Close
Menu

ਚੀਨ ਦਾ ਦੁਸ਼ਮਣ ਸਾਡਾ ਦੁਸ਼ਮਣ : ਪਾਕਿ

-- 03 August,2015

ਇਸਲਾਮਾਬਾਦ— ਪਾਕਿ ਨੇ ਚੀਨ ਨੂੰ ਆਪਣਾ ਹਰ ਮੌਸਮ ਦਾ ਮਿੱਤਰ ਦਸਿਆ ਹੈ ਅਤੇ ਕਿਹਾ ਹੈ ਕਿ ਦੋਵੇਂ ਰਲ ਕੇ ਪੂਰਬੀ ਤੁਰਕਸਥਾਨ ਮੂਵਮੈਂਟ ਦੇ ਕਾਰਨ ਉਤਪੰਨ ਵੰਗਾਰ ਦਾ ਸਾਹਮਣਾ ਕਰਨਗੇ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਚੀਨ ਦੀ ਫੌਜ ਦੇ ਸਥਾਪਨਾ ਦਿਵਸ ਸਮਾਰੋਹ ਦੇ ਮੌਕੇ ‘ਤੇ ਦਿੱਤੇ ਗਏ ਆਪਣੇ ਵਧਾਈ ਸੰਦੇਸ਼ ਵਿਚ ਕਿਹਾ, ”ਚੀਨ ਦਾ ਦੁਸ਼ਮਣ ਸਾਡਾ ਦੁਸ਼ਮਣ ਹੈ।
ਪਾਕਿ ਤੇ ਚੀਨ ਦਰਮਿਆਨ ਸਹਿਯੋਗ ਨਾਲ ਨਾ ਸਿਰਫ ਖੇਤਰ ਵਿਚ ਸਥਿਰਤਾ ਕਾਇਮ ਹੋਵੇਗੀ ਸਗੋਂ ਉਸ ਨਾਲ ਅਫਗਾਨਿਸਤਾਨ ਦੀ ਹਾਲਤ ਨੂੰ ਵੀ ਆਮ ਵਰਗੀ ਬਣਾਉਣ ਵਿਚ ਮਦਦ ਮਿਲੇਗੀ। ਇਸ ਲਈ ਦੋਵੇਂ ਨਾ ਸਿਰਫ ਪੂਰਬੀ ਤੁਰਕਿਸਤਾਨ ਦੇ ਗੜਬੜ ਕਰਨ ਵਾਲੇ ਤੱਤਾਂ ਨੂੰ ਖਤਮ ਕਰਨਗੇ ਸਗੋਂ ਅਫਗਾਨਿਸਤਾਨ ਵਿਚ ਵੀ ਹਾਲਤ ਨੂੰ ਵਧੀਆ ਬਣਾਉਣਗੇ ਤਾਂ ਕਿ ਉਥੇ ਅਜਿਹੇ ਤੱਤਾਂ ਲਈ ਕੋਈ ਜਗ੍ਹਾ ਨਾ ਰਹਿ ਜਾਵੇ।”
ਉਨ੍ਹਾਂ ਕਿਹਾ ਕਿ ਪਾਕਿਸਤਾਨ-ਚੀਨ ਆਰਥਿਕ ਗਲਿਆਰੇ ਦੀ ਉਸਾਰੀ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ ਅਤੇ ਉਸ ਦੀ ਉਸਾਰੀ ਦੇ ਰਾਹ ਵਿਚ ਆਉਣ ਵਾਲੀਆਂ ਔਕੜਾਂ ਨੂੰ ਦੂਰ ਕੀਤਾ ਜਾਵੇਗਾ।

Facebook Comment
Project by : XtremeStudioz