Close
Menu

ਟੈਨਿਸ ਰੈਂਕਿਗ: ਜ਼ੈਵੇਰੇਵ ਨੂੰ ਪਛਾੜ ਕੇ ਫੈਡਰਰ ਤੀਜੇ ਸਥਾਨ ’ਤੇ ਪੁੱਜਾ

-- 07 May,2019

ਪੈਰਿਸ, 7 ਮਈ
ਵਿਸ਼ਵ ਦੇ ਸਾਬਕਾ ਅੱਵਲ ਨੰਬਰ ਟੈਨਿਸ ਖਿਡਾਰੀ ਰੋਜਰ ਫੈਡਰਰ ਅੱਜ ਜਾਰੀ ਤਾਜ਼ਾ ਏਟੀਪੀ ਰੈਂਕਿੰਗਜ਼ ਵਿੱਚ ਅਲੈਕਜ਼ੈਂਡਰ ਜ਼ੈਵੇਰੇਵ ਨੂੰ ਪਛਾੜ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਜ਼ੈਵੇਰੇਵ ਮਿਊਨਿਖ਼ ਓਪਨ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕਿਆ। ਉਸ ਨੂੰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋਣ ਦਾ ਖ਼ਮਿਆਜ਼ਾ ਰੈਂਕਿੰਗਜ਼ ਵਿੱਚ ਇੱਕ ਸਥਾਨ ਗੁਆ ਕੇ ਭੁਗਤਣਾ ਪਿਆ।
ਨੋਵਾਕ ਜੋਕੋਵਿਚ ਰੈਂਕਿੰਗਜ਼ ਵਿੱਚ ਚੋਟੀ ਦੇ ਨੰਬਰ ’ਤੇ ਕਾਬਜ਼ ਹੈ, ਜਦਕਿ ਰਾਫੇਲ ਨਡਾਲ ਦੂਜੇ ਸਥਾਨ ’ਤੇ ਬਰਕਰਾਰ ਹੈ। ਮਹਿਲਾਵਾਂ ਦੀ ਡਬਲਯੂਟੀਏ ਰੈਂਕਿੰਗਜ਼ ਵਿੱਚ ਜਾਪਾਨ ਦੀ ਨਾਓਮੀ ਓਸਾਕਾ ਪਹਿਲੇ ਸਥਾਨ ’ਤੇ ਬਰਕਰਾਰ ਹੈ। ਚੈੱਕ ਗਣਰਾਜ ਦੀ ਪੈਟਰਾ ਕਵਿਤੋਵਾ ਅਤੇ ਰੋਮਾਨੀਆ ਦੀ ਸਿਮੋਨਾ ਹਾਲੇਪ ਪਹਿਲਾਂ ਵਾਂਗ ਦੂਜੇ ਅਤੇ ਤੀਜੇ ਸਥਾਨ ’ਤੇ ਕਾਬਜ਼ ਹਨ।

Facebook Comment
Project by : XtremeStudioz