Close
Menu

ਤੇਂਦੁਲਕਰ ਦੇ ਨਾਂ ’ਤੇ ਹੋਵੇਗਾ ਐਮਆਈਜੀ ਕਲੱਬ ਦਾ ਨਾਮ

-- 29 April,2019

ਮੁੰਬਈ, 29 ਅਪਰੈਲ
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਮ ’ਤੇ ਦੋ ਮਈ ਨੂੰ ਇੱਥੇ ਬਾਂਦਰਾ ਸਥਿਤ ਐਮਆਈਜੀ ਕਲੱਬ ਦੇ ਪੈਵਿਲੀਅਨ ਦਾ ਨਾਮ ਰੱਖਿਆ ਜਾਵੇਗਾ। ਆਪਣੇ ਦੋ ਦਹਾਕੇ ਲੰਮੇ ਕੌਮਾਂਤਰੀ ਕਰੀਅਰ ਦੌਰਾਨ ਤੇਂਦੁਲਕਰ ਇਸ ਕਲੱਬ ਵਿੱਚ ਅਭਿਆਸ ਕਰਦਾ ਸੀ। ਕਲੱਬ ਦੇ ਕ੍ਰਿਕਟ ਸਕੱਤਰ ਅਮਿਤ ਦਾਨੀ ਨੇ ਕਿਹਾ, ‘‘ਤੇਂਦੁਲਕਰ ਦੇ ਨਾਮ ’ਤੇ ਬਣੇ ਪੈਵਿਲੀਅਨ ਦਾ ਉਦਘਾਟਨ ਦੋ ਮਈ ਨੂੰ ਕੀਤਾ ਜਾਵੇਗਾ।’’ ਉਸ ਨੇ ਦੱਸਿਆ ਕਿ ਤੇਂਦੁਲਕਰ ਦਾ ਪੁੱਤਰ ਅਤੇ ਉਭਰਦਾ ਹੋਇਆ ਕ੍ਰਿਕਟਰ ਅਰਜੁਨ ਤੇਂਦੁਲਕਰ ਵੀ ਇਸ ਕਲੱਬ ਵੱਲੋਂ ਖੇਡਦਾ ਹੈ। ਇੱਥੇ ਐਮਸੀਏ ਦੇ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਟੈਂਡ ਦਾ ਨਾਮ ਪਹਿਲਾਂ ਤੋਂ ਹੀ ਤੇਂਦੁਲਕਰ ਦੇ ਨਾਮ ’ਤੇ ਹੈ। 

Facebook Comment
Project by : XtremeStudioz