Close
Menu

ਦੁਰਗਾ ਸ਼ਕਤੀ ਨੂੰ ਲੈ ਕੇ ਕੇਂਦਰ ਅਤੇ ਉੱਤਰ ਪ੍ਰਦੇਸ਼ ‘ਚ ਟਕਰਾਅ ਤੇਜ਼

-- 05 August,2013

Suspended-IAS-officer-Durga-Shakti-Nagpal-chargesheeted-by-UP-govt

ਨਵੀਂ ਦਿੱਲੀ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸਸਪੈਂਡ ਆਈ. ਏ. ਐਸ. ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਨੂੰ ਲੈ ਕੇ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਜੇਕਰ ਸਸਪੈਂਡ ਅਧਿਕਾਰੀ ਸਿੱਧਾ ਲਿਖਤੀ ਹੈ ਤਾਂ ਕੇਂਦਰ ਮਾਮਲੇ ‘ਚ ਦਖਲ ਦੇ ਸਕਦਾ ਹੈ ਜਿਸ ‘ਤੇ ਸਪਾ ਨੇ ਤਿੱਖੇ ਲਹਿਜੇ ‘ਚ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੇ ਸਾਰੇ ਆਈ. ਏ. ਐਸ. ਅਧਿਕਾਰੀਆਂ ਨੂੰ ਵਾਪਸ ਬੁਲਾ ਲਵੇ।
ਲੇਬਰ ਮਨੀਸਟਰ ਵੀ. ਨਾਰਾਇਣਸਾਮੀ ਨੇ ਕਿਹਾ ਕਿ ਨਿਯਮਾਂ ਤਹਿਤ ਸਸਪੈਂਡ ਕੀਤੀ ਗਈ ਅਧਿਕਾਰੀ ਨੂੰ ਅਪੀਲ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ। ਜੇਕਰ ਉਹ ਸਾਨੂੰ ਆਪਣੀ ਅਪੀਲ ਭੇਜਦੀ ਹੈ ਤਾਂ ਅਸੀਂ ਇਸ ਦੀ ਕਾਪੀ ਸੂਬਾ ਸਰਕਾਰ ਨੂੰ ਭੇਜਾਂਗੇ ਅਤੇ ਉਨ੍ਹਾਂ ਤੋਂ ਜਵਾਬ ਮੰਗਾਂਗੇ। ਇਸ ਤੋਂ ਬਾਅਦ ਅਸੀਂ ਅੱਗੇ ਦੀ ਕਾਰਵਾਈ ਦੇ ਬਾਰੇ ਫੈਸਲਾ ਲਵਾਂਗੇ। ਆਮ ਤੌਰ ‘ਤੇ ਅਧਿਕਾਰੀ ਸੂਬਾ ਸਰਕਾਰ ਨਾਲ ਸੰਪਰਕ ਕਰਦੇ ਹਨ। ਅਸੀਂ ਖੁਦ ਗੰਭੀਰਤਾ ਲੈਂਦੇ ਹੋਏ ਕੋਈ ਕਾਵਰਾਈ ਨਹੀਂ ਕਰ ਸਕਦੇ।
ਸਰਕਾਰ ਦੇ ਇਸ ਬਿਆਨ ‘ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਸਪਾ ਨੇਤਾ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਕਹੇਗਾ ਕਿ ਅਸੀਂ ਕੋਈ ਆਈ. ਏ. ਐਸ. ਅਧਿਕਾਰੀ ਨਹੀਂ ਚਾਹੁੰਦੇ। ਕੇਂਦਰ ਸਰਕਾਰ ਸੂਬੇ ਤੋਂ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਵਾਪਸ ਬੁਲਾ ਲਵੇ ਅਤੇ ਉੱਤਰ ਪ੍ਰਦੇਸ਼ ਸਰਕਾਰ ਆਪਣੇ ਅਧਿਕਾਰੀਆਂ ਦੇ ਨਾਲ ਆਪ ਹੀ ਕੰਮਕਾਜ ਚਲਾ ਲਵੇਗੀ। ਕੇਂਦਰ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਤੋਂ 2010 ਬੈਚ ਦੀ ਆਈ. ਏ. ਐਸ. ਅਧਿਕਾਰੀ ਦੁਰਗਾ ਦੇ ਸਸਪੈਂਡ ਸੰਬੰਧੀ ਰਿਪੋਰਟ ਮੰਗੀ ਸੀ।

Facebook Comment
Project by : XtremeStudioz