Close
Menu

ਜਰਮਨੀ ਵਿੱਚ ਕੋਲਨ ਦੇ ਗੁਰਦੁਆਰਾ ਸਾਹਿਬ ਉਤੇ ਨਸਲੀ ਹਮਲਾ

-- 06 April,2019

ਫਰੈਂਕਫਰਟ, 6 ਅਪ੍ਰੈਲ – ਬੀਤੇ ਦਿਨ ਜਰਮਨੀ ਦੇ ਕੋਲਨ ਵਿੱਚ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਉਤੇ ਅਣਪਛਾਤੇ ਵਿਅਕਤੀਆਂ ਨੇ ਜਰਮਨ ਭਾਸ਼ਾ ਵਿੱਚ ‘ਮੂਸ ਰਾਊਸ’ ਲਿਖ ਦਿੱਤਾ, ਜਿਸ ਦਾ ਅਰਥ ਹੈ ਕਿ ‘ਬਾਹਰ ਨਿਕਲੋ- ਭਾਵ ਸਾਡਾ ਦੇਸ਼ ਛੱਡੋ’। ਇਹ ਘਟਨਾ ਉਪਰ ਲੋਕਲ ਸਿੱਖ ਭਾਈਚਾਰਾ ਚਿੰਤਾ ਪ੍ਰਗਟ ਕਰ ਰਿਹਾ ਹੈ ਅਤੇ ਇਸ ਨੂੰ ਨਸਲੀ ਤੱਤਾਂ ਵੱਲੋਂ ਦਿੱਤੀ ਚਿਤਾਵਨੀ ਮੰਨ ਰਿਹਾ ਹੈ, ਜੋ ਸ਼ਰ੍ਹੇਆਮ ਸਿੱਖਾਂ ਨੂੰ ਜਰਮਨ ਛੱਡਣ ਲਈ ਕਹਿ ਰਹੇ ਹਨ।
ਇਸ ਘਟਨਾ ਉੱਤੇ ਚਿੰਤ ਪ੍ਰਗਟ ਕਰਦੇ ਹੋਏ ਭਾਰਤੀ ਕੌਂਸਲੇਟ ਫਰੈਂਕਫਰਟ ਨੇ ਕੋਲਨ ਦੀ ਪੁਲਸ ਨਾਲ ਸੰਪਰਕ ਕਰ ਕੇ ਜਲਦੀ ਇਸ ਉਤੇ ਕਾਰਵਾਈ ਕਰਨ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਸ ਤਾਇਨਾਤ ਕਰਨ ਦੀ ਮੰਗ ਕੀਤੀ ਹੈ, ਜਿਸ ਦੇ ਪ੍ਰਤੀਕਰਮ ਵਜੋਂ ਕੋਲਨ ਦੀ ਪੁਲਸ ਨੇ ਪੂਰੇ ਸਹਿਯੋਗ ਦੇਣ ਦਾ ਵਾਅਦਾ ਕੀਤਾ। ਵਰਨਣ ਯੋਗ ਹੈ ਕਿ ਪਿਛਲੇ ਸਾਲ ਐਸਨ ਦੇ ਗੁਰਦੁਆਰਾ ਸਾਹਿਬ ਵਿੱਚ ਤਿੰਨ ਮੁਸਲਮਾਨ ਕੱਟੜਪੰਥੀਆਂ ਵੱਲੋਂ ਵਿਸਫੋਟਕ ਪਦਾਰਥ ਦਾ ਹਮਲਾ ਕੀਤਾ ਗਿਆ ਸੀ, ਜਿਸ ਨਾਲ ਗ੍ਰੰਥੀ ਸਿੰਘ ਅਤੇ ਨਾਲ ਕੁਝ ਹੋਰ ਲੋਕ ਜ਼ਖਮੀ ਹੋਏ ਸਨ, ਜਿਸ ਉਪਰ ਕਾਰਵਾਈ ਕਰਨ ‘ਤੇ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਅਤੇ ਮੁਕੱਦਮਾ ਚੱਲਣ ‘ਤੇ ਤਿੰਨਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ।

Facebook Comment
Project by : XtremeStudioz