Close
Menu

ਟਰੰਪ ਨੇ ਰੈਵੋਲਿਊਸ਼ਨਰੀ ਗਾਰਡ ਨੂੰ ਦਹਿਸ਼ਤੀ ਜਥੇਬੰਦੀ ਗਰਦਾਨਿਆ

-- 09 April,2019

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੀ ਇਲੀਟ ਮਿਲਟਰੀ ਫੋਰਸ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੂੰ ਦਹਿਸ਼ਤੀ ਜਥੇਬੰਦੀ ਐਲਾਨ ਦਿੱਤਾ ਹੈ। ਟਰੰਪ ਦੇ ਇਸ ਐਲਾਨ ਤੋਂ ਫੌਰੀ ਮਗਰੋਂ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਸਾਰੇ ਬੈਂਕਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਰੈਵੋਲਿਊਸ਼ਨਰੀ ਗਾਰਡਜ਼ ਨਾਲ ਕੋਈ ਰਾਬਤਾ ਨਾ ਰੱਖਣ ਦੀ ਚੇਤਾਵਨੀ ਦਿੱਤੀ ਹੈ। ਆਈਆਰਜੀਸੀ 1979 ਵਿੱਚ ਇਸਲਾਮਿਕ ਇਨਕਲਾਬ ਮਗਰੋਂ ਹੋਂਦ ਵਿੱਚ ਆਈ ਸੀ ਤੇ ਇਸ ਦਾ ਮੁੱਖ ਮਿਸ਼ਨ ਮੌਲਵੀ ਦੀ ਅਗਵਾਈ ਵਾਲੀ ਸਰਕਾਰ ਦਾ ਬਚਾਅ ਕਰਨਾ ਸੀ।

Facebook Comment
Project by : XtremeStudioz