Close
Menu

ਜੱਟ ਲੁੱਟਿਆ ਗਿਆ ਓਏ

-- 06 August,2013

tractor

ਭੱਜੇ ਜਾਂਦੇ ਟਰੈਕਟਰ ਦੇ ਵੱਖੀ ਵਿਚ ਡੰਡੇ ਮਾਰ ਕੇ ਪੁਲਸੀਆਂ ਨੇ ਮੇਰਾ ਟਰੈਕਟਰ ਸੜਕ ਦੇ ਇਕ ਪਾਸੇ ਰੁਕਵਾ ਲਿਆ। ਇਹ ਦੋ ਹੌਲਦਾਰ ਤਾਂ ਕੰਵਲ ਚੌਂਕ ਤੋਂ ਹੀ ਮੇਰੇ ਪਿਛੇ ਲੱਗੇ ਹੋਏ ਸਨ। ਕਿਧਰ ਮੂੰਹ ਚੁੱਕੀ ਜਾਨੈ ਓਏ ਤੈਨੂੰ ਪਤਾ ਨਹੀਂ ਇਹ ਵੰਨ-ਵੇ ਟਰੈਫਿਕ ਹੈ। ਉੱਤਰ ਹੇਠਾਂ ਤੇ ਸਰਦਾਰ ਕੋਲ ਚੱਲ।…ਸਰਦਾਰ ਬੈਠਾ ਕਿੱਥੇ ਹੈ? ਹੌਲਦਾਰ ਉਹ ਸ਼ਰਾਬ ਦੇ ਠੇਕੇ ‘ਤੇ ਬੈਠੇ ਐ।….ਦੇਸੀ ਕਿ ਅੰਗਰੇਜ਼ੀ ਦੇ ‘ਤੇ? ਹੌਲਦਾਰ ਇਕ-ਦੂਜੇ ਵੱਲ ਝਾਕਣ ਲੱਗ ਪਏ, ਉਹ ਦੋਹਾਂ ਠੇਕਿਆਂ ਦੇ ਵਿਚਾਲੇ ਬੈਠੇ ਐ। ਮੈਂ ਉਸੇ ਵੇਲੇ ਨੋਟ ਕੱਢ ਲਿਆ…ਬਈ ਤੁਸੀਂ ਕਿਹੜਾ ਸਰਦਾਰ ਤੋਂ ਘੱਟ ਹੋ। ਨੋਟ ਫੜਿਆ ਤੇ ਦੋਵੇਂ ਤੁਰਦੇ ਬਣੇ। ਜੱਟ ਤਾਂ ਸ਼ਹਿਰ ਵੜਦਿਆਂ ਹੀ ਲੁੱਟਿਆ ਗਿਆ ਹੈ। ਹੁਣ ਨੇਰੇ ਨਾਲ ਬੈਠਾ ਤਾਇਆ ਮੈਨੂੰ ਮੁੜ-ਮੁੜ ਪੁੱਛੀ ਜਾਂਦੈ ਕਿ ਇਹ ਵੰਨ-ਵੇ ਟਰੈਫਿਕ ਕੀ ਹੋਈ। ਮੈਂ ਇਹ ਦੱਸ ਕੇ ਤਾਏ ਸਿਰ ਸੌ ਘੜਾ ਪਾਣੀ ਦਾ ਨਹੀਂ ਪਾਉਣਾ ਚਾਹੁੰਦਾ ਪਰ ਤਾਏ ਦੀ ਵੰਨ-ਵੇ ਵਾਲੀ ਗੱਲ ਆਪ ਨੂੰ ਜ਼ਰੂਰ ਦੱਸ ਦਿੰਦਾ ਹਾਂ।ਅੱਜ ਤੋਂ 50 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਜੁਆਕ ਅਤੇ ਸਾਡੇ ਵਡਾਰੂ ਚੜ੍ਹਦੀ ਕਲਾ ਵਿਚ ਹੁੰਦੇ ਸਨ। ਜਗਰਾਵਾਂ ਦੀ ਸਬਜ਼ੀ ਮੰਡੀ ਵੀ ਉਨ੍ਹਾਂ ਦਿਨਾਂ ਵਿਚ ਹੀ ਬਣੀ ਸੀ। ਅਸੀਂ ਵੀ ਮੰਡੀ ਵਿਚੋਂ ਨੋਟਾਂ ਨਾਲ ਜੇਬਾਂ ਭਰਨ ਦੀ ਗੱਲ ਸੋਚ ਕੇ ਖਰਬੂਜ਼ੇ ਬੀਜ ਲਏ। ਜਦੋਂ ਵਾੜਾ ਖਰਬੂਜ਼ਿਆਂ ਨਾਲ ਭਰ ਗਿਆ ਤਾਂ ਕੋਈ ਚੋਰੀ-ਛੁਪੇ ਵੇਲਾਂ ਪੁੱਟ ਕੇ ਢੇਰ ਲਾ ਜਾਂਦਾ, ਪਰ ਚੋਰ ਬੜਾ ਚੁਸਤ ਹੈ ਫੜਿਆ ਹੀ ਨਹੀਂ ਜਾਂਦਾ। ਸਾਡੇ ਪਿੰਡ ਇਕ ਭੂਆ ਹੁੰਦੀ ਸੀ ਉਹ ਸਕੀ ਭੂਆ ਕਿਨ੍ਹਾਂ ਦੀ ਲੱਗਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ। ਸ਼ਾਇਦ ਚਾਚੇ ਨਹਿਰੂ ਵਾਂਗ ਜਗਤ ਭੂਆ ਹੀ ਹੋਏ ਪਰ ਉਹ ਚੀਜ਼ ਕਿਸੇ ਦੀ ਵੀ ਨਹੀਂ ਸੀ ਛੱਡਦੀ। ਇਕ ਦਿਨ ਜਦੋਂ ਭੂਆ ਚੁੰਨੀ ਵਿਚ ਹੀ ਖਰਬੂਜ਼ੇ ਬੰਨ੍ਹ ਕੇ ਭੱਜਣ ਲੱਗੀ ਤਾਂ ਤਾਏ ਨੇ ਪੰਡ ਨੂੰ ਹੱਥ ਜਾ ਪਾਇਆ। ਭੂਆ ਤਾਂ ਉਸੇ ਵੇਲੇ ਚੀਕਾਂ ਮਾਰਦੀ ਹੋਈ ਥਾਣੇ ਜਾ ਵੜੀ ਤੇ ਪੁਲਸ ਚੜ੍ਹਾ ਲਿਆਈ।ਕਿਉਂ ਉਏ ਤੂੰ ਭੂਆ ਦੀ ਚੁੰਨੀ ਨੂੰ ਹੱਥ ਪਾਇਆ। ਥਾਣੇਦਾਰ ਵੀ ਇਸ ਭੂਤਨੀ ਨੂੰ ਭੂਆ ਹੀ ਆਖੀ ਜਾਂਦਾ। ਤਾਇਆ ਤਾਂ ਮਿੰਨਤਾਂ ਕਰੀ ਜਾਂਦਾ ਕਿ ਮੈਂ ਤਾਂ ਪੰਡ ਨੂੰ ਹੀ ਹੱਥ ਪਾਇਆ ਸੀ। ਥਾਣੇਦਾਰ ਕੜਕਦਾ ਉਏ ਹੱਥ ਤਾਂ ਚੁੰਨੀ ਨੂੰ ਹੀ ਪਾਇਆ ਸੀ। ਅਖੀਰ ਪੁਲਸ ਤੋਂ ਤਾਏ ਦਾ ਖਹਿੜਾ ਛੁਡਾਉਣ ਦੀ ਗੱਲ 100 ਰੁਪਏ ਵਿਚ ਮੁੱਕ ਗਈ। ਤਾਏ ਕੋਲ ਵੀ 100 ਦਾ ਇਕੋ ਨੋਟ ਹੀ ਸੀ ਜਿਸ ਵਿਚੋਂ 8 ਰੁਪਈਏ ਦਾ ਚਾਹ ਗੁੜ ਉਹ ਪਹਿਲਾਂ ਹੀ ਲੈ ਆਇਆ ਸੀ। ਹੁਣ ਫਸੇ ਹੋਏ ਤਾਏ ਨੇ ਬਾਕੀ ਦੇ ਬੰਨਵੇਂ ਰੁਪਈਆਂ ਦੇ ਨਾਲ ਗੁੜ ਚਾਹ ਵੀ ਪੁਲਸ ਦੇ ਮੂਹਰੇ ਲਿਆ ਧਰਿਆ। ਦੇਖ ਲਓ ਦੁਨੀਆਂ ਵਾਲਿਓ ਜੱਟ ਤਾਂ ਇਥੇ ਵੀ ਲੁੱਟਿਆ ਗਿਆ ਹੈ। ਹੁਣ ਜਦੋਂ ਅਸੀਂ ਖਰਬੂਜ਼ਿਆਂ ਦਾ ਗੱਡਾ ਭਰ ਕੇ ਮੰਡੀ ਨੂੰ ਤੁਰਨ ਲੱਗੇ ਤਾਂ ਮੀਂਹ ਵਰ੍ਹਨ ਲੱਗ ਪਿਆ। ਤਿੰਨ ਦਿਨ ਮੀਂਹ ਬੰਦ ਹੀ ਨਾ ਹੋਇਆ ਤੇ ਖਰਬੂਜ਼ੇ ਵੀ ਪਿੱਲੇ ਹੋ ਗਏ ਅੱਗੇ ਮੰਡੀ ਵਿਚ ਜਦੋਂ ਸਾਡੇ ਖਰਬੂਜ਼ਿਆਂ ਦਾ ਕੋਈ ਗਾਹਕ ਹੀ ਨਾ ਲੱਗਿਆ ਤਾਂ ਆੜ੍ਹਤੀਆ ਚਾਚਾ ਜੁਗਿੰਦਰ ਸਿੰਘ ਕੱਲਾ ਹੀ ਬੋਲੀ ਕਰਨ ਲੱਗ ਪਿਆ। ਆਨਾ-ਸਵਾਆਨਾ-ਢਾਈ ਆਨੇ-ਕਰਦਾ ਹੋਇਆ ਕੱਲਾ ਹੀ ਬੋਲੀ ਚੜ੍ਹਾ ਕੇ ਇਕ ਰੁਪਈਆ ਤਿੰਨ ਆਨੇ ਤੇ ਅੱਪੜ ਗਿਆ। ਇਕ ਬੰਦੇ ਨੇ ਆਕੇ ਜਦੋਂ ਸਵਾ ਰੁਪਈਆ ਕਿਹਾ ਤਾਂ ਚਾਚੇ ਨੇ ਇਕ ਆਨਾ ਹੋਰ ਵਧਾ ਕੇ ਇਕ ਰੁਪਈਆ ਪੰਜ ਆਨੇ ‘ਤੇ ਬੋਲੀ ਏਕ-ਦੋ-ਤੀਨ ਕਰ ਦਿੱਤੀ। ਇਕ ਆਨਾ ਆਪਣੀ ਆੜ੍ਹਤ ਦਾ ਕੱਟ ਕੇ ਸਵਾ ਰੁਪਈਆ ਸਾਡੇ ਹੱਥ ਫੜਾ ਦਿੱਤਾ। ਹੁਣ ਚਾਚੇ ਨੇ ਤਾਂ ਮੁਫਤ ਖਰਬੂਜ਼ੇ ਖਾਣ ਦਾ ਲੋਕਾਂ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ। ਨਾਲੇ ਹੀ ਤਿੰਨ ਖਾਲੀ ਪੀਪੇ ਵੀ ਧਰ ਦਿੱਤੇ। ਲਉ ਬਈ ਖਾਓ ਜਿੰਨਾ ਜੀ ਕਰਦੈ ਤੇ ਬੀ ਇਨ੍ਹਾਂ ਪੀਪਿਆਂ ‘ਚ ਪਾਈ ਜਾਓ। ਮਿੰਟਾਂ ਵਿਚ ਹੀ ਤਿੰਨੇ ਪੀਪੇ ਬੀਆਂ ਨਾਲ ਭਰ ਗਏ ਜਿਨ੍ਹਾਂ ਨੂੰ ਇਕ ਬੰਦਾ ਛੇ ਰੁਪਏ ਵਿਚ ਖਰੀਦ ਕੇ ਲੈ ਗਿਆ। ਦੇਖ ਲਓ ਜੱਟ ਤਾਂ ਉਤਮ ਖੇਤੀ ਕਰਦਾ ਹੋਇਆ ਵੀ ਲੁੱਟਿਆ ਗਿਆ ਹੈ। ਇਕ ਵਾਰ ਅਸੀਂ ਟਿਊਬਵੈੱਲ ਦੀ ਕੋਠੀ ਦੀ ਤਿੜਕੀ ਹੋਈ ਕੰਧ ਢਾਹ ਕੇ ਦੁਬਾਰਾ ਕੱਢ ਕੇ ਫਿਰ ਉਸੇ ਥਾਂ‘ ਤੇ ਬਿਜਲੀ ਦੀ ਫਿਟਿੰਗ ਕਰ ਦਿੱਤੀ ਤੇ ਨਾਲ ਹੀ ਬਿਜਲੀ ਵਾਲੇ ਵੀ ਆ ਧਮਕੇ। ਕਿਉਂ ਬਈ ਤੁਸੀਂ ਬਿਨਾਂ ਆਗਿਆ ਤੋਂ ਫਿਟਿੰਗ ਕਿਉਂ ਹਿਲਾਈ ਐ ਤੇ ਮੋਟਾ ਜੁਰਮਾਨਾ ਠੋਕ ਕੇ ਉਹ ਵੀ ਤੁਰਦੇ ਲੱਗੇ। ਇਕ ਜੱਟ ਦਾ ਸਰੋਂ ਦੇ ਫੂਸ ਨਾਲ ਲੱਦਿਆ ਟਰੈਕਟਰ ਤਿੰਨ ਦਿਨ ਥਾਣੇ ਡੱਕਿਆ ਖੜਾ ਰਿਹਾ ਆਹ ਚੌਲਾਂ ਦੀ ਫੱਕ ਨਾਲ ਲੱਦਿਆ ਟਰੱਕ ਜੋ ਸੜਕ ਦੇ ਨਾਲ ਦੋਹਾਂ ਪਾਸਿਆਂ ਦੀ ਪਟੜੀ ਵੀ ਰੋਕੀ ਜਾਂਦੈ ਸਾਡੀ ਪੁਲਸ ਨੂੰ ਕਿਉਂ ਨਹੀਂ ਦਿਸਦਾ। ਜੱਟ ਦੀ ਇਹ ਦੁਰਦਸ਼ਾ ਹੋਈ ਕਿਉਂ ਆਓ ਜ਼ਰਾ ਪੰਛੀ ਝਾਤ ਮਾਰੀਏ।ਆਬਾਦੀ ਦਾ ਬੇ-ਅਥਾਹ ਵਾਧਾ ਜੱਟ ਦੀ ਜ਼ਮੀਨ ਨੂੰ ਨਿਗਲ ਗਿਆ ਹੈ। ਦੇਸ਼ ਦੀ ਅਜ਼ਾਦੀ ਵੇਲੇ ਆਮ ਜੱਟ ਕੋਲ 20 ਕਿੱਲੇ ਜ਼ਮੀਨ ਹੁੰਦੀ ਸੀ ਜੋ ਹੁਣ ਕਨਾਲਾਂ ਵਿਚ ਹੀ ਰਹਿ ਗਈ ਹੈ। ਜਿਹੜੀਆਂ ਕਨਾਲਾਂ ਕੋਲ ਸਨ ਉਹ ਵੀ ਵੇਚ ਕੇ ਕਾਰ ਕੋਠੀ ‘ਤੇ ਖਰਚ ਕਰ ਦਿੱਤੀਆਂ ਹਨ। ਕਦੇ ਬੱਕਰੇ ਬੁਲਾਉਣ ਵਾਲਾ ਜੱਟ ਅਤੇ ਜੱਟੀ ਪੰਦਰਾਂ ਮੁਰੱਬਿਆਂ ਵਾਲੀ ਤਾਂ ਸਿਰਫ ਗੀਤਾਂ ਵਿਚ ਹੀ ਰਹਿ ਗਏ ਹਨ। ਅਜੇ ਤੇਰੀ ਕਣਕ ਖੇਤਾਂ ਵਿਚ ਹੀ ਖੜੀ ਹੈ ਨੌਂ ਰੁਪਏ ਕਿਲੋ ਦਾ ਭਾਅ ਸੁਣ ਕੇ ਤੂੰ ਮਾਮਲਾ ਦੋ ਹਜ਼ਾਰ ਪਹਿਲਾਂ ਹੀ ਚੱਕ ਦਿੱਤਾ ਹੈ। ਡੇਢ ਕਨਾਲ ਮੂੰਗੀ ਨੂੰ ਗੁਡਣ ਵਾਸਤੇ ਤੂੰ ਡੇਢ ਮਹੀਨਾ ਭਈਆਂ ਨੂੰ ਭਾਲਣ ਵਿਚ ਹੀ ਲੰਘਾ ਦਿੱਤਾ ਹੈ ਤੇ ਮੂੰਗੀ ਨੂੰ ਮੱਛਰ ਖਾ ਗਿਆ ਹੈ। ਡੇਢ ਕਿੱਲਾ ਜ਼ਮੀਨ ਹੈ ਨਹੀਂ ਤਿੰਨ ਕਿਲੋ ਡੇਅਰੀ ‘ਤੇ ਦੁੱਧ ਪੈਂਦਾ ਪਰ ਨੌਕਰ ਤੂੰ ਤਿੰਨ-ਤਿੰਨ ਰੱਖੀ ਬੈਠਾ ਹੈਂ। ਸਿਆਣੇ ਸੱਚ ਕਹਿੰਦੇ ਹਨ ਕਿ ਹੱਥੀਂ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਜੇ ਅੱਜ ਜੱਟ ਦਾ ਸਾਰਾ ਕਰਜ਼ਾ ਮੁਆਫ ਹੋ ਵੀ ਜਾਏ ਤਾਂ ਵੀ ਜੱਟ ਦੇ ਬਚਣ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ।
ਜੱਟ ਲੁੱਟਿਆ ਗਿਆ ਓਏ¬ ਸੁਖਦੇਵ ਸਿੰਘ ਮਲਕ : ਭੱਜੇ ਜਾਂਦੇ ਟਰੈਕਟਰ ਦੇ ਵੱਖੀ ਵਿਚ ਡੰਡੇ ਮਾਰ ਕੇ ਪੁਲਸੀਆਂ ਨੇ ਮੇਰਾ ਟਰੈਕਟਰ ਸੜਕ ਦੇ ਇਕ ਪਾਸੇ ਰੁਕਵਾ ਲਿਆ। ਇਹ ਦੋ ਹੌਲਦਾਰ ਤਾਂ ਕੰਵਲ ਚੌਂਕ ਤੋਂ ਹੀ ਮੇਰੇ ਪਿਛੇ ਲੱਗੇ ਹੋਏ ਸਨ। ਕਿਧਰ ਮੂੰਹ ਚੁੱਕੀ ਜਾਨੈ ਓਏ ਤੈਨੂੰ ਪਤਾ ਨਹੀਂ ਇਹ ਵੰਨ-ਵੇ ਟਰੈਫਿਕ ਹੈ। ਉੱਤਰ ਹੇਠਾਂ ਤੇ ਸਰਦਾਰ ਕੋਲ ਚੱਲ।…ਸਰਦਾਰ ਬੈਠਾ ਕਿੱਥੇ ਹੈ? ਹੌਲਦਾਰ ਉਹ ਸ਼ਰਾਬ ਦੇ ਠੇਕੇ ‘ਤੇ ਬੈਠੇ ਐ।….ਦੇਸੀ ਕਿ ਅੰਗਰੇਜ਼ੀ ਦੇ ‘ਤੇ? ਹੌਲਦਾਰ ਇਕ-ਦੂਜੇ ਵੱਲ ਝਾਕਣ ਲੱਗ ਪਏ, ਉਹ ਦੋਹਾਂ ਠੇਕਿਆਂ ਦੇ ਵਿਚਾਲੇ ਬੈਠੇ ਐ। ਮੈਂ ਉਸੇ ਵੇਲੇ ਨੋਟ ਕੱਢ ਲਿਆ…ਬਈ ਤੁਸੀਂ ਕਿਹੜਾ ਸਰਦਾਰ ਤੋਂ ਘੱਟ ਹੋ। ਨੋਟ ਫੜਿਆ ਤੇ ਦੋਵੇਂ ਤੁਰਦੇ ਬਣੇ। ਜੱਟ ਤਾਂ ਸ਼ਹਿਰ ਵੜਦਿਆਂ ਹੀ ਲੁੱਟਿਆ ਗਿਆ ਹੈ। ਹੁਣ ਨੇਰੇ ਨਾਲ ਬੈਠਾ ਤਾਇਆ ਮੈਨੂੰ ਮੁੜ-ਮੁੜ ਪੁੱਛੀ ਜਾਂਦੈ ਕਿ ਇਹ ਵੰਨ-ਵੇ ਟਰੈਫਿਕ ਕੀ ਹੋਈ। ਮੈਂ ਇਹ ਦੱਸ ਕੇ ਤਾਏ ਸਿਰ ਸੌ ਘੜਾ ਪਾਣੀ ਦਾ ਨਹੀਂ ਪਾਉਣਾ ਚਾਹੁੰਦਾ ਪਰ ਤਾਏ ਦੀ ਵੰਨ-ਵੇ ਵਾਲੀ ਗੱਲ ਆਪ ਨੂੰ ਜ਼ਰੂਰ ਦੱਸ ਦਿੰਦਾ ਹਾਂ।ਅੱਜ ਤੋਂ 50 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਜੁਆਕ ਅਤੇ ਸਾਡੇ ਵਡਾਰੂ ਚੜ੍ਹਦੀ ਕਲਾ ਵਿਚ ਹੁੰਦੇ ਸਨ। ਜਗਰਾਵਾਂ ਦੀ ਸਬਜ਼ੀ ਮੰਡੀ ਵੀ ਉਨ੍ਹਾਂ ਦਿਨਾਂ ਵਿਚ ਹੀ ਬਣੀ ਸੀ। ਅਸੀਂ ਵੀ ਮੰਡੀ ਵਿਚੋਂ ਨੋਟਾਂ ਨਾਲ ਜੇਬਾਂ ਭਰਨ ਦੀ ਗੱਲ ਸੋਚ ਕੇ ਖਰਬੂਜ਼ੇ ਬੀਜ ਲਏ। ਜਦੋਂ ਵਾੜਾ ਖਰਬੂਜ਼ਿਆਂ ਨਾਲ ਭਰ ਗਿਆ ਤਾਂ ਕੋਈ ਚੋਰੀ-ਛੁਪੇ ਵੇਲਾਂ ਪੁੱਟ ਕੇ ਢੇਰ ਲਾ ਜਾਂਦਾ, ਪਰ ਚੋਰ ਬੜਾ ਚੁਸਤ ਹੈ ਫੜਿਆ ਹੀ ਨਹੀਂ ਜਾਂਦਾ। ਸਾਡੇ ਪਿੰਡ ਇਕ ਭੂਆ ਹੁੰਦੀ ਸੀ ਉਹ ਸਕੀ ਭੂਆ ਕਿਨ੍ਹਾਂ ਦੀ ਲੱਗਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ। ਸ਼ਾਇਦ ਚਾਚੇ ਨਹਿਰੂ ਵਾਂਗ ਜਗਤ ਭੂਆ ਹੀ ਹੋਏ ਪਰ ਉਹ ਚੀਜ਼ ਕਿਸੇ ਦੀ ਵੀ ਨਹੀਂ ਸੀ ਛੱਡਦੀ। ਇਕ ਦਿਨ ਜਦੋਂ ਭੂਆ ਚੁੰਨੀ ਵਿਚ ਹੀ ਖਰਬੂਜ਼ੇ ਬੰਨ੍ਹ ਕੇ ਭੱਜਣ ਲੱਗੀ ਤਾਂ ਤਾਏ ਨੇ ਪੰਡ ਨੂੰ ਹੱਥ ਜਾ ਪਾਇਆ। ਭੂਆ ਤਾਂ ਉਸੇ ਵੇਲੇ ਚੀਕਾਂ ਮਾਰਦੀ ਹੋਈ ਥਾਣੇ ਜਾ ਵੜੀ ਤੇ ਪੁਲਸ ਚੜ੍ਹਾ ਲਿਆਈ।ਕਿਉਂ ਉਏ ਤੂੰ ਭੂਆ ਦੀ ਚੁੰਨੀ ਨੂੰ ਹੱਥ ਪਾਇਆ। ਥਾਣੇਦਾਰ ਵੀ ਇਸ ਭੂਤਨੀ ਨੂੰ ਭੂਆ ਹੀ ਆਖੀ ਜਾਂਦਾ। ਤਾਇਆ ਤਾਂ ਮਿੰਨਤਾਂ ਕਰੀ ਜਾਂਦਾ ਕਿ ਮੈਂ ਤਾਂ ਪੰਡ ਨੂੰ ਹੀ ਹੱਥ ਪਾਇਆ ਸੀ। ਥਾਣੇਦਾਰ ਕੜਕਦਾ ਉਏ ਹੱਥ ਤਾਂ ਚੁੰਨੀ ਨੂੰ ਹੀ ਪਾਇਆ ਸੀ। ਅਖੀਰ ਪੁਲਸ ਤੋਂ ਤਾਏ ਦਾ ਖਹਿੜਾ ਛੁਡਾਉਣ ਦੀ ਗੱਲ 100 ਰੁਪਏ ਵਿਚ ਮੁੱਕ ਗਈ। ਤਾਏ ਕੋਲ ਵੀ 100 ਦਾ ਇਕੋ ਨੋਟ ਹੀ ਸੀ ਜਿਸ ਵਿਚੋਂ 8 ਰੁਪਈਏ ਦਾ ਚਾਹ ਗੁੜ ਉਹ ਪਹਿਲਾਂ ਹੀ ਲੈ ਆਇਆ ਸੀ। ਹੁਣ ਫਸੇ ਹੋਏ ਤਾਏ ਨੇ ਬਾਕੀ ਦੇ ਬੰਨਵੇਂ ਰੁਪਈਆਂ ਦੇ ਨਾਲ ਗੁੜ ਚਾਹ ਵੀ ਪੁਲਸ ਦੇ ਮੂਹਰੇ ਲਿਆ ਧਰਿਆ। ਦੇਖ ਲਓ ਦੁਨੀਆਂ ਵਾਲਿਓ ਜੱਟ ਤਾਂ ਇਥੇ ਵੀ ਲੁੱਟਿਆ ਗਿਆ ਹੈ। ਹੁਣ ਜਦੋਂ ਅਸੀਂ ਖਰਬੂਜ਼ਿਆਂ ਦਾ ਗੱਡਾ ਭਰ ਕੇ ਮੰਡੀ ਨੂੰ ਤੁਰਨ ਲੱਗੇ ਤਾਂ ਮੀਂਹ ਵਰ੍ਹਨ ਲੱਗ ਪਿਆ। ਤਿੰਨ ਦਿਨ ਮੀਂਹ ਬੰਦ ਹੀ ਨਾ ਹੋਇਆ ਤੇ ਖਰਬੂਜ਼ੇ ਵੀ ਪਿੱਲੇ ਹੋ ਗਏ ਅੱਗੇ ਮੰਡੀ ਵਿਚ ਜਦੋਂ ਸਾਡੇ ਖਰਬੂਜ਼ਿਆਂ ਦਾ ਕੋਈ ਗਾਹਕ ਹੀ ਨਾ ਲੱਗਿਆ ਤਾਂ ਆੜ੍ਹਤੀਆ ਚਾਚਾ ਜੁਗਿੰਦਰ ਸਿੰਘ ਕੱਲਾ ਹੀ ਬੋਲੀ ਕਰਨ ਲੱਗ ਪਿਆ। ਆਨਾ-ਸਵਾਆਨਾ-ਢਾਈ ਆਨੇ-ਕਰਦਾ ਹੋਇਆ ਕੱਲਾ ਹੀ ਬੋਲੀ ਚੜ੍ਹਾ ਕੇ ਇਕ ਰੁਪਈਆ ਤਿੰਨ ਆਨੇ ਤੇ ਅੱਪੜ ਗਿਆ। ਇਕ ਬੰਦੇ ਨੇ ਆਕੇ ਜਦੋਂ ਸਵਾ ਰੁਪਈਆ ਕਿਹਾ ਤਾਂ ਚਾਚੇ ਨੇ ਇਕ ਆਨਾ ਹੋਰ ਵਧਾ ਕੇ ਇਕ ਰੁਪਈਆ ਪੰਜ ਆਨੇ ‘ਤੇ ਬੋਲੀ ਏਕ-ਦੋ-ਤੀਨ ਕਰ ਦਿੱਤੀ। ਇਕ ਆਨਾ ਆਪਣੀ ਆੜ੍ਹਤ ਦਾ ਕੱਟ ਕੇ ਸਵਾ ਰੁਪਈਆ ਸਾਡੇ ਹੱਥ ਫੜਾ ਦਿੱਤਾ। ਹੁਣ ਚਾਚੇ ਨੇ ਤਾਂ ਮੁਫਤ ਖਰਬੂਜ਼ੇ ਖਾਣ ਦਾ ਲੋਕਾਂ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ। ਨਾਲੇ ਹੀ ਤਿੰਨ ਖਾਲੀ ਪੀਪੇ ਵੀ ਧਰ ਦਿੱਤੇ। ਲਉ ਬਈ ਖਾਓ ਜਿੰਨਾ ਜੀ ਕਰਦੈ ਤੇ ਬੀ ਇਨ੍ਹਾਂ ਪੀਪਿਆਂ ‘ਚ ਪਾਈ ਜਾਓ। ਮਿੰਟਾਂ ਵਿਚ ਹੀ ਤਿੰਨੇ ਪੀਪੇ ਬੀਆਂ ਨਾਲ ਭਰ ਗਏ ਜਿਨ੍ਹਾਂ ਨੂੰ ਇਕ ਬੰਦਾ ਛੇ ਰੁਪਏ ਵਿਚ ਖਰੀਦ ਕੇ ਲੈ ਗਿਆ। ਦੇਖ ਲਓ ਜੱਟ ਤਾਂ ਉਤਮ ਖੇਤੀ ਕਰਦਾ ਹੋਇਆ ਵੀ ਲੁੱਟਿਆ ਗਿਆ ਹੈ। ਇਕ ਵਾਰ ਅਸੀਂ ਟਿਊਬਵੈੱਲ ਦੀ ਕੋਠੀ ਦੀ ਤਿੜਕੀ ਹੋਈ ਕੰਧ ਢਾਹ ਕੇ ਦੁਬਾਰਾ ਕੱਢ ਕੇ ਫਿਰ ਉਸੇ ਥਾਂ‘ ਤੇ ਬਿਜਲੀ ਦੀ ਫਿਟਿੰਗ ਕਰ ਦਿੱਤੀ ਤੇ ਨਾਲ ਹੀ ਬਿਜਲੀ ਵਾਲੇ ਵੀ ਆ ਧਮਕੇ। ਕਿਉਂ ਬਈ ਤੁਸੀਂ ਬਿਨਾਂ ਆਗਿਆ ਤੋਂ ਫਿਟਿੰਗ ਕਿਉਂ ਹਿਲਾਈ ਐ ਤੇ ਮੋਟਾ ਜੁਰਮਾਨਾ ਠੋਕ ਕੇ ਉਹ ਵੀ ਤੁਰਦੇ ਲੱਗੇ। ਇਕ ਜੱਟ ਦਾ ਸਰੋਂ ਦੇ ਫੂਸ ਨਾਲ ਲੱਦਿਆ ਟਰੈਕਟਰ ਤਿੰਨ ਦਿਨ ਥਾਣੇ ਡੱਕਿਆ ਖੜਾ ਰਿਹਾ ਆਹ ਚੌਲਾਂ ਦੀ ਫੱਕ ਨਾਲ ਲੱਦਿਆ ਟਰੱਕ ਜੋ ਸੜਕ ਦੇ ਨਾਲ ਦੋਹਾਂ ਪਾਸਿਆਂ ਦੀ ਪਟੜੀ ਵੀ ਰੋਕੀ ਜਾਂਦੈ ਸਾਡੀ ਪੁਲਸ ਨੂੰ ਕਿਉਂ ਨਹੀਂ ਦਿਸਦਾ। ਜੱਟ ਦੀ ਇਹ ਦੁਰਦਸ਼ਾ ਹੋਈ ਕਿਉਂ ਆਓ ਜ਼ਰਾ ਪੰਛੀ ਝਾਤ ਮਾਰੀਏ।ਆਬਾਦੀ ਦਾ ਬੇ-ਅਥਾਹ ਵਾਧਾ ਜੱਟ ਦੀ ਜ਼ਮੀਨ ਨੂੰ ਨਿਗਲ ਗਿਆ ਹੈ। ਦੇਸ਼ ਦੀ ਅਜ਼ਾਦੀ ਵੇਲੇ ਆਮ ਜੱਟ ਕੋਲ 20 ਕਿੱਲੇ ਜ਼ਮੀਨ ਹੁੰਦੀ ਸੀ ਜੋ ਹੁਣ ਕਨਾਲਾਂ ਵਿਚ ਹੀ ਰਹਿ ਗਈ ਹੈ। ਜਿਹੜੀਆਂ ਕਨਾਲਾਂ ਕੋਲ ਸਨ ਉਹ ਵੀ ਵੇਚ ਕੇ ਕਾਰ ਕੋਠੀ ‘ਤੇ ਖਰਚ ਕਰ ਦਿੱਤੀਆਂ ਹਨ। ਕਦੇ ਬੱਕਰੇ ਬੁਲਾਉਣ ਵਾਲਾ ਜੱਟ ਅਤੇ ਜੱਟੀ ਪੰਦਰਾਂ ਮੁਰੱਬਿਆਂ ਵਾਲੀ ਤਾਂ ਸਿਰਫ ਗੀਤਾਂ ਵਿਚ ਹੀ ਰਹਿ ਗਏ ਹਨ। ਅਜੇ ਤੇਰੀ ਕਣਕ ਖੇਤਾਂ ਵਿਚ ਹੀ ਖੜੀ ਹੈ ਨੌਂ ਰੁਪਏ ਕਿਲੋ ਦਾ ਭਾਅ ਸੁਣ ਕੇ ਤੂੰ ਮਾਮਲਾ ਦੋ ਹਜ਼ਾਰ ਪਹਿਲਾਂ ਹੀ ਚੱਕ ਦਿੱਤਾ ਹੈ। ਡੇਢ ਕਨਾਲ ਮੂੰਗੀ ਨੂੰ ਗੁਡਣ ਵਾਸਤੇ ਤੂੰ ਡੇਢ ਮਹੀਨਾ ਭਈਆਂ ਨੂੰ ਭਾਲਣ ਵਿਚ ਹੀ ਲੰਘਾ ਦਿੱਤਾ ਹੈ ਤੇ ਮੂੰਗੀ ਨੂੰ ਮੱਛਰ ਖਾ ਗਿਆ ਹੈ। ਡੇਢ ਕਿੱਲਾ ਜ਼ਮੀਨ ਹੈ ਨਹੀਂ ਤਿੰਨ ਕਿਲੋ ਡੇਅਰੀ ‘ਤੇ ਦੁੱਧ ਪੈਂਦਾ ਪਰ ਨੌਕਰ ਤੂੰ ਤਿੰਨ-ਤਿੰਨ ਰੱਖੀ ਬੈਠਾ ਹੈਂ। ਸਿਆਣੇ ਸੱਚ ਕਹਿੰਦੇ ਹਨ ਕਿ ਹੱਥੀਂ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਜੇ ਅੱਜ ਜੱਟ ਦਾ ਸਾਰਾ ਕਰਜ਼ਾ ਮੁਆਫ ਹੋ ਵੀ ਜਾਏ ਤਾਂ ਵੀ ਜੱਟ ਦੇ ਬਚਣ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ।                     ਜੱਟ ਲੁੱਟਿਆ ਗਿਆ ਓਏ¬ ਸੁਖਦੇਵ ਸਿੰਘ ਮਲਕ : ਭੱਜੇ ਜਾਂਦੇ ਟਰੈਕਟਰ ਦੇ ਵੱਖੀ ਵਿਚ ਡੰਡੇ ਮਾਰ ਕੇ ਪੁਲਸੀਆਂ ਨੇ ਮੇਰਾ ਟਰੈਕਟਰ ਸੜਕ ਦੇ ਇਕ ਪਾਸੇ ਰੁਕਵਾ ਲਿਆ। ਇਹ ਦੋ ਹੌਲਦਾਰ ਤਾਂ ਕੰਵਲ ਚੌਂਕ ਤੋਂ ਹੀ ਮੇਰੇ ਪਿਛੇ ਲੱਗੇ ਹੋਏ ਸਨ। ਕਿਧਰ ਮੂੰਹ ਚੁੱਕੀ ਜਾਨੈ ਓਏ ਤੈਨੂੰ ਪਤਾ ਨਹੀਂ ਇਹ ਵੰਨ-ਵੇ ਟਰੈਫਿਕ ਹੈ। ਉੱਤਰ ਹੇਠਾਂ ਤੇ ਸਰਦਾਰ ਕੋਲ ਚੱਲ।…ਸਰਦਾਰ ਬੈਠਾ ਕਿੱਥੇ ਹੈ? ਹੌਲਦਾਰ ਉਹ ਸ਼ਰਾਬ ਦੇ ਠੇਕੇ ‘ਤੇ ਬੈਠੇ ਐ।….ਦੇਸੀ ਕਿ ਅੰਗਰੇਜ਼ੀ ਦੇ ‘ਤੇ? ਹੌਲਦਾਰ ਇਕ-ਦੂਜੇ ਵੱਲ ਝਾਕਣ ਲੱਗ ਪਏ, ਉਹ ਦੋਹਾਂ ਠੇਕਿਆਂ ਦੇ ਵਿਚਾਲੇ ਬੈਠੇ ਐ। ਮੈਂ ਉਸੇ ਵੇਲੇ ਨੋਟ ਕੱਢ ਲਿਆ…ਬਈ ਤੁਸੀਂ ਕਿਹੜਾ ਸਰਦਾਰ ਤੋਂ ਘੱਟ ਹੋ। ਨੋਟ ਫੜਿਆ ਤੇ ਦੋਵੇਂ ਤੁਰਦੇ ਬਣੇ। ਜੱਟ ਤਾਂ ਸ਼ਹਿਰ ਵੜਦਿਆਂ ਹੀ ਲੁੱਟਿਆ ਗਿਆ ਹੈ। ਹੁਣ ਨੇਰੇ ਨਾਲ ਬੈਠਾ ਤਾਇਆ ਮੈਨੂੰ ਮੁੜ-ਮੁੜ ਪੁੱਛੀ ਜਾਂਦੈ ਕਿ ਇਹ ਵੰਨ-ਵੇ ਟਰੈਫਿਕ ਕੀ ਹੋਈ। ਮੈਂ ਇਹ ਦੱਸ ਕੇ ਤਾਏ ਸਿਰ ਸੌ ਘੜਾ ਪਾਣੀ ਦਾ ਨਹੀਂ ਪਾਉਣਾ ਚਾਹੁੰਦਾ ਪਰ ਤਾਏ ਦੀ ਵੰਨ-ਵੇ ਵਾਲੀ ਗੱਲ ਆਪ ਨੂੰ ਜ਼ਰੂਰ ਦੱਸ ਦਿੰਦਾ ਹਾਂ।ਅੱਜ ਤੋਂ 50 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਜੁਆਕ ਅਤੇ ਸਾਡੇ ਵਡਾਰੂ ਚੜ੍ਹਦੀ ਕਲਾ ਵਿਚ ਹੁੰਦੇ ਸਨ। ਜਗਰਾਵਾਂ ਦੀ ਸਬਜ਼ੀ ਮੰਡੀ ਵੀ ਉਨ੍ਹਾਂ ਦਿਨਾਂ ਵਿਚ ਹੀ ਬਣੀ ਸੀ। ਅਸੀਂ ਵੀ ਮੰਡੀ ਵਿਚੋਂ ਨੋਟਾਂ ਨਾਲ ਜੇਬਾਂ ਭਰਨ ਦੀ ਗੱਲ ਸੋਚ ਕੇ ਖਰਬੂਜ਼ੇ ਬੀਜ ਲਏ। ਜਦੋਂ ਵਾੜਾ ਖਰਬੂਜ਼ਿਆਂ ਨਾਲ ਭਰ ਗਿਆ ਤਾਂ ਕੋਈ ਚੋਰੀ-ਛੁਪੇ ਵੇਲਾਂ ਪੁੱਟ ਕੇ ਢੇਰ ਲਾ ਜਾਂਦਾ, ਪਰ ਚੋਰ ਬੜਾ ਚੁਸਤ ਹੈ ਫੜਿਆ ਹੀ ਨਹੀਂ ਜਾਂਦਾ। ਸਾਡੇ ਪਿੰਡ ਇਕ ਭੂਆ ਹੁੰਦੀ ਸੀ ਉਹ ਸਕੀ ਭੂਆ ਕਿਨ੍ਹਾਂ ਦੀ ਲੱਗਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ। ਸ਼ਾਇਦ ਚਾਚੇ ਨਹਿਰੂ ਵਾਂਗ ਜਗਤ ਭੂਆ ਹੀ ਹੋਏ ਪਰ ਉਹ ਚੀਜ਼ ਕਿਸੇ ਦੀ ਵੀ ਨਹੀਂ ਸੀ ਛੱਡਦੀ। ਇਕ ਦਿਨ ਜਦੋਂ ਭੂਆ ਚੁੰਨੀ ਵਿਚ ਹੀ ਖਰਬੂਜ਼ੇ ਬੰਨ੍ਹ ਕੇ ਭੱਜਣ ਲੱਗੀ ਤਾਂ ਤਾਏ ਨੇ ਪੰਡ ਨੂੰ ਹੱਥ ਜਾ ਪਾਇਆ। ਭੂਆ ਤਾਂ ਉਸੇ ਵੇਲੇ ਚੀਕਾਂ ਮਾਰਦੀ ਹੋਈ ਥਾਣੇ ਜਾ ਵੜੀ ਤੇ ਪੁਲਸ ਚੜ੍ਹਾ ਲਿਆਈ।ਕਿਉਂ ਉਏ ਤੂੰ ਭੂਆ ਦੀ ਚੁੰਨੀ ਨੂੰ ਹੱਥ ਪਾਇਆ। ਥਾਣੇਦਾਰ ਵੀ ਇਸ ਭੂਤਨੀ ਨੂੰ ਭੂਆ ਹੀ ਆਖੀ ਜਾਂਦਾ। ਤਾਇਆ ਤਾਂ ਮਿੰਨਤਾਂ ਕਰੀ ਜਾਂਦਾ ਕਿ ਮੈਂ ਤਾਂ ਪੰਡ ਨੂੰ ਹੀ ਹੱਥ ਪਾਇਆ ਸੀ। ਥਾਣੇਦਾਰ ਕੜਕਦਾ ਉਏ ਹੱਥ ਤਾਂ ਚੁੰਨੀ ਨੂੰ ਹੀ ਪਾਇਆ ਸੀ। ਅਖੀਰ ਪੁਲਸ ਤੋਂ ਤਾਏ ਦਾ ਖਹਿੜਾ ਛੁਡਾਉਣ ਦੀ ਗੱਲ 100 ਰੁਪਏ ਵਿਚ ਮੁੱਕ ਗਈ। ਤਾਏ ਕੋਲ ਵੀ 100 ਦਾ ਇਕੋ ਨੋਟ ਹੀ ਸੀ ਜਿਸ ਵਿਚੋਂ 8 ਰੁਪਈਏ ਦਾ ਚਾਹ ਗੁੜ ਉਹ ਪਹਿਲਾਂ ਹੀ ਲੈ ਆਇਆ ਸੀ। ਹੁਣ ਫਸੇ ਹੋਏ ਤਾਏ ਨੇ ਬਾਕੀ ਦੇ ਬੰਨਵੇਂ ਰੁਪਈਆਂ ਦੇ ਨਾਲ ਗੁੜ ਚਾਹ ਵੀ ਪੁਲਸ ਦੇ ਮੂਹਰੇ ਲਿਆ ਧਰਿਆ। ਦੇਖ ਲਓ ਦੁਨੀਆਂ ਵਾਲਿਓ ਜੱਟ ਤਾਂ ਇਥੇ ਵੀ ਲੁੱਟਿਆ ਗਿਆ ਹੈ। ਹੁਣ ਜਦੋਂ ਅਸੀਂ ਖਰਬੂਜ਼ਿਆਂ ਦਾ ਗੱਡਾ ਭਰ ਕੇ ਮੰਡੀ ਨੂੰ ਤੁਰਨ ਲੱਗੇ ਤਾਂ ਮੀਂਹ ਵਰ੍ਹਨ ਲੱਗ ਪਿਆ। ਤਿੰਨ ਦਿਨ ਮੀਂਹ ਬੰਦ ਹੀ ਨਾ ਹੋਇਆ ਤੇ ਖਰਬੂਜ਼ੇ ਵੀ ਪਿੱਲੇ ਹੋ ਗਏ ਅੱਗੇ ਮੰਡੀ ਵਿਚ ਜਦੋਂ ਸਾਡੇ ਖਰਬੂਜ਼ਿਆਂ ਦਾ ਕੋਈ ਗਾਹਕ ਹੀ ਨਾ ਲੱਗਿਆ ਤਾਂ ਆੜ੍ਹਤੀਆ ਚਾਚਾ ਜੁਗਿੰਦਰ ਸਿੰਘ ਕੱਲਾ ਹੀ ਬੋਲੀ ਕਰਨ ਲੱਗ ਪਿਆ। ਆਨਾ-ਸਵਾਆਨਾ-ਢਾਈ ਆਨੇ-ਕਰਦਾ ਹੋਇਆ ਕੱਲਾ ਹੀ ਬੋਲੀ ਚੜ੍ਹਾ ਕੇ ਇਕ ਰੁਪਈਆ ਤਿੰਨ ਆਨੇ ਤੇ ਅੱਪੜ ਗਿਆ। ਇਕ ਬੰਦੇ ਨੇ ਆਕੇ ਜਦੋਂ ਸਵਾ ਰੁਪਈਆ ਕਿਹਾ ਤਾਂ ਚਾਚੇ ਨੇ ਇਕ ਆਨਾ ਹੋਰ ਵਧਾ ਕੇ ਇਕ ਰੁਪਈਆ ਪੰਜ ਆਨੇ ‘ਤੇ ਬੋਲੀ ਏਕ-ਦੋ-ਤੀਨ ਕਰ ਦਿੱਤੀ। ਇਕ ਆਨਾ ਆਪਣੀ ਆੜ੍ਹਤ ਦਾ ਕੱਟ ਕੇ ਸਵਾ ਰੁਪਈਆ ਸਾਡੇ ਹੱਥ ਫੜਾ ਦਿੱਤਾ। ਹੁਣ ਚਾਚੇ ਨੇ ਤਾਂ ਮੁਫਤ ਖਰਬੂਜ਼ੇ ਖਾਣ ਦਾ ਲੋਕਾਂ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ। ਨਾਲੇ ਹੀ ਤਿੰਨ ਖਾਲੀ ਪੀਪੇ ਵੀ ਧਰ ਦਿੱਤੇ। ਲਉ ਬਈ ਖਾਓ ਜਿੰਨਾ ਜੀ ਕਰਦੈ ਤੇ ਬੀ ਇਨ੍ਹਾਂ ਪੀਪਿਆਂ ‘ਚ ਪਾਈ ਜਾਓ। ਮਿੰਟਾਂ ਵਿਚ ਹੀ ਤਿੰਨੇ ਪੀਪੇ ਬੀਆਂ ਨਾਲ ਭਰ ਗਏ ਜਿਨ੍ਹਾਂ ਨੂੰ ਇਕ ਬੰਦਾ ਛੇ ਰੁਪਏ ਵਿਚ ਖਰੀਦ ਕੇ ਲੈ ਗਿਆ। ਦੇਖ ਲਓ ਜੱਟ ਤਾਂ ਉਤਮ ਖੇਤੀ ਕਰਦਾ ਹੋਇਆ ਵੀ ਲੁੱਟਿਆ ਗਿਆ ਹੈ। ਇਕ ਵਾਰ ਅਸੀਂ ਟਿਊਬਵੈੱਲ ਦੀ ਕੋਠੀ ਦੀ ਤਿੜਕੀ ਹੋਈ ਕੰਧ ਢਾਹ ਕੇ ਦੁਬਾਰਾ ਕੱਢ ਕੇ ਫਿਰ ਉਸੇ ਥਾਂ‘ ਤੇ ਬਿਜਲੀ ਦੀ ਫਿਟਿੰਗ ਕਰ ਦਿੱਤੀ ਤੇ ਨਾਲ ਹੀ ਬਿਜਲੀ ਵਾਲੇ ਵੀ ਆ ਧਮਕੇ। ਕਿਉਂ ਬਈ ਤੁਸੀਂ ਬਿਨਾਂ ਆਗਿਆ ਤੋਂ ਫਿਟਿੰਗ ਕਿਉਂ ਹਿਲਾਈ ਐ ਤੇ ਮੋਟਾ ਜੁਰਮਾਨਾ ਠੋਕ ਕੇ ਉਹ ਵੀ ਤੁਰਦੇ ਲੱਗੇ। ਇਕ ਜੱਟ ਦਾ ਸਰੋਂ ਦੇ ਫੂਸ ਨਾਲ ਲੱਦਿਆ ਟਰੈਕਟਰ ਤਿੰਨ ਦਿਨ ਥਾਣੇ ਡੱਕਿਆ ਖੜਾ ਰਿਹਾ ਆਹ ਚੌਲਾਂ ਦੀ ਫੱਕ ਨਾਲ ਲੱਦਿਆ ਟਰੱਕ ਜੋ ਸੜਕ ਦੇ ਨਾਲ ਦੋਹਾਂ ਪਾਸਿਆਂ ਦੀ ਪਟੜੀ ਵੀ ਰੋਕੀ ਜਾਂਦੈ ਸਾਡੀ ਪੁਲਸ ਨੂੰ ਕਿਉਂ ਨਹੀਂ ਦਿਸਦਾ। ਜੱਟ ਦੀ ਇਹ ਦੁਰਦਸ਼ਾ ਹੋਈ ਕਿਉਂ ਆਓ ਜ਼ਰਾ ਪੰਛੀ ਝਾਤ ਮਾਰੀਏ।ਆਬਾਦੀ ਦਾ ਬੇ-ਅਥਾਹ ਵਾਧਾ ਜੱਟ ਦੀ ਜ਼ਮੀਨ ਨੂੰ ਨਿਗਲ ਗਿਆ ਹੈ। ਦੇਸ਼ ਦੀ ਅਜ਼ਾਦੀ ਵੇਲੇ ਆਮ ਜੱਟ ਕੋਲ 20 ਕਿੱਲੇ ਜ਼ਮੀਨ ਹੁੰਦੀ ਸੀ ਜੋ ਹੁਣ ਕਨਾਲਾਂ ਵਿਚ ਹੀ ਰਹਿ ਗਈ ਹੈ। ਜਿਹੜੀਆਂ ਕਨਾਲਾਂ ਕੋਲ ਸਨ ਉਹ ਵੀ ਵੇਚ ਕੇ ਕਾਰ ਕੋਠੀ ‘ਤੇ ਖਰਚ ਕਰ ਦਿੱਤੀਆਂ ਹਨ। ਕਦੇ ਬੱਕਰੇ ਬੁਲਾਉਣ ਵਾਲਾ ਜੱਟ ਅਤੇ ਜੱਟੀ ਪੰਦਰਾਂ ਮੁਰੱਬਿਆਂ ਵਾਲੀ ਤਾਂ ਸਿਰਫ ਗੀਤਾਂ ਵਿਚ ਹੀ ਰਹਿ ਗਏ ਹਨ। ਅਜੇ ਤੇਰੀ ਕਣਕ ਖੇਤਾਂ ਵਿਚ ਹੀ ਖੜੀ ਹੈ ਨੌਂ ਰੁਪਏ ਕਿਲੋ ਦਾ ਭਾਅ ਸੁਣ ਕੇ ਤੂੰ ਮਾਮਲਾ ਦੋ ਹਜ਼ਾਰ ਪਹਿਲਾਂ ਹੀ ਚੱਕ ਦਿੱਤਾ ਹੈ। ਡੇਢ ਕਨਾਲ ਮੂੰਗੀ ਨੂੰ ਗੁਡਣ ਵਾਸਤੇ ਤੂੰ ਡੇਢ ਮਹੀਨਾ ਭਈਆਂ ਨੂੰ ਭਾਲਣ ਵਿਚ ਹੀ ਲੰਘਾ ਦਿੱਤਾ ਹੈ ਤੇ ਮੂੰਗੀ ਨੂੰ ਮੱਛਰ ਖਾ ਗਿਆ ਹੈ। ਡੇਢ ਕਿੱਲਾ ਜ਼ਮੀਨ ਹੈ ਨਹੀਂ ਤਿੰਨ ਕਿਲੋ ਡੇਅਰੀ ‘ਤੇ ਦੁੱਧ ਪੈਂਦਾ ਪਰ ਨੌਕਰ ਤੂੰ ਤਿੰਨ-ਤਿੰਨ ਰੱਖੀ ਬੈਠਾ ਹੈਂ। ਸਿਆਣੇ ਸੱਚ ਕਹਿੰਦੇ ਹਨ ਕਿ ਹੱਥੀਂ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਜੇ ਅੱਜ ਜੱਟ ਦਾ ਸਾਰਾ ਕਰਜ਼ਾ ਮੁਆਫ ਹੋ ਵੀ ਜਾਏ ਤਾਂ ਵੀ ਜੱਟ ਦੇ ਬਚਣ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ।                     ਜੱਟ ਲੁੱਟਿਆ ਗਿਆ ਓਏ¬ ਸੁਖਦੇਵ ਸਿੰਘ ਮਲਕ : ਭੱਜੇ ਜਾਂਦੇ ਟਰੈਕਟਰ ਦੇ ਵੱਖੀ ਵਿਚ ਡੰਡੇ ਮਾਰ ਕੇ ਪੁਲਸੀਆਂ ਨੇ ਮੇਰਾ ਟਰੈਕਟਰ ਸੜਕ ਦੇ ਇਕ ਪਾਸੇ ਰੁਕਵਾ ਲਿਆ। ਇਹ ਦੋ ਹੌਲਦਾਰ ਤਾਂ ਕੰਵਲ ਚੌਂਕ ਤੋਂ ਹੀ ਮੇਰੇ ਪਿਛੇ ਲੱਗੇ ਹੋਏ ਸਨ। ਕਿਧਰ ਮੂੰਹ ਚੁੱਕੀ ਜਾਨੈ ਓਏ ਤੈਨੂੰ ਪਤਾ ਨਹੀਂ ਇਹ ਵੰਨ-ਵੇ ਟਰੈਫਿਕ ਹੈ। ਉੱਤਰ ਹੇਠਾਂ ਤੇ ਸਰਦਾਰ ਕੋਲ ਚੱਲ।…ਸਰਦਾਰ ਬੈਠਾ ਕਿੱਥੇ ਹੈ? ਹੌਲਦਾਰ ਉਹ ਸ਼ਰਾਬ ਦੇ ਠੇਕੇ ‘ਤੇ ਬੈਠੇ ਐ।….ਦੇਸੀ ਕਿ ਅੰਗਰੇਜ਼ੀ ਦੇ ‘ਤੇ? ਹੌਲਦਾਰ ਇਕ-ਦੂਜੇ ਵੱਲ ਝਾਕਣ ਲੱਗ ਪਏ, ਉਹ ਦੋਹਾਂ ਠੇਕਿਆਂ ਦੇ ਵਿਚਾਲੇ ਬੈਠੇ ਐ। ਮੈਂ ਉਸੇ ਵੇਲੇ ਨੋਟ ਕੱਢ ਲਿਆ…ਬਈ ਤੁਸੀਂ ਕਿਹੜਾ ਸਰਦਾਰ ਤੋਂ ਘੱਟ ਹੋ। ਨੋਟ ਫੜਿਆ ਤੇ ਦੋਵੇਂ ਤੁਰਦੇ ਬਣੇ। ਜੱਟ ਤਾਂ ਸ਼ਹਿਰ ਵੜਦਿਆਂ ਹੀ ਲੁੱਟਿਆ ਗਿਆ ਹੈ। ਹੁਣ ਨੇਰੇ ਨਾਲ ਬੈਠਾ ਤਾਇਆ ਮੈਨੂੰ ਮੁੜ-ਮੁੜ ਪੁੱਛੀ ਜਾਂਦੈ ਕਿ ਇਹ ਵੰਨ-ਵੇ ਟਰੈਫਿਕ ਕੀ ਹੋਈ। ਮੈਂ ਇਹ ਦੱਸ ਕੇ ਤਾਏ ਸਿਰ ਸੌ ਘੜਾ ਪਾਣੀ ਦਾ ਨਹੀਂ ਪਾਉਣਾ ਚਾਹੁੰਦਾ ਪਰ ਤਾਏ ਦੀ ਵੰਨ-ਵੇ ਵਾਲੀ ਗੱਲ ਆਪ ਨੂੰ ਜ਼ਰੂਰ ਦੱਸ ਦਿੰਦਾ ਹਾਂ।ਅੱਜ ਤੋਂ 50 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਜੁਆਕ ਅਤੇ ਸਾਡੇ ਵਡਾਰੂ ਚੜ੍ਹਦੀ ਕਲਾ ਵਿਚ ਹੁੰਦੇ ਸਨ। ਜਗਰਾਵਾਂ ਦੀ ਸਬਜ਼ੀ ਮੰਡੀ ਵੀ ਉਨ੍ਹਾਂ ਦਿਨਾਂ ਵਿਚ ਹੀ ਬਣੀ ਸੀ। ਅਸੀਂ ਵੀ ਮੰਡੀ ਵਿਚੋਂ ਨੋਟਾਂ ਨਾਲ ਜੇਬਾਂ ਭਰਨ ਦੀ ਗੱਲ ਸੋਚ ਕੇ ਖਰਬੂਜ਼ੇ ਬੀਜ ਲਏ। ਜਦੋਂ ਵਾੜਾ ਖਰਬੂਜ਼ਿਆਂ ਨਾਲ ਭਰ ਗਿਆ ਤਾਂ ਕੋਈ ਚੋਰੀ-ਛੁਪੇ ਵੇਲਾਂ ਪੁੱਟ ਕੇ ਢੇਰ ਲਾ ਜਾਂਦਾ, ਪਰ ਚੋਰ ਬੜਾ ਚੁਸਤ ਹੈ ਫੜਿਆ ਹੀ ਨਹੀਂ ਜਾਂਦਾ। ਸਾਡੇ ਪਿੰਡ ਇਕ ਭੂਆ ਹੁੰਦੀ ਸੀ ਉਹ ਸਕੀ ਭੂਆ ਕਿਨ੍ਹਾਂ ਦੀ ਲੱਗਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ। ਸ਼ਾਇਦ ਚਾਚੇ ਨਹਿਰੂ ਵਾਂਗ ਜਗਤ ਭੂਆ ਹੀ ਹੋਏ ਪਰ ਉਹ ਚੀਜ਼ ਕਿਸੇ ਦੀ ਵੀ ਨਹੀਂ ਸੀ ਛੱਡਦੀ। ਇਕ ਦਿਨ ਜਦੋਂ ਭੂਆ ਚੁੰਨੀ ਵਿਚ ਹੀ ਖਰਬੂਜ਼ੇ ਬੰਨ੍ਹ ਕੇ ਭੱਜਣ ਲੱਗੀ ਤਾਂ ਤਾਏ ਨੇ ਪੰਡ ਨੂੰ ਹੱਥ ਜਾ ਪਾਇਆ। ਭੂਆ ਤਾਂ ਉਸੇ ਵੇਲੇ ਚੀਕਾਂ ਮਾਰਦੀ ਹੋਈ ਥਾਣੇ ਜਾ ਵੜੀ ਤੇ ਪੁਲਸ ਚੜ੍ਹਾ ਲਿਆਈ।ਕਿਉਂ ਉਏ ਤੂੰ ਭੂਆ ਦੀ ਚੁੰਨੀ ਨੂੰ ਹੱਥ ਪਾਇਆ। ਥਾਣੇਦਾਰ ਵੀ ਇਸ ਭੂਤਨੀ ਨੂੰ ਭੂਆ ਹੀ ਆਖੀ ਜਾਂਦਾ। ਤਾਇਆ ਤਾਂ ਮਿੰਨਤਾਂ ਕਰੀ ਜਾਂਦਾ ਕਿ ਮੈਂ ਤਾਂ ਪੰਡ ਨੂੰ ਹੀ ਹੱਥ ਪਾਇਆ ਸੀ। ਥਾਣੇਦਾਰ ਕੜਕਦਾ ਉਏ ਹੱਥ ਤਾਂ ਚੁੰਨੀ ਨੂੰ ਹੀ ਪਾਇਆ ਸੀ। ਅਖੀਰ ਪੁਲਸ ਤੋਂ ਤਾਏ ਦਾ ਖਹਿੜਾ ਛੁਡਾਉਣ ਦੀ ਗੱਲ 100 ਰੁਪਏ ਵਿਚ ਮੁੱਕ ਗਈ। ਤਾਏ ਕੋਲ ਵੀ 100 ਦਾ ਇਕੋ ਨੋਟ ਹੀ ਸੀ ਜਿਸ ਵਿਚੋਂ 8 ਰੁਪਈਏ ਦਾ ਚਾਹ ਗੁੜ ਉਹ ਪਹਿਲਾਂ ਹੀ ਲੈ ਆਇਆ ਸੀ। ਹੁਣ ਫਸੇ ਹੋਏ ਤਾਏ ਨੇ ਬਾਕੀ ਦੇ ਬੰਨਵੇਂ ਰੁਪਈਆਂ ਦੇ ਨਾਲ ਗੁੜ ਚਾਹ ਵੀ ਪੁਲਸ ਦੇ ਮੂਹਰੇ ਲਿਆ ਧਰਿਆ। ਦੇਖ ਲਓ ਦੁਨੀਆਂ ਵਾਲਿਓ ਜੱਟ ਤਾਂ ਇਥੇ ਵੀ ਲੁੱਟਿਆ ਗਿਆ ਹੈ। ਹੁਣ ਜਦੋਂ ਅਸੀਂ ਖਰਬੂਜ਼ਿਆਂ ਦਾ ਗੱਡਾ ਭਰ ਕੇ ਮੰਡੀ ਨੂੰ ਤੁਰਨ ਲੱਗੇ ਤਾਂ ਮੀਂਹ ਵਰ੍ਹਨ ਲੱਗ ਪਿਆ। ਤਿੰਨ ਦਿਨ ਮੀਂਹ ਬੰਦ ਹੀ ਨਾ ਹੋਇਆ ਤੇ ਖਰਬੂਜ਼ੇ ਵੀ ਪਿੱਲੇ ਹੋ ਗਏ ਅੱਗੇ ਮੰਡੀ ਵਿਚ ਜਦੋਂ ਸਾਡੇ ਖਰਬੂਜ਼ਿਆਂ ਦਾ ਕੋਈ ਗਾਹਕ ਹੀ ਨਾ ਲੱਗਿਆ ਤਾਂ ਆੜ੍ਹਤੀਆ ਚਾਚਾ ਜੁਗਿੰਦਰ ਸਿੰਘ ਕੱਲਾ ਹੀ ਬੋਲੀ ਕਰਨ ਲੱਗ ਪਿਆ। ਆਨਾ-ਸਵਾਆਨਾ-ਢਾਈ ਆਨੇ-ਕਰਦਾ ਹੋਇਆ ਕੱਲਾ ਹੀ ਬੋਲੀ ਚੜ੍ਹਾ ਕੇ ਇਕ ਰੁਪਈਆ ਤਿੰਨ ਆਨੇ ਤੇ ਅੱਪੜ ਗਿਆ। ਇਕ ਬੰਦੇ ਨੇ ਆਕੇ ਜਦੋਂ ਸਵਾ ਰੁਪਈਆ ਕਿਹਾ ਤਾਂ ਚਾਚੇ ਨੇ ਇਕ ਆਨਾ ਹੋਰ ਵਧਾ ਕੇ ਇਕ ਰੁਪਈਆ ਪੰਜ ਆਨੇ ‘ਤੇ ਬੋਲੀ ਏਕ-ਦੋ-ਤੀਨ ਕਰ ਦਿੱਤੀ। ਇਕ ਆਨਾ ਆਪਣੀ ਆੜ੍ਹਤ ਦਾ ਕੱਟ ਕੇ ਸਵਾ ਰੁਪਈਆ ਸਾਡੇ ਹੱਥ ਫੜਾ ਦਿੱਤਾ। ਹੁਣ ਚਾਚੇ ਨੇ ਤਾਂ ਮੁਫਤ ਖਰਬੂਜ਼ੇ ਖਾਣ ਦਾ ਲੋਕਾਂ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ। ਨਾਲੇ ਹੀ ਤਿੰਨ ਖਾਲੀ ਪੀਪੇ ਵੀ ਧਰ ਦਿੱਤੇ। ਲਉ ਬਈ ਖਾਓ ਜਿੰਨਾ ਜੀ ਕਰਦੈ ਤੇ ਬੀ ਇਨ੍ਹਾਂ ਪੀਪਿਆਂ ‘ਚ ਪਾਈ ਜਾਓ। ਮਿੰਟਾਂ ਵਿਚ ਹੀ ਤਿੰਨੇ ਪੀਪੇ ਬੀਆਂ ਨਾਲ ਭਰ ਗਏ ਜਿਨ੍ਹਾਂ ਨੂੰ ਇਕ ਬੰਦਾ ਛੇ ਰੁਪਏ ਵਿਚ ਖਰੀਦ ਕੇ ਲੈ ਗਿਆ। ਦੇਖ ਲਓ ਜੱਟ ਤਾਂ ਉਤਮ ਖੇਤੀ ਕਰਦਾ ਹੋਇਆ ਵੀ ਲੁੱਟਿਆ ਗਿਆ ਹੈ। ਇਕ ਵਾਰ ਅਸੀਂ ਟਿਊਬਵੈੱਲ ਦੀ ਕੋਠੀ ਦੀ ਤਿੜਕੀ ਹੋਈ ਕੰਧ ਢਾਹ ਕੇ ਦੁਬਾਰਾ ਕੱਢ ਕੇ ਫਿਰ ਉਸੇ ਥਾਂ‘ ਤੇ ਬਿਜਲੀ ਦੀ ਫਿਟਿੰਗ ਕਰ ਦਿੱਤੀ ਤੇ ਨਾਲ ਹੀ ਬਿਜਲੀ ਵਾਲੇ ਵੀ ਆ ਧਮਕੇ। ਕਿਉਂ ਬਈ ਤੁਸੀਂ ਬਿਨਾਂ ਆਗਿਆ ਤੋਂ ਫਿਟਿੰਗ ਕਿਉਂ ਹਿਲਾਈ ਐ ਤੇ ਮੋਟਾ ਜੁਰਮਾਨਾ ਠੋਕ ਕੇ ਉਹ ਵੀ ਤੁਰਦੇ ਲੱਗੇ। ਇਕ ਜੱਟ ਦਾ ਸਰੋਂ ਦੇ ਫੂਸ ਨਾਲ ਲੱਦਿਆ ਟਰੈਕਟਰ ਤਿੰਨ ਦਿਨ ਥਾਣੇ ਡੱਕਿਆ ਖੜਾ ਰਿਹਾ ਆਹ ਚੌਲਾਂ ਦੀ ਫੱਕ ਨਾਲ ਲੱਦਿਆ ਟਰੱਕ ਜੋ ਸੜਕ ਦੇ ਨਾਲ ਦੋਹਾਂ ਪਾਸਿਆਂ ਦੀ ਪਟੜੀ ਵੀ ਰੋਕੀ ਜਾਂਦੈ ਸਾਡੀ ਪੁਲਸ ਨੂੰ ਕਿਉਂ ਨਹੀਂ ਦਿਸਦਾ। ਜੱਟ ਦੀ ਇਹ ਦੁਰਦਸ਼ਾ ਹੋਈ ਕਿਉਂ ਆਓ ਜ਼ਰਾ ਪੰਛੀ ਝਾਤ ਮਾਰੀਏ।ਆਬਾਦੀ ਦਾ ਬੇ-ਅਥਾਹ ਵਾਧਾ ਜੱਟ ਦੀ ਜ਼ਮੀਨ ਨੂੰ ਨਿਗਲ ਗਿਆ ਹੈ। ਦੇਸ਼ ਦੀ ਅਜ਼ਾਦੀ ਵੇਲੇ ਆਮ ਜੱਟ ਕੋਲ 20 ਕਿੱਲੇ ਜ਼ਮੀਨ ਹੁੰਦੀ ਸੀ ਜੋ ਹੁਣ ਕਨਾਲਾਂ ਵਿਚ ਹੀ ਰਹਿ ਗਈ ਹੈ। ਜਿਹੜੀਆਂ ਕਨਾਲਾਂ ਕੋਲ ਸਨ ਉਹ ਵੀ ਵੇਚ ਕੇ ਕਾਰ ਕੋਠੀ ‘ਤੇ ਖਰਚ ਕਰ ਦਿੱਤੀਆਂ ਹਨ। ਕਦੇ ਬੱਕਰੇ ਬੁਲਾਉਣ ਵਾਲਾ ਜੱਟ ਅਤੇ ਜੱਟੀ ਪੰਦਰਾਂ ਮੁਰੱਬਿਆਂ ਵਾਲੀ ਤਾਂ ਸਿਰਫ ਗੀਤਾਂ ਵਿਚ ਹੀ ਰਹਿ ਗਏ ਹਨ। ਅਜੇ ਤੇਰੀ ਕਣਕ ਖੇਤਾਂ ਵਿਚ ਹੀ ਖੜੀ ਹੈ ਨੌਂ ਰੁਪਏ ਕਿਲੋ ਦਾ ਭਾਅ ਸੁਣ ਕੇ ਤੂੰ ਮਾਮਲਾ ਦੋ ਹਜ਼ਾਰ ਪਹਿਲਾਂ ਹੀ ਚੱਕ ਦਿੱਤਾ ਹੈ। ਡੇਢ ਕਨਾਲ ਮੂੰਗੀ ਨੂੰ ਗੁਡਣ ਵਾਸਤੇ ਤੂੰ ਡੇਢ ਮਹੀਨਾ ਭਈਆਂ ਨੂੰ ਭਾਲਣ ਵਿਚ ਹੀ ਲੰਘਾ ਦਿੱਤਾ ਹੈ ਤੇ ਮੂੰਗੀ ਨੂੰ ਮੱਛਰ ਖਾ ਗਿਆ ਹੈ। ਡੇਢ ਕਿੱਲਾ ਜ਼ਮੀਨ ਹੈ ਨਹੀਂ ਤਿੰਨ ਕਿਲੋ ਡੇਅਰੀ ‘ਤੇ ਦੁੱਧ ਪੈਂਦਾ ਪਰ ਨੌਕਰ ਤੂੰ ਤਿੰਨ-ਤਿੰਨ ਰੱਖੀ ਬੈਠਾ ਹੈਂ। ਸਿਆਣੇ ਸੱਚ ਕਹਿੰਦੇ ਹਨ ਕਿ ਹੱਥੀਂ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਜੇ ਅੱਜ ਜੱਟ ਦਾ ਸਾਰਾ ਕਰਜ਼ਾ ਮੁਆਫ ਹੋ ਵੀ ਜਾਏ ਤਾਂ ਵੀ ਜੱਟ ਦੇ ਬਚਣ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ।

ਜੱਟ ਲੁੱਟਿਆ ਗਿਆ ਓਏ¬ ਸੁਖਦੇਵ ਸਿੰਘ ਮਲਕ : ਭੱਜੇ ਜਾਂਦੇ ਟਰੈਕਟਰ ਦੇ ਵੱਖੀ ਵਿਚ ਡੰਡੇ ਮਾਰ ਕੇ ਪੁਲਸੀਆਂ ਨੇ ਮੇਰਾ ਟਰੈਕਟਰ ਸੜਕ ਦੇ ਇਕ ਪਾਸੇ ਰੁਕਵਾ ਲਿਆ। ਇਹ ਦੋ ਹੌਲਦਾਰ ਤਾਂ ਕੰਵਲ ਚੌਂਕ ਤੋਂ ਹੀ ਮੇਰੇ ਪਿਛੇ ਲੱਗੇ ਹੋਏ ਸਨ। ਕਿਧਰ ਮੂੰਹ ਚੁੱਕੀ ਜਾਨੈ ਓਏ ਤੈਨੂੰ ਪਤਾ ਨਹੀਂ ਇਹ ਵੰਨ-ਵੇ ਟਰੈਫਿਕ ਹੈ। ਉੱਤਰ ਹੇਠਾਂ ਤੇ ਸਰਦਾਰ ਕੋਲ ਚੱਲ।…ਸਰਦਾਰ ਬੈਠਾ ਕਿੱਥੇ ਹੈ? ਹੌਲਦਾਰ ਉਹ ਸ਼ਰਾਬ ਦੇ ਠੇਕੇ ‘ਤੇ ਬੈਠੇ ਐ।….ਦੇਸੀ ਕਿ ਅੰਗਰੇਜ਼ੀ ਦੇ ‘ਤੇ? ਹੌਲਦਾਰ ਇਕ-ਦੂਜੇ ਵੱਲ ਝਾਕਣ ਲੱਗ ਪਏ, ਉਹ ਦੋਹਾਂ ਠੇਕਿਆਂ ਦੇ ਵਿਚਾਲੇ ਬੈਠੇ ਐ। ਮੈਂ ਉਸੇ ਵੇਲੇ ਨੋਟ ਕੱਢ ਲਿਆ…ਬਈ ਤੁਸੀਂ ਕਿਹੜਾ ਸਰਦਾਰ ਤੋਂ ਘੱਟ ਹੋ। ਨੋਟ ਫੜਿਆ ਤੇ ਦੋਵੇਂ ਤੁਰਦੇ ਬਣੇ। ਜੱਟ ਤਾਂ ਸ਼ਹਿਰ ਵੜਦਿਆਂ ਹੀ ਲੁੱਟਿਆ ਗਿਆ ਹੈ। ਹੁਣ ਨੇਰੇ ਨਾਲ ਬੈਠਾ ਤਾਇਆ ਮੈਨੂੰ ਮੁੜ-ਮੁੜ ਪੁੱਛੀ ਜਾਂਦੈ ਕਿ ਇਹ ਵੰਨ-ਵੇ ਟਰੈਫਿਕ ਕੀ ਹੋਈ। ਮੈਂ ਇਹ ਦੱਸ ਕੇ ਤਾਏ ਸਿਰ ਸੌ ਘੜਾ ਪਾਣੀ ਦਾ ਨਹੀਂ ਪਾਉਣਾ ਚਾਹੁੰਦਾ ਪਰ ਤਾਏ ਦੀ ਵੰਨ-ਵੇ ਵਾਲੀ ਗੱਲ ਆਪ ਨੂੰ ਜ਼ਰੂਰ ਦੱਸ ਦਿੰਦਾ ਹਾਂ।ਅੱਜ ਤੋਂ 50 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਜੁਆਕ ਅਤੇ ਸਾਡੇ ਵਡਾਰੂ ਚੜ੍ਹਦੀ ਕਲਾ ਵਿਚ ਹੁੰਦੇ ਸਨ। ਜਗਰਾਵਾਂ ਦੀ ਸਬਜ਼ੀ ਮੰਡੀ ਵੀ ਉਨ੍ਹਾਂ ਦਿਨਾਂ ਵਿਚ ਹੀ ਬਣੀ ਸੀ। ਅਸੀਂ ਵੀ ਮੰਡੀ ਵਿਚੋਂ ਨੋਟਾਂ ਨਾਲ ਜੇਬਾਂ ਭਰਨ ਦੀ ਗੱਲ ਸੋਚ ਕੇ ਖਰਬੂਜ਼ੇ ਬੀਜ ਲਏ। ਜਦੋਂ ਵਾੜਾ ਖਰਬੂਜ਼ਿਆਂ ਨਾਲ ਭਰ ਗਿਆ ਤਾਂ ਕੋਈ ਚੋਰੀ-ਛੁਪੇ ਵੇਲਾਂ ਪੁੱਟ ਕੇ ਢੇਰ ਲਾ ਜਾਂਦਾ, ਪਰ ਚੋਰ ਬੜਾ ਚੁਸਤ ਹੈ ਫੜਿਆ ਹੀ ਨਹੀਂ ਜਾਂਦਾ। ਸਾਡੇ ਪਿੰਡ ਇਕ ਭੂਆ ਹੁੰਦੀ ਸੀ ਉਹ ਸਕੀ ਭੂਆ ਕਿਨ੍ਹਾਂ ਦੀ ਲੱਗਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ। ਸ਼ਾਇਦ ਚਾਚੇ ਨਹਿਰੂ ਵਾਂਗ ਜਗਤ ਭੂਆ ਹੀ ਹੋਏ ਪਰ ਉਹ ਚੀਜ਼ ਕਿਸੇ ਦੀ ਵੀ ਨਹੀਂ ਸੀ ਛੱਡਦੀ। ਇਕ ਦਿਨ ਜਦੋਂ ਭੂਆ ਚੁੰਨੀ ਵਿਚ ਹੀ ਖਰਬੂਜ਼ੇ ਬੰਨ੍ਹ ਕੇ ਭੱਜਣ ਲੱਗੀ ਤਾਂ ਤਾਏ ਨੇ ਪੰਡ ਨੂੰ ਹੱਥ ਜਾ ਪਾਇਆ। ਭੂਆ ਤਾਂ ਉਸੇ ਵੇਲੇ ਚੀਕਾਂ ਮਾਰਦੀ ਹੋਈ ਥਾਣੇ ਜਾ ਵੜੀ ਤੇ ਪੁਲਸ ਚੜ੍ਹਾ ਲਿਆਈ।ਕਿਉਂ ਉਏ ਤੂੰ ਭੂਆ ਦੀ ਚੁੰਨੀ ਨੂੰ ਹੱਥ ਪਾਇਆ। ਥਾਣੇਦਾਰ ਵੀ ਇਸ ਭੂਤਨੀ ਨੂੰ ਭੂਆ ਹੀ ਆਖੀ ਜਾਂਦਾ। ਤਾਇਆ ਤਾਂ ਮਿੰਨਤਾਂ ਕਰੀ ਜਾਂਦਾ ਕਿ ਮੈਂ ਤਾਂ ਪੰਡ ਨੂੰ ਹੀ ਹੱਥ ਪਾਇਆ ਸੀ। ਥਾਣੇਦਾਰ ਕੜਕਦਾ ਉਏ ਹੱਥ ਤਾਂ ਚੁੰਨੀ ਨੂੰ ਹੀ ਪਾਇਆ ਸੀ। ਅਖੀਰ ਪੁਲਸ ਤੋਂ ਤਾਏ ਦਾ ਖਹਿੜਾ ਛੁਡਾਉਣ ਦੀ ਗੱਲ 100 ਰੁਪਏ ਵਿਚ ਮੁੱਕ ਗਈ। ਤਾਏ ਕੋਲ ਵੀ 100 ਦਾ ਇਕੋ ਨੋਟ ਹੀ ਸੀ ਜਿਸ ਵਿਚੋਂ 8 ਰੁਪਈਏ ਦਾ ਚਾਹ ਗੁੜ ਉਹ ਪਹਿਲਾਂ ਹੀ ਲੈ ਆਇਆ ਸੀ। ਹੁਣ ਫਸੇ ਹੋਏ ਤਾਏ ਨੇ ਬਾਕੀ ਦੇ ਬੰਨਵੇਂ ਰੁਪਈਆਂ ਦੇ ਨਾਲ ਗੁੜ ਚਾਹ ਵੀ ਪੁਲਸ ਦੇ ਮੂਹਰੇ ਲਿਆ ਧਰਿਆ। ਦੇਖ ਲਓ ਦੁਨੀਆਂ ਵਾਲਿਓ ਜੱਟ ਤਾਂ ਇਥੇ ਵੀ ਲੁੱਟਿਆ ਗਿਆ ਹੈ। ਹੁਣ ਜਦੋਂ ਅਸੀਂ ਖਰਬੂਜ਼ਿਆਂ ਦਾ ਗੱਡਾ ਭਰ ਕੇ ਮੰਡੀ ਨੂੰ ਤੁਰਨ ਲੱਗੇ ਤਾਂ ਮੀਂਹ ਵਰ੍ਹਨ ਲੱਗ ਪਿਆ। ਤਿੰਨ ਦਿਨ ਮੀਂਹ ਬੰਦ ਹੀ ਨਾ ਹੋਇਆ ਤੇ ਖਰਬੂਜ਼ੇ ਵੀ ਪਿੱਲੇ ਹੋ ਗਏ ਅੱਗੇ ਮੰਡੀ ਵਿਚ ਜਦੋਂ ਸਾਡੇ ਖਰਬੂਜ਼ਿਆਂ ਦਾ ਕੋਈ ਗਾਹਕ ਹੀ ਨਾ ਲੱਗਿਆ ਤਾਂ ਆੜ੍ਹਤੀਆ ਚਾਚਾ ਜੁਗਿੰਦਰ ਸਿੰਘ ਕੱਲਾ ਹੀ ਬੋਲੀ ਕਰਨ ਲੱਗ ਪਿਆ। ਆਨਾ-ਸਵਾਆਨਾ-ਢਾਈ ਆਨੇ-ਕਰਦਾ ਹੋਇਆ ਕੱਲਾ ਹੀ ਬੋਲੀ ਚੜ੍ਹਾ ਕੇ ਇਕ ਰੁਪਈਆ ਤਿੰਨ ਆਨੇ ਤੇ ਅੱਪੜ ਗਿਆ। ਇਕ ਬੰਦੇ ਨੇ ਆਕੇ ਜਦੋਂ ਸਵਾ ਰੁਪਈਆ ਕਿਹਾ ਤਾਂ ਚਾਚੇ ਨੇ ਇਕ ਆਨਾ ਹੋਰ ਵਧਾ ਕੇ ਇਕ ਰੁਪਈਆ ਪੰਜ ਆਨੇ ‘ਤੇ ਬੋਲੀ ਏਕ-ਦੋ-ਤੀਨ ਕਰ ਦਿੱਤੀ। ਇਕ ਆਨਾ ਆਪਣੀ ਆੜ੍ਹਤ ਦਾ ਕੱਟ ਕੇ ਸਵਾ ਰੁਪਈਆ ਸਾਡੇ ਹੱਥ ਫੜਾ ਦਿੱਤਾ। ਹੁਣ ਚਾਚੇ ਨੇ ਤਾਂ ਮੁਫਤ ਖਰਬੂਜ਼ੇ ਖਾਣ ਦਾ ਲੋਕਾਂ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ। ਨਾਲੇ ਹੀ ਤਿੰਨ ਖਾਲੀ ਪੀਪੇ ਵੀ ਧਰ ਦਿੱਤੇ। ਲਉ ਬਈ ਖਾਓ ਜਿੰਨਾ ਜੀ ਕਰਦੈ ਤੇ ਬੀ ਇਨ੍ਹਾਂ ਪੀਪਿਆਂ ‘ਚ ਪਾਈ ਜਾਓ। ਮਿੰਟਾਂ ਵਿਚ ਹੀ ਤਿੰਨੇ ਪੀਪੇ ਬੀਆਂ ਨਾਲ ਭਰ ਗਏ ਜਿਨ੍ਹਾਂ ਨੂੰ ਇਕ ਬੰਦਾ ਛੇ ਰੁਪਏ ਵਿਚ ਖਰੀਦ ਕੇ ਲੈ ਗਿਆ। ਦੇਖ ਲਓ ਜੱਟ ਤਾਂ ਉਤਮ ਖੇਤੀ ਕਰਦਾ ਹੋਇਆ ਵੀ ਲੁੱਟਿਆ ਗਿਆ ਹੈ। ਇਕ ਵਾਰ ਅਸੀਂ ਟਿਊਬਵੈੱਲ ਦੀ ਕੋਠੀ ਦੀ ਤਿੜਕੀ ਹੋਈ ਕੰਧ ਢਾਹ ਕੇ ਦੁਬਾਰਾ ਕੱਢ ਕੇ ਫਿਰ ਉਸੇ ਥਾਂ‘ ਤੇ ਬਿਜਲੀ ਦੀ ਫਿਟਿੰਗ ਕਰ ਦਿੱਤੀ ਤੇ ਨਾਲ ਹੀ ਬਿਜਲੀ ਵਾਲੇ ਵੀ ਆ ਧਮਕੇ। ਕਿਉਂ ਬਈ ਤੁਸੀਂ ਬਿਨਾਂ ਆਗਿਆ ਤੋਂ ਫਿਟਿੰਗ ਕਿਉਂ ਹਿਲਾਈ ਐ ਤੇ ਮੋਟਾ ਜੁਰਮਾਨਾ ਠੋਕ ਕੇ ਉਹ ਵੀ ਤੁਰਦੇ ਲੱਗੇ। ਇਕ ਜੱਟ ਦਾ ਸਰੋਂ ਦੇ ਫੂਸ ਨਾਲ ਲੱਦਿਆ ਟਰੈਕਟਰ ਤਿੰਨ ਦਿਨ ਥਾਣੇ ਡੱਕਿਆ ਖੜਾ ਰਿਹਾ ਆਹ ਚੌਲਾਂ ਦੀ ਫੱਕ ਨਾਲ ਲੱਦਿਆ ਟਰੱਕ ਜੋ ਸੜਕ ਦੇ ਨਾਲ ਦੋਹਾਂ ਪਾਸਿਆਂ ਦੀ ਪਟੜੀ ਵੀ ਰੋਕੀ ਜਾਂਦੈ ਸਾਡੀ ਪੁਲਸ ਨੂੰ ਕਿਉਂ ਨਹੀਂ ਦਿਸਦਾ। ਜੱਟ ਦੀ ਇਹ ਦੁਰਦਸ਼ਾ ਹੋਈ ਕਿਉਂ ਆਓ ਜ਼ਰਾ ਪੰਛੀ ਝਾਤ ਮਾਰੀਏ।ਆਬਾਦੀ ਦਾ ਬੇ-ਅਥਾਹ ਵਾਧਾ ਜੱਟ ਦੀ ਜ਼ਮੀਨ ਨੂੰ ਨਿਗਲ ਗਿਆ ਹੈ। ਦੇਸ਼ ਦੀ ਅਜ਼ਾਦੀ ਵੇਲੇ ਆਮ ਜੱਟ ਕੋਲ 20 ਕਿੱਲੇ ਜ਼ਮੀਨ ਹੁੰਦੀ ਸੀ ਜੋ ਹੁਣ ਕਨਾਲਾਂ ਵਿਚ ਹੀ ਰਹਿ ਗਈ ਹੈ। ਜਿਹੜੀਆਂ ਕਨਾਲਾਂ ਕੋਲ ਸਨ ਉਹ ਵੀ ਵੇਚ ਕੇ ਕਾਰ ਕੋਠੀ ‘ਤੇ ਖਰਚ ਕਰ ਦਿੱਤੀਆਂ ਹਨ। ਕਦੇ ਬੱਕਰੇ ਬੁਲਾਉਣ ਵਾਲਾ ਜੱਟ ਅਤੇ ਜੱਟੀ ਪੰਦਰਾਂ ਮੁਰੱਬਿਆਂ ਵਾਲੀ ਤਾਂ ਸਿਰਫ ਗੀਤਾਂ ਵਿਚ ਹੀ ਰਹਿ ਗਏ ਹਨ। ਅਜੇ ਤੇਰੀ ਕਣਕ ਖੇਤਾਂ ਵਿਚ ਹੀ ਖੜੀ ਹੈ ਨੌਂ ਰੁਪਏ ਕਿਲੋ ਦਾ ਭਾਅ ਸੁਣ ਕੇ ਤੂੰ ਮਾਮਲਾ ਦੋ ਹਜ਼ਾਰ ਪਹਿਲਾਂ ਹੀ ਚੱਕ ਦਿੱਤਾ ਹੈ। ਡੇਢ ਕਨਾਲ ਮੂੰਗੀ ਨੂੰ ਗੁਡਣ ਵਾਸਤੇ ਤੂੰ ਡੇਢ ਮਹੀਨਾ ਭਈਆਂ ਨੂੰ ਭਾਲਣ ਵਿਚ ਹੀ ਲੰਘਾ ਦਿੱਤਾ ਹੈ ਤੇ ਮੂੰਗੀ ਨੂੰ ਮੱਛਰ ਖਾ ਗਿਆ ਹੈ। ਡੇਢ ਕਿੱਲਾ ਜ਼ਮੀਨ ਹੈ ਨਹੀਂ ਤਿੰਨ ਕਿਲੋ ਡੇਅਰੀ ‘ਤੇ ਦੁੱਧ ਪੈਂਦਾ ਪਰ ਨੌਕਰ ਤੂੰ ਤਿੰਨ-ਤਿੰਨ ਰੱਖੀ ਬੈਠਾ ਹੈਂ। ਸਿਆਣੇ ਸੱਚ ਕਹਿੰਦੇ ਹਨ ਕਿ ਹੱਥੀਂ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਜੇ ਅੱਜ ਜੱਟ ਦਾ ਸਾਰਾ ਕਰਜ਼ਾ ਮੁਆਫ ਹੋ ਵੀ ਜਾਏ ਤਾਂ ਵੀ ਜੱਟ ਦੇ ਬਚਣ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ।

Facebook Comment
Project by : XtremeStudioz