Close
Menu

ਜੂਨੀਅਰ ਮਹਿਲਾ ਹਾਕੀ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ

-- 05 August,2013

junior_hocky

ਮੋਸ਼ੇਂਗਲਾਬਾਖ-5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤ ਨੇ ਸਟ੍ਰਾਈਕਰ ਰਾਨੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪੇਨਲਟੀ ਸ਼ੂਟ ਆਉਟ ਵਿਚ ਐਤਵਾਰ ਨੂੰ ਇੱਥੇ ਇੰਗਲੈਂਡ ਨੂੰ 3-2 ਨਾਲ ਹਰਾਕੇ ਜੂਨੀਅਰ ਮਹਿਲਾ ਵਿਸ਼ਵ ਕੱਪ ਵਿਚ ਪਹਿਲੀ ਵਾਰ ਕਾਂਸੇ ਦਾ ਤਮਗਾ ਜਿੱਤ ਕੇ ਭਾਰਤੀ ਖੇਡਾਂ ਵਿਚ ਨਵਾਂ ਇਤਿਹਾਸ ਰਚਿਆ ਹੈ। 18 ਸਾਲਾ ਰਾਣੀ ਨੇ ਰੈਗੂਲਰ ਸਮੇਂ ਵਿਚ ਭਾਰਤ ਵੱਲੋਂ ਇਕੋ ਇਕ ਗੋਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੈਨਲਟੀ ਸ਼ੂਟਆਉਟ ਵਿਚ ਦੋ ਵਾਰ ਗੋਲ ਕਰਕੇ ਭਾਰਤ ਨੂੰ ਯਾਦਗਾਰ ਜਿੱਤ ਦਿਵਾਈ। ਭਾਰਤ ਨੇ ਮੁਕਾਬਲੇ ਵਿਚ ਚੋਟੀ ਦੀ ਟੀਮਾਂ ਨੂੰ ਹੈਰਾਨੀ ਵਿਚ ਪਾ ਕੇ ਆਪਣੀ ਮੁਹਿੰਮ ਦਾ ਸ਼ਾਨਦਾਰ ਅੰਤ ਕੀਤਾ। ਰੈਗੂਲਰ ਸਮੇਂ ਤਕ ਭਾਰਤ ਅਤੇ ਇੰਗਲੈਂਡ ਦੋਵੇਂ ਹੀ 1-1 ਨਾਲ ਬਰਾਬਰ ਚਲ ਰਹੇ ਸਨ। ਸ਼ੂਟ ਆਉਟ ਵਿਚ ਨਵਨੀਤ ਕੌਰ ਦੇ ਗੋਲ ਕਰਨ ਤੋਂ ਬਾਅਦ ਅੰਨਾ ਟਾਮਨ ਅਸਫਲ ਰਹੀ ਜਿਸ ਨਾਲ ਭਾਰਤ ਨੇ 3-2 ਨਾਲ ਜਿੱਤ ਦਰਜ ਕੀਤੀ। ਰਾਨੀ ਨੇ ਸ਼ੂਟ ਆਉਟ ਵਿਚ ਪਹਿਲਾ ਸ਼ਾਟ ਲਿਆ ਅਤੇ ਉਹ ਗੋਲ ਕਰਨ ਵਿਚ ਸਫਲ ਰਹੀ। ਇੰਗਲੈਂਡ ਵੱਲੋਂ ਸਿਰਫ਼ ਏਮਿਲੀ ਡੇਫ੍ਰਾਂਡ ਹੀ ਗੋਲ ਕਰ ਪਾਈ ਜਿਸ ਨਾਲ ਭਾਰਤ ਦੀ ਬੜ੍ਹਤ ਬਰਾਬਰ ਹੋ ਗਈ। ਨਵਨੀਤ ਆਪਣਾ ਪਹਿਲਾ ਸਟ੍ਰੋਕ ਲਗਾਉਣ ਵਿਚ ਅਸਫਲ ਹੋ ਗਈ ਸੀ ਪਰ ਦੂਜੇ ਸਟ੍ਰੋਕ ਵਿਚ ਉਨ੍ਹਾਂ ਨੇ ਭਾਰਤ ਨੂੰ ਜਿੱਤ ਦਿਵਾ ਦਿੱਤੀ।

Facebook Comment
Project by : XtremeStudioz