Close
Menu

ਟੈਲੀਵਿਜ਼ਨ ਤੋਂ ਵੱਧ ਸਮਾਂ ਫਿਲਮਾਂ ਨੂੰ ਦੇਣਾ ਚਾਹੁੰਦਾ ਹਾਂ : ਅਨੂਪ ਸੋਨੀ

-- 23 February,2017
ਮੁੰਬਈ— ਮਸ਼ਹੂਰ ਟੈਲੀਵੀਜ਼ਨ ਅਦਾਕਾਰ ਅਤੇ ਬਾਲੀਵੁੱਡ ਅਭਿਨੇਤਾ ਅਨੂਪ ਸੋਨੀ ਦਾ ਕਹਿਣਾ ਹੈ ਕਿ, ”ਮੈਂ ਹੁਣ ਫਿਲਮਾਂ ਨੂੰ ਵੱਧ ਸਮਾਂ ਦੇਣਾ ਚਾਹੁੰਦਾ ਹੈ।” ਅਨੂਪ ‘ਸੀ ਹਾਕਸ’, ‘ਸਾਇਆ’, ‘ਬਾਲਿਕਾ ਵਧੂ’, ‘ਸੀ. ਆਈ. ਡੀ.’, ‘ਕ੍ਰਾਈਮ ਪੈਟਰੋਲ’ ਵਰਗੇ ਸੀਰੀਅਲਾਂ ‘ਚ ਕੰਮ ਕਰ ਚੁੱਕੇ ਹਨ ਅਤੇ ਨਾਲ ਹੀ ਉਨ੍ਹਾਂ ਨੇ ‘ਫਿਜ਼ਾ’, ‘ਰਾਜ਼’, ‘ਹਥਿਆਰ’ ਅਤੇ ‘ਗੰਗਾਜਲ’ ਵਰਗੀਆਂ ਫਿਲਮਾਂ ‘ਚ ਵੀ ਅਦਾਕਾਰੀ ਕੀਤੀ ਹੈ। ਅਨੂਪ ਨੇ ਕਿਹਾ ਕਿ, ”ਮੈਂ ਟੈਲੀਵੀਜ਼ਨ ਤੋਂ ਵੱਧ ਸਮਾਂ ਹੁਣ ਫਿਲਮਾਂ ਨੂੰ ਦੇਣਾ ਚਾਹੁੰਦਾ ਹਾਂ। ਇਕ ਅਦਾਕਾਰ ਦੇ ਤੌਰ ‘ਤੇ ਮੈਂ ਬਹੁਤ ਸੀਰੀਅਲਾਂ ‘ਚ ਕੰਮ ਕੀਤਾ ਹੈ।”
ਜ਼ਿਕਰਯੋਗ ਹੈ ਕਿ, ਅਨੁਪ ਨੇ ਕਿਹਾ ਕਿ, ”ਮੈਨੂੰ ਲੱਗਦਾ ਹੈ ਕਿ ਕੁੱਝ ਨਵਾਂ ਕਰਨ ਦੀ ਲੋੜ ਹੈ। ਟੈਲੀਵਿਜ਼ਨ ‘ਚ ਸਿਰਫ ਵਿਸ਼ੇਸ਼ ਤਰ੍ਹਾਂ ਦਾ ਹੀ ਕੰਮ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਫਿਲਮ ਜਗਤ ਦੇ ਲੋਕ ਮੈਨੂੰ ਕੁੱਝ ਨਵਾਂ ਕਰਨ ਦਾ ਮੌਕਾ ਦੇਣਗੇ।”
Facebook Comment
Project by : XtremeStudioz