Close
Menu

ਟਰੂਡੋ ਤੋਂ ਬਾਅਦ ਕੰਜ਼ਰਵੇਟਿਵ ਲੀਡਰ ਭਾਰਤ ਆਉਣਗੇ ਐਂਡ੍ਰਿਊ

-- 21 August,2018

ਓਟਾਵਾ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਬਾਅਦ ਵਿਰੋਧੀ ਧਿਰ ਤੇ ਕੰਜ਼ਰਵੇਟਿਵ ਦੇ ਪ੍ਰਧਾਨ ਨਵੀਂ ਦਿੱਲੀ ਵਿਚ ਭਾਰਤ-ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਆ ਰਹੇ ਹਨ। ਕੰਜ਼ਰਵੇਟਿਵ ਲੀਡਰ ਐਂਡ੍ਰਿਊ ਸ਼ੀਅਰ ਆਪਣੀ 9 ਮੈਂਬਰੀ ਟੀਮ ਨਾਲ ਅਕਤੂਬਰ ਵਿਚ ਭਾਰਤ ਆ ਰਹੇ ਹਨ। ਉਨ੍ਹਾਂ ਦੀ ਯੋਜਨਾ ਭਾਰਤ ਸਰਕਾਰ ਦੇ ਸੀਨੀਅਰ ਮੰਤਰੀਆਂ ਨਾਲ ਮੁਲਾਕਾਤ, ਇਸ ਤੋਂ ਇਲਾਵਾ ਉਹ ਉਦਯੋਗਿਕ ਲੀਡਰਾਂ ਅਤੇ ਸਿਵਲ ਸੁਸਾਇਟੀ ਦੇ ਵਰਕਰਾਂ ਨਾਲ ਮੁਲਾਕਾਤ ਕਰਨ ਦੀ ਹੈ।

ਸ਼ੀਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਨਾਲ ਖੜ੍ਹੇ ਕੈਨੇਡਾ ਦਾ ਟੀਚਾ ਮਨੁੱਖੀ ਤੇ ਆਰਥਕ ਵਿਕਾਸ ਦੇ ਸਾਂਝੇ ਖਤਰਿਆਂ ਨਾਲ ਨਜਿੱਠਣਾ ਅਤੇ ਮਿਲ ਕੇ ਸਾਂਝੇ ਤੌਰ ‘ਤੇ ਜ਼ਰੂਰੀ ਕਦਮ ਚੁੱਕਣਾ ਹੈ। ਉਨ੍ਹਾਂ ਨੇ ਭਾਰਤ ਦੀ ਤਾਰੀਫ ਕਰਦਿਆਂ ਕਿਹਾ ਕਿ ਵਿਸ਼ਵ ਵਿਚ ਭਾਰਤ ਇਕ ਜਮਹੂਰੀਅਤ ਪਸੰਦ ਅਤੇ ਤੇਜ਼ੀ ਨਾਲ ਆਰਥਿਕ ਪੱਖੋਂ ਵਿਕਾਸ ਕਰ ਰਿਹਾ ਮੁਲਕ ਹੈ ਤੇ ਵਿਸ਼ਾਲ ਇੰਡੋ-ਪੈਸਿਫਿਕ ਖੇਤਰ ਅਤੇ ਇਸ ਤੋਂ ਅੱਗੇ ਵਧ ਰਹੀ ਸ਼ਕਤੀ ਵਿਚ ਤਬਦੀਲ ਹੋ ਰਿਹਾ ਹੈ।”ਕੰਜ਼ਰਵੇਟਿਵ ਸਰਕਾਰ ਸਾਡੇ ਦੋਹਾਂ ਦੇਸ਼ਾਂ ਅਤੇ ਇਥੋਂ ਦੇ ਵਸਨੀਕਾਂ ਵਿਚਕਾਰ ਰਣਨੀਤਕ ਰਿਸ਼ਤਿਆਂ ਦਾ ਨਾਟਕੀ ਢੰਗ ਨਾਲ ਵਿਸਥਾਰ ਕਰੇਗੀ ਤੇ ਸਾਡੀ ਸਾਂਝੀ ਸੁਰੱਖਿਆ, ਖੁਸ਼ਹਾਲੀ ਅਤੇ ਕਦਰਾਂ ਕੀਮਤਾਂ ਨੂੰ ਅੱਗੇ ਵਧਾਏਗੀ। ਬਦਕਿਸਮਤੀ ਨਾਲ, ਜਸਟਿਨ ਟਰੂਡੋ ਦੀ ਭਾਰਤੀ ਫੇਰੀ ਦੌਰਾਨ ਦੋਹਾਂ ਦੇਸ਼ਾਂ ਦੇ ਅਹਿਮ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਸਾਨੂੰ ਹੁਣ ਇਸ ਦੀ ਮੁਰੰਮਤ ਕਰਨ ਲਈ ਕੰਮ ਦੀ ਬਹੁਤ ਲੋੜ ਹੈ।
ਜ਼ਿਕਰਯੋਗ ਹੈ ਕਿ ਬੀਤੇ ਫਰਵਰੀ ਮਹੀਨੇ ਟਰੂਡੋ 9 ਦਿਨਾਂ ਦੀ ਭਾਰਤੀ ਫੇਰੀ ‘ਤੇ ਗਏ ਸਨ, ਜਿਥੇ ਇਕ ਸਮਾਗਮ ਦੌਰਾਨ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨਾਲ ਜਸਟਿਨ ਟਰੂਡੋ ਦੀ ਪਤਨੀ ਸੋਫੀ ਨਾਲ ਤਸਵੀਰ ਵਾਇਰਲ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੰਦਾ ਦਾ ਸਾਹਮਣਾ ਕਰਨਾ ਪਿਆ। ਜਿਸ ਨੂੰ ਟਰੂਡੋ ਦੀ ਫੇਰੀ ਦੇ ਫਲਾਪ ਹੋਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਰਿਹਾ ਹੈ।

Facebook Comment
Project by : XtremeStudioz