Close
Menu

ਦੋ ਸਰਕਾਰਾਂ ਦੀ ਸਿਆਸਤ ‘ਚ ਫਸ ਗਿਆ ਜਾਧਵ : ਰਿਚਾ ਚੱਡਾ

-- 16 April,2017

ਮੁੰਬਈ— ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ‘ਚ ਮੌਤ ਦੀ ਸਜ਼ਾ ਸੁਣਾਏ ਜਾਣ ‘ਤੇ ਅਦਾਕਾਰਾ ਰਿਚਾ ਚੱਡਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਵਿਅਕਤੀ ਤੇ ਉਸ ਦਾ ਪਰਿਵਾਰ ਅਜਿਹੇ ਹਲਾਤਾਂ ਦਾ ਸ਼ਿਕਾਰ ਬਣਿਆ ਹੈ।

ਰਿਚਾ ਨੇ ਇਥੇ ਪੱਤਰਕਾਰਾਂ ਵਲੋਂ ਜਾਧਵ ਦੀ ਸਜ਼ਾ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਕਿਹਾ, ”ਇਕ ਵਿਅਕਤੀ ਦੋ ਸਰਕਾਰਾਂ ਦੇ ਵਿਚਕਾਰ ਦੀ ਸਿਆਸਤ ‘ਚ ਫਸ ਗਿਆ ਹੈ। ਅਜਿਹੀ ਸਥਿਤੀ ‘ਚ ਇਹ ਵਿਅਕਤੀ ਤੇ ਉਸ ਦਾ ਪਰਿਵਾਰ ਸਭ ਤੋਂ ਵੱਡਾ ਸ਼ਿਕਾਰ ਬਣਿਆ ਹੈ।” ਬਾਇਓਪਿਕ ਫਿਲਮ ‘ਸਰਬਜੀਤ’ ‘ਚ ਸਰਬਜੀਤ ਦੀ ਪਤਨੀ ਦਾ ਕਿਰਦਾਰ ਕਰਨ ਵਾਲੀ ਅਦਾਕਾਰਾ ਨੇ ਇਥੇ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਵੋਟਿੰਗ ਵੀਕੇਂਡ ਪ੍ਰੈੱਸ ਦੇ ਮੌਕੇ ‘ਤੇ ਇਹ ਬਿਆਨ ਦਿੱਤਾ।

‘ਸਰਬਜੀਤ’ ਫਿਲਮ ਸਰਬਜੀਤ ਦੇ ਜੀਵਨ ‘ਤੇ ਅਧਾਰਿਤ ਫਿਲਮ ਹੈ, ਜਿਸ ਨੂੰ ਪਾਕਿਸਤਾਨ ਦੀ ਅਦਾਲਤ ਨੇ 1991 ‘ਚ ਮੌਤ ਦੀ ਸਜ਼ਾ ਸੁਣਾਈ ਸੀ। ਉਸ ਨੇ ਅੱਤਵਾਦ ਤੇ ਜਾਸੂਸੀ ਦੇ ਕੇਸ ਦੇ ਚੱਲਦੇ 22 ਸਾਲ ਜੇਲ ‘ਚ ਗੁਜ਼ਾਰੇ। ਅਪ੍ਰੈਲ 2013 ‘ਚ ਲਾਹੌਰ ਦੀ ਕੋਟ ਲਖਪਤ ਜੇਲ ‘ਚ ਕੁਝ ਕੈਦੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ 6 ਦਿਨ ਬਾਅਦ ਉਸ ਦੀ ਮੌਤ ਹੋ ਗਈ। ਹਾਲ ‘ਚ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਤੇ ਅੱਤਵਾਦੀ ਗਤੀਵਿਧੀਆਂ ਦਾ ਦੋਸ਼ੀ ਠਹਿਰਾ ਕੇ ਮੌਤ ਦੀ ਸਜ਼ਾ ਸੁਣਾਈ ਹੈ।

Facebook Comment
Project by : XtremeStudioz