Close
Menu

ਜੇ. ਡੀ. ਐੱਸ.- ਭਾਜਪਾ ਤਾਲਮੇਲ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ- ਮੁੱਖ ਮੰਤਰੀ

-- 05 August,2013

siddar

ਬੰਗਲੌਰ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸੋਮਵਾਰ ਨੂੰ ਕਿਹਾ ਕਿ ਦੋ ਲੋਕਸਭਾ ਸੀਟਾਂ ‘ਤੇ 21 ਅਗਸਤ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਜੇ. ਡੀ. ਐੱਸ. ਅਤੇ ਭਾਜਪਾ ਦਰਮਿਆਨ ਤਾਲਮੇਲ ਨਾਲ ਸੱਤਾਧਾਰੀ ਕਾਂਗਰਸ ਨੂੰ ਮਦਦ ਮਿਲੇਗੀ ਅਤੇ ਜੇ. ਡੀ. ਐੱਸ. ਦਾ ਅਸਲੀ ਰੰਗ ਸਾਹਮਣੇ ਆਏਗਾ। ਸਿੱਧਰਮਈਆ ਨੇ ਕਿਹਾ,”ਭਾਜਪਾ ਅਤੇ ਜੇ. ਡੀ. ਐੱਸ.. ਦਰਮਿਆਨ ਤਾਲਮੇਲ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ, ਇਸ ਨਾਲ ਸਾਨੂੰ ਚੋਣਾਂ ਜਿੱਤਣ ‘ਚ ਮਦਦ ਮਿਲੇਗੀ, ਲੋਕ ਹੁਣ ਉਨ੍ਹਾਂ ਦੇ (ਜੇ. ਡੀ. ਐੱਸ.) ਅਸਲੀ ਰੰਗ ਨੂੰ ਜਾਣਗੇ ਕਿ ਕੌਣ ਫਿਰਕੂ ਹੈ ਅਤੇ ਕੌਣ ਧਰਮਨਿਰਪੱਖ।” ਉਨ੍ਹਾਂ ਨੇ ਕਿਹਾ,”ਲੋਕ ਹੁਣ (ਜੇ. ਡੀ. ਐੱਸ. ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ) ਦੇਵਗੌੜਾ ਅਤੇ ਉਨ੍ਹਾਂ ਦੇ ਬੇਟੇ ਐੱਚ. ਡੀ. ਕੁਮਾਰਾਸਵਾਮੀ ਬਾਰੇ ਜਾਣਗੇ ਜੋ ਹਮੇਸ਼ਾ ਖੁਦ ਦੇ ਧਰਮਨਿਰਪੱਖ ਹੋਣ ਦੀ ਸ਼ੇਖੀ ਐਲਾਨ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਜੇ. ਡੀ. ਐੱਸ. ਅਤੇ ਫਿਰਕੂ ਪਾਰਟੀਆਂ ਦਰਮਿਆਨ ਕੋਈ ਅੰਤਰ ਨਹੀਂ ਹੈ। ਉਨ੍ਹਾਂ ਨੇ ਕਿਹਾ,”ਨਾਂ ‘ਚ ਸੈਕਯੁਲਰ ਲਾਉਣ ਨਾਲ ਕੋਈ ਧਰਮਨਿਰਪੱਖ ਨਹੀਂ ਹੋ ਜਾਂਦਾ।” ਖਬਰਾਂ ਮੁਤਾਬਕ ਭਾਜਪਾ ਅਤੇ ਜੇ. ਡੀ. ਐੱਸ. ‘ਚ ਦੋਹਾਂ ਸੀਟਾਂ ਦੇ ਨਾਲ ਹੀ ਤਿੰਨ ਵਿਧਾਨ ਪ੍ਰੀਸ਼ਦ ਸੀਟਾਂ ‘ਤੇ ਤਾਲਮੇਲ ਲਈ ਗੱਲਬਾਤ ਹੋ ਰਹੀ ਹੈ।

Facebook Comment
Project by : XtremeStudioz