Close
Menu

ਚੇਨੱਈ ਨੂੰ ਆਪਣੇ ਗੜ੍ਹ ਵਿੱਚ ਜਿੱਤ ਦਾ ਯਕੀਨ

-- 07 May,2019

ਚੇਨੱਈ, 7 ਮਈ
ਆਈਪੀਐਲ ਦਾ ਲੀਗ ਗੇੜ ਖ਼ਤਮ ਹੋਣ ਮਗਰੋਂ ਪਲੇਅ-ਆਫ ਦੇ ਮੁਕਾਬਲੇ ਮੰਗਲਵਾਰ ਤੋਂ ਸ਼ੁਰੂ ਹੋਣਗੇ। ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਪਹਿਲੇ ਕੁਆਲੀਫਾਇਰ ਮੈਚ ਵਿੱਚ ਭਲਕੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡੇਗੀ। ਆਖ਼ਰੀ ਲੀਗ ਮੈਚ ਵਿੱਚ ਹਾਰ ਝੱਲਣ ਵਾਲੀ ਚੇਨੱਈ ਨੂੰ ਆਪਣੇ ਗੜ੍ਹ ਵਿੱਚ ਜਿੱਤ ਦਾ ਪੂਰਾ ਯਕੀਨ ਹੋਵੇਗਾ। ਜਿੱਤਣ ਵਾਲੀ ਟੀਮ 12 ਮਈ ਨੂੰ ਹੋਣ ਵਾਲੇ ਫਾਈਨਲ ਵਿੱਚ ਥਾਂ ਬਣਾਏਗੀ। ਦੋਵੇਂ ਟੀਮਾਂ ਤਿੰਨ-ਤਿੰਨ ਵਾਰ ਖ਼ਿਤਾਬ ਜਿੱਤ ਚੁੱਕੀਆਂ ਹਨ।
ਜਿੱਤਣ ਵਾਲੀ ਟੀਮ 12 ਮਈ ਨੂੰ ਹੋਣ ਵਾਲੇ ਫਾਈਨਲ ਵਿੱਚ ਥਾਂ ਬਣਾਏਗੀ। ਦੋਵੇਂ ਟੀਮਾਂ ਤਿੰਨ-ਤਿੰਨ ਵਾਰ ਖ਼ਿਤਾਬ ਜਿੱਤ ਚੁੱਕੀਆਂ ਹਨ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਟੀਮ ਨੇ ਟੂਰਨਾਮੈਂਟ ਵਿੱਚ ਮਜ਼ਬੂਤ ਸ਼ੁਰੂਆਤ ਕੀਤੀ ਸੀ, ਪਰ ਵਿੱਚ-ਵਿਚਾਲੇ ਲੈਅ ਤੋਂ ਥਿੜ੍ਹਕ ਗਈ। ਉਸ ਨੂੰ ਮੁਹਾਲੀ ਵਿੱਚ ਆਖ਼ਰੀ ਲੀਗ ਮੈਚ ਵਿੱਚ ਪੰਜਾਬ ਨੇ ਛੇ ਵਿਕਟਾਂ ਨਾਲ ਹਰਾਇਆ।
ਚੇਨੱਈ ਲਈ ਚੰਗੀ ਗੱਲ ਇਹ ਹੈ ਕਿ ਮੈਚ ਉਸ ਦੇ ਗੜ੍ਹ ਵਿੱਚ ਹੋ ਰਿਹਾ ਹੈ, ਜਿੱਥੇ ਉਸ ਦਾ ਸ਼ਾਨਦਾਰ ਰਿਕਾਰਡ ਹੈ। ਚੇਨੱਈ ਨੇ ਐਮਏ ਚਿਦੰਬਰਮ ਸਟੇਡੀਅਮ ’ਤੇ ਸੱਤ ਵਿੱਚੋਂ ਛੇ ਮੈਚ ਜਿੱਤੇ ਹਨ, ਜਿਸ ਦਾ ਉਸ ਨੂੰ ਫ਼ਾਇਦਾ ਮਿਲੇਗਾ। ਹਾਰਨ ਵਾਲੀ ਟੀਮ 10 ਮਈ ਨੂੰ ਦੂਜਾ ਕੁਆਲੀਫਾਇਰ ਖੇਡੇਗੀ। ਲੀਗ ਗੇੜ ਵਿੱਚ ਚੇਨੱਈ ਦੇ ਸੀਨੀਅਰ ਕ੍ਰਮ ਨੇ ਵਿੱਚ-ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਇਨ੍ਹਾਂ ਨੂੰ ਮੁੰਬਈ ਦੇ ਬਿਹਤਰੀਨ ਗੇਂਦਬਾਜ਼ਾਂ ਸਾਹਮਣੇ ਬਿਹਤਰ ਖੇਡ ਵਿਖਾਉਣੀ ਹੋਵੇਗੀ। ਮੁੰਬਈ ਦੇ ਜਸਪ੍ਰੀਤ ਬੁਮਰਾਹ 17, ਲਸਿਥ ਮਲਿੰਗਾ 15, ਹਾਰਦਿਕ ਪਾਂਡਿਆ 14, ਕਰੁਣਾਲ ਪਾਂਡਿਆ ਅਤੇ ਰਾਹੁਲ ਚਾਹੜ ਦਸ-ਦਸ ਵਿਕਟਾਂ ਲੈ ਚੁੱਕੇ ਹਨ। ਚੇਨੱਈ ਲਈ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਕਪਤਾਨ ਧੋਨੀ ’ਤੇ ਹੀ ਰਹੀ ਹੈ, ਜਿਸ ਨੇ 12 ਮੈਚਾਂ ਵਿੱਚ ਤਿੰਨ ਨੀਮ ਸੈਂਕੜਿਆਂ ਦੀ ਮਦਦ ਨਾਲ 368 ਦੌੜਾਂ ਬਣਾਈਆਂ ਹਨ। ਉਸ ਦੇ ਨਾਲ ਸ਼ੇਨ ਵਾਟਸਨ ਅਤੇ ਸੁਰੇਸ਼ ਰੈਣਾ ਨੂੰ ਵੀ ਚੰਗੀਆਂ ਪਾਰੀਆਂ ਖੇਡਣੀਆਂ ਹੋਣਗੀਆਂ ਕਿਉਂਕਿ ਅੰਬਾਤੀ ਰਾਇਡੂ ਚੱਲ ਨਹੀਂ ਸਕਿਆ। ਚੇਨੱਈ ਨੂੰ ਕੇਦਾਰ ਜਾਧਵ ਦੀ ਘਾਟ ਰੜਕੇਗੀ, ਜਿਸ ਨੂੰ ਪੰਜਾਬ ਖ਼ਿਲਾਫ਼ ਮੈਚ ਦੌਰਾਨ ਮੋਢੇ ’ਤੇ ਸੱਟ ਲੱਗੀ ਹੈ। ਉਸ ਦੀ ਥਾਂ ਮੁਰਲੀ ਵਿਜੈ ਜਾਂ ਧਰੁਵ ਸ਼ੋਰੇ ਨੂੰ ਉਤਾਰਿਆ ਜਾ ਸਕਦਾ ਹੈ। ਇਸ ਸੈਸ਼ਨ ਵਿੱਚ ਗੇਂਦਬਾਜ਼ੀ ਚੇਨੱਈ ਦੀ ਤਾਕਤ ਰਹੀ ਹੈ ਅਤੇ ਇੱਥੇ ਹੌਲੀ ਵਿਕਟ ’ਤੇ ਤਾਂ ਉਸ ਦੇ ਗੇਂਦਬਾਜ਼ ਹੋਰ ਵੱਧ ਖ਼ਤਰਨਾਕ ਸਾਬਤ ਹੋਏ ਹਨ। ਇਮਰਾਨ ਤਾਹਿਰ ਹੁਣ ਤੱਕ 21 ਵਿਕਟਾਂ ਲੈ ਚੁੱਕਿਆ ਹੈ ਅਤੇ ਦਿੱਲੀ ਕੈਪੀਟਲਜ਼ ਦੇ ਕੈਗਿਸੋ ਰਬਾਡਾ (25 ਦੌੜਾਂ) ਮਗਰੋਂ ਦੂਜੇ ਸਥਾਨ ’ਤੇ ਹੈ। ਹਰਭਜਨ ਸਿੰਘ ਅਤੇ ਰਵਿੰਦਰ ਜਡੇਜਾ ਨੇ 13-13 ਵਿਕਟਾਂ ਲਈਆਂ ਹਨ।
ਚੇਨੱਈ ਦੇ ਗੇਂਦਬਾਜ਼ਾਂ ਲਈ ਚੁਣੌਤੀ ਸਖ਼ਤ ਹੈ ਕਿਉਂਕਿ ਮੁੰਬਈ ਦੇ ਕਵਿੰਟਨ ਡੀਕਾਕ (492 ਦੌੜਾਂ), ਰੋਹਿਤ ਸ਼ਰਮਾ (386 ਦੌੜਾਂ) ਅਤੇ ਹਾਰਦਿਕ ਪਾਂਡਿਆ (380 ਦੌੜਾਂ) ਸ਼ਾਨਦਾਰ ਲੈਅ ਵਿੱਚ ਹਨ। ਕੀਰੋਨ ਪੋਲਾਰਡ ਜੇਕਰ ਆਪਣੀ ਆਈ ’ਤੇ ਆ ਜਾਵੇ ਤਾਂ ਉਸ ਨੂੰ ਰੋਕਣਾ ਮੁਸ਼ਕਲ ਹੈ। ਅਜਿਹੇ ਵਿੱਚ ਦੀਪਕ ਚਾਹੜ ’ਤੇ ਸ਼ੁਰੂਆਤੀ ਵਿਕਟ ਲੈਣ ਦੀ ਜ਼ਿੰਮੇਵਾਰੀ ਹੋਵੇਗੀ, ਜੋ ਅਜੇ ਤੱਕ 16 ਵਿਕਟਾਂ ਲੈ ਚੁੱਕਿਆ ਹੈ। ਦੋਵਾਂ ਟੀਮਾਂ ਦੇ ਆਪਸੀ ਮੁਕਾਬਲਿਆਂ ਵਿੱਚ ਇਸ ਸਾਲ ਮੁੰਬਈ ਨੇ ਦੋਵੇਂ ਮੈਚ ਜਿੱਤੇ ਹਨ। ਮੈਚ ਰਾਤ 7.30 ਵਜੇ ਸ਼ੁਰੂ ਹੋਵੇਗਾ।

Facebook Comment
Project by : XtremeStudioz