾਗਾਂ ਦੀ।
ਆਓ! ਬਹਿ ਕੇ…
ਬੁੱਲ੍ਹੇ, ਹਾਸ਼ਿਮ, ਵਾਰਿਸ ਸੰਗ ਦੋ ਗੱਲਾਂ ਕਰ ਲਈਏ।
ਸ਼ੇਖ਼ ਫ਼ਰੀਦ ਤੇ ਨਾਨਕ ਦੀ ਬਹਿ ਬਾਣੀ ਪੜ੍ਹ ਲਈਏ।
ਉੱਚੀ ਸੋਚ ਉਡਾਰੀ ਹੋ ਜੇ, ਜਿਵੇਂ ਉਕਾਬਾਂ ਦੀ
ਆਓ! ਬਹਿ ਕੇ ਕਰੀਏ ਕੋਈ ਗੱਲ ਕਿਤਾਬਾਂ ਦੀ।
ਸ਼ਾਇਦ ਬਦਲ ਹੀ ਜਾਵੇ ਕੁਝ ਕੁ ਸੋਚ ਦਿਮਾਗ਼ਾਂ ਦੀ।

– ਪਿਆਰਾ ਸਿੰਘ ਰਾਹੀ

Facebook Comment
Project by : XtremeStudioz