Close
Menu

ਜਾਪਾਨ ‘ਚ ਅਮਰੀਕੀ ਫੌਜ ਦਾ ਹੈਲੀਕਾਪਟਰ ਹੋਇਆ ਦੁਰਘਟਨਾ ਦਾ ਸ਼ਿਕਾਰ

-- 05 August,2013

helicopter

ਟੋਕੀਓ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਜਾਪਾਨ ਦੇ ਦੱਖਣੀ ਦੀਪ ਓਕੀਨਾਵਾ ਵਿਚ ਅੱਜ ਅਮਰੀਕੀ ਫੌਜ ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਜਾਪਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਓਕੀਨਾਵਾ ਵਿਚ ਅਮਰੀਕੀ ਜਲ ਫੌਜ ਦੇ ਹੈਨਸੇਨ ਕੈਂਪ ਵਿਚ ਹੋਇਆ ਅਤੇ ਇਸ ਵਿਚ ਕਿਸੇ ਜਾਪਾਨੀ ਨਾਗਰਿਕ ਜ਼ਖਮੀ ਨਹੀਂ ਹੋਇਆ ਹੈ ਪਰ ਅਮਰੀਕੀ ਫੌਜ ਦੇ ਕਿਸੇ ਜਵਾਨ ਦੇ ਇਸ ਹਾਦਸੇ ਵਿਚ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਊ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ ਲਈ ਸਥਿਤੀ ‘ਤੇ ਕਾਬੂ ਪਾਉਣ ਲਈ ਭੇਜ ਦਿੱਤਾ ਗਿਆ ਹੈ। ਇਕ ਨਿੱਜੀ ਚੈਨਲ ਦੀ ਰਿਪੋਰਟ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ ਸੀ. ਐੱਚ. ਸੀ।
ਜ਼ਿਕਰਯੋਗ ਹੈ ਕਿ ਓਕੀਨਾਵਾ ਵਿਚ ਭਾਰੀ ਗਿਣਤੀ ਵਿਚ ਅਮਰੀਕੀ ਫੌਜੀਆਂ ਦੀ ਤਾਇਨਾਤੀ ਦਾ ਲੋਕ ਹਮੇਸ਼ਾ ਤੋਂ ਹੀ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਮੁਤਾਬਕ ਅਮਰੀਕੀ ਬੇਸ ਕੈਂਪ ਕਾਰਨ ਇਸ ਖੇਤਰ ਵਿਚ ਹਾਦਸੇ, ਅਪਰਾਧ ਅਤੇ ਪ੍ਰਦੂਸ਼ਣ ਵਿਚ ਕਾਫੀ ਵਾਧਾ ਹੋਇਆ ਹੈ।

Facebook Comment
Project by : XtremeStudioz